ਗੁਰਦਾਸਪੁਰ (ਵਿਨੋਦ) - ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਜ਼ਿਲਾ ਹੈਰੀਟੇਜ ਸੋਸਾਇਟੀ ਦੇ ਚੇਅਰਮੈਨ ਵਿਪਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਤੇ ਜ਼ਿਲਾ ਹੈਰੀਟੇਜ ਸੁਸਾਇਟੀ ਵੱਲੋਂ ਸੱਭਿਆਚਾਰ ਨਾਲ ਸਬੰਧਿਤ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਹ ਪ੍ਰੋਗਰਾਮ ‘ਇੰਡੀਆ ਇੰਟਰਨੈਸ਼ਨਲ ਰੂਰਲ ਕਲਚਰ ਸੈਂਟਰ’ ਨਵੀਂ ਦਿੱਲੀ ਵੱਲੋਂ ਆਯੋਜਿਤ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੀਂ ਪੀਡ਼੍ਹੀ ਨੂੰ ਸੱਭਿਆਚਾਰ ਨਾਲ ਜੋਡ਼ਨਾ ਸੀ। ਇਸ ਪ੍ਰੋਗਰਾਮ ਦੌਰਾਨ ਤਾਮਿਲਨਾਡੂ ਦੀ ਮਸ਼ਹੂਰ ਡਾਂਸ ਕਲਾਕਾਰ ‘ਕੁਮਾਰੀ ਸ਼੍ਰੀਯਨੀ ਗੋਪੀਨਾਥ’ ਨੇ ਭਾਰਤਨਾਟਿਅਮ ਕੀਤਾ। ਜਿਸ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨੀ ’ਤੇ ਅਤੇ ਇਸਤਰੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਝਲਕੀਆਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਦੌਰਾਨ ਕਲਾਕਾਰ ਦਾ ਸਾਥ ਗੀਤਕਾਰ ਕੁਮਾਰੀ ਦੇਵਿਤਾ ਅਗਰਵਾਲ ਤੇ ਮ੍ਰਿਦੰਗ ਵਾਦਿਕ ਮੁੰਨਾ ਬਹੇਰਾ ਨੇ ਦਿੱਤਾ। ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਸੈਕਟਰੀ ਪ੍ਰੋ. ਰਾਜ ਕੁਮਾਰ ਸ਼ਰਮਾ, ਸੁਖਜਿੰਦਰ ਕਾਲਜ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਸੋਖੀ, ਦਲਜੀਤ ਸਿੰਘ ਮੈਨੇਜਰ ਘੱਲੂਘਾਰਾ ਮੈਮੋਰੀਅਲ ਅਤੇ ਹੋਰ ਕਈ ਸਟਾਫ ਮੈਂਬਰ ਹਾਜ਼ਰ ਸਨ।
ਪੇਂਟਿੰਗ ਵਰਕਸ਼ਾਪ ਦਾ ਆਯੋਜਨ
NEXT STORY