ਨਵੀਂ ਦਿੱਲੀ- ਦੇਸ਼ ਭਰ 'ਚ ਮਾਨਸੂਨ ਦਾ ਸੀਜ਼ਨ ਲਗਭਗ ਖਤਮ ਹੋ ਗਿਆ ਹੈ। ਪਰ ਅਜੇ ਵੀ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਭੜਾਸ ਭਰੀ ਗਰਮੀ ਦਾ ਦੌਰ ਜਾਰੀ ਹੈ। ਆਲਮ ਇਹ ਹੈ ਕਿ ਲੋਕ ਏਸੀ ਤੋਂ ਬਾਹਰ ਨਹੀਂ ਆ ਰਹੇ ਹਨ। ਘਰ, ਦਫ਼ਤਰ ਅਤੇ ਗੱਡੀਆਂ 'ਚ ਲੋਕ ਗਰਮੀ ਤੋਂ ਬਚਣ ਲਈ ਘੱਟ ਤੋਂ ਘੱਟ ਟੈਂਪਰੇਚਰ 'ਤੇ ਏਸੀ ਚਲਾ ਰਹੇ ਹਨ। ਲੋਕਾਂ ਨੂੰ ਏਸੀ 'ਚ ਰਹਿਣ ਦੀ ਆਦਤ ਪੈ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸਮਾਂ ਏਸੀ 'ਚ ਬਿਤਾਉਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜ਼ਿਆਦਾ ਦੇਰ ਤੱਕ ਏਸੀ 'ਚ ਰਹਿਣ ਨਾਲ ਇੰਫੈਕਸ਼ਨ, ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਦੇਰ ਤੱਕ ਏਸੀ 'ਚ ਰਹਿਣ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।
ਡਰਾਈ ਅੱਖਾਂ
ਡਰਾਈ ਅੱਖਾਂ ਤੋਂ ਇਲਾਵਾ ਏਸੀ 'ਚ ਜ਼ਿਆਦਾ ਸਮਾਂ ਬਿਤਾਉਣ ਨਾਲ ਡਰਾਈ ਸਕਿਨ (ਰੁਖੀ ਚਮੜੀ) ਦੀ ਵੀ ਪਰੇਸ਼ਾਨੀ ਹੋ ਸਕਦੀ ਹੈ। ਇਹ ਇਕ ਕਾਮਨ ਪਰੇਸ਼ਾਨੀ ਹੈ। ਪਰ ਏਸੀ 'ਚ ਰਹਿਣ ਨਾਲ ਜਦੋਂ ਸਕਿਨ ਜ਼ਿਆਦਾ ਡਰਾਈ ਹੋ ਜਾਂਦੀ ਹੈ ਤਾਂ ਇਸ ਨਾਲ ਇਚਿੰਗ ਹੋ ਜਾਂਦੀ ਹੈ। ਇਸ ਨਾਲ ਸਕਿਨ 'ਤੇ ਸਫੇਦ ਦਾਗ ਅਤੇ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।
ਡਿਹਾਈਡਰੇਸ਼ਨ
ਏਸੀ 'ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਜਿਥੇ ਤੁਹਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਧਰ ਇਸ ਨਾਲ ਡਿਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਨਾਰਮਲ ਕਮਰਿਆਂ ਦੇ ਮੁਕਾਬਲੇ ਏਸੀ ਵਾਲੇ ਕਮਰਿਆਂ 'ਚ ਡਿਹਾਈਡਰੇਸ਼ਨ ਜ਼ਿਆਦਾ ਹੁੰਦਾ ਹੈ। ਦਰਅਸਲ ਏਸੀ ਕਮਰੇ 'ਚੋਂ ਨਮੀ ਸੋਖ ਲੈਂਦਾ ਹੈ, ਇਸ ਨਾਲ ਤੁਹਾਨੂੰ ਡਿਹਾਈਡਰੇਸ਼ਨ ਹੋ ਸਕਦਾ ਹੈ।
ਸਾਹ ਨਾਲ ਸਬੰਧਤ ਬਿਮਾਰੀਆਂ
ਇਸ ਤੋਂ ਇਲਾਵਾ ਏਸੀ 'ਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਾਹ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਏਸੀ 'ਚ ਰਹਿਣ ਨਾਲ ਤੁਹਾਨੂੰ ਡਰਾਈ ਥੋਰਟ, ਰਾਈਨਾਈਟਿਸ ਅਤੇ ਬੰਦ ਨੱਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਥਿਤੀ ਹੈ ਕਿ ਜੋ ਨੱਕ ਦੇ ਮੂਕੂਸ ਮੇਂਮਬਰੇਨ ਦੀ ਸੋਜ ਦਾ ਕਾਰਨ ਬਣਦੀ ਹੈ।
ਸਿਰਦਰਦ
ਏਸੀ ਦੀ ਵਜ੍ਹਾ ਨਾਲ ਡਿਹਾਈਡਰੇਸ਼ਨ ਦੇ ਨਾਲ-ਨਾਲ ਸਿਰਦਰਦ ਅਤੇ ਮਾਈਗ੍ਰੇਨ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਡਿਹਾਈਡਰੇਸ਼ਨ ਇਕ ਟ੍ਰਿਗਰ ਹੈ ਜਿਸ ਨੂੰ ਹਮੇਸ਼ਾ ਮਾਈਗ੍ਰੇਨ ਦੇ ਮਾਮਲੇ 'ਚ ਅਣਦੇਖਿਆ ਕਰ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਬਾਹਰ ਦੀ ਗਰਮੀ ਤੋਂ ਏਸੀ ਦੇ ਕਮਰੇ 'ਚ ਕਦਮ ਰੱਖਦੇ ਹੋ ਤਾਂ ਏਸੀ ਦੇ ਕਮਰੇ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਇਹ ਪਰੇਸ਼ਾਨੀ ਹੋ ਸਕਦੀ ਹੈ।
Health Tips: ਬਵਾਸੀਰ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਇੰਝ ਕਰੋ ਕੇਲੇ ਦਾ ਸੇਵਨ, ਮਿਲੇਗੀ ਦਰਦ ਤੋਂ ਰਾਹਤ
NEXT STORY