ਰੇਵਾੜੀ — ਲਗਾਤਾਰ ਦੋ ਦਿਨ ਤੋਂ ਲੜਕਾ-ਲੜਕੀ ਦੀ ਲਾਸ਼ ਮਿਲਣ 'ਤੇ ਰੇਵਾੜੀ ਦੇ ਰਾਜਪੁਰਾ ਪਿੰਡ 'ਚ ਸਨਸਨੀ ਫੈਲ ਗਈ। ਅੱਜ ਵੀ ਪਿੰਡ ਦੇ ਕੋਲ ਖੇਤਾਂ 'ਚ 23 ਸਾਲ ਦੇ ਸਰੋਜ ਦੀ ਲਾਸ਼ ਮਿਲੀ। ਮ੍ਰਿਤਕ ਦੇ ਗਲੇ 'ਤੇ ਚਾਕੂਆਂ ਦੇ ਨਿਸ਼ਾਨ ਸਨ। ਦੇਖ ਕੇ ਲੱਗ ਰਿਹਾ ਸੀ ਕਿ ਲੜਕੀ ਦਾ ਕਤਲ ਬਹੁਤ ਹੀ ਭਿਆਨਕ ਤਰੀਕੇ ਨਾਲ ਚਾਕੂ ਮਾਰ-ਮਾਰ ਕੇ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ। ਇਸ ਦੇ ਨਾਲ ਹੀ ਸੀ.ਐਫ.ਐਸ.ਐਲ. ਟੀਮ ਨੇ ਸਬੂਤ ਇਕੱਠੇ ਕੀਤੇ, ਜਿਸ ਦੋ ਚਾਕੂ ਅਤੇ ਇਕ ਮੋਬਾਈਲ ਬਰਾਮਦ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੋ ਦਿਨ੍ਹਾਂ ਤੋਂ ਘਰੋਂ ਲਾਪਤਾ ਸੀ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਮ੍ਰਿਤਕ ਸਰੋਜ ਦੇ ਗਵਾਂਢੀ ਰਾਜੇਸ਼ ਦੀ ਲਾਸ਼ ਵੀ ਅੱਜ ਮਿਲੀ ਲਾਸ਼ ਤੋਂ ਕੁਝ ਦੂਰ ਦਰੱਖਤ 'ਤੇ ਲਟਕੀ ਹੋਈ ਮਿਲੀ ਸੀ। ਦੋਵੇਂ ਮਰਨ ਵਾਲੇ ਲੜਕਾ-ਲੜਕੀ ਗਵਾਂਢੀ ਸਨ। ਪੁਲਸ ਕਈ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਕ ਪਹਿਲੂ ਇਹ ਵੀ ਹੈ ਕਿ ਕਿਤੇ ਪ੍ਰੇਮ ਸੰਬੰਧ ਕਰਕੇ ਦੋਵਾਂ ਦੀ ਹੱਤਿਆਂ ਕਰ ਦਿੱਤੀ ਗਈ ਹੋਵੇ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਤਲ ਦੇ ਪਿੱਛੇ ਸੱਚ ਕੀ ਹੈ।
ਚਾਰ ਲੜਕੀਆਂ ਨਾਲ ਵਿਆਹ ਕਰ ਚੁੱਕਿਆ ਹੈ ਇਹ ਵਿਅਕਤੀ, ਫੇਸਬੁੱਕ 'ਤੇ ਮਿਲੀਆਂ ਪਤਨੀਆਂ ਤਾਂ ਹੋਇਆ ਖੁਲ੍ਹਾਸਾ
NEXT STORY