ਹੈਲਥ ਡੈਸਕ- ਜਦੋਂ ਅਸੀਂ ਭਾਰ ਘੱਟ ਕਰਨ ਦੇ ਬਾਰੇ ’ਚ ਸੋਚਦੇ ਹਾਂ ਤਾਂ ਸਾਡੇ ਦਿਮਾਗ ’ਚ ਪਹਿਲੀ ਤਸਵੀਰ ਇਕ ਸਪਾਟ ਪੇਟ ਦੀ ਹੀ ਆਉਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਚਰਬੀ ਘੱਟ ਕਰਨਾ ਆਪਣੀ ਸਿਹਤ ਨੂੰ ਫਿੱਟ ਰੱਖਣ ਦਾ ਇਕ ਬਿਹਤਰੀਨ ਤਰੀਕਾ ਹੈ। ਮਾਹਿਰਾਂ ਦੀ ਮੰਨੀਏ ਤਾਂ ਲੱਕ ’ਤੇ ਜਮ੍ਹਾ ਚਰਬੀ ਤੁਹਾਨੂੰ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਕਈ ਘਾਤਕ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਖੁਦ ਨੂੰ ਸਿਹਤਮੰਦ ਰੱਖਣ ਦੀ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਸਰਤਾਂ ਦੱਸ ਰਹੇ ਹਾਂ ਜੋ ਪੇਟ ਦੀ ਚਰਬੀ ਘੱਟ ਕਰਨ ’ਚ ਤੁਹਾਡੀ ਮਦਦ ਕਰਨਗੀਆਂ।
ਬਪਰੀਜ
ਇਹ ਕਸਰਤ ਤੁਹਾਡੇ ਕੋਰ, ਚੈਸਟ, ਲੈਟਿਸਿਮਸ ਡਾਰਸੀ ਮਸਲ (ਪਿੱਠ ਦੀ ਇਕ ਵੱਡੀ ਅਤੇ ਚਪਟੀ ਮਾਸਪੇਸ਼ੀ ਹੈ) ਟ੍ਰਾਈਸੈਪਸ ਅਤੇ ਕਾਡਸ ਨੂੰ ਟਾਰਗੇਟ ਕਰਦੀ ਹੈ। ਬਪਰੀਜ ਨਾਲ ਤੁਹਾਡਾ ਦਿਲ ਵਿਸਫੋਟਕ ਪਲਾਓਮੈਟ੍ਰਿਕ ਗਤੀਸ਼ੀਲਤਾ ਦੇ ਬਰਾਬਰ ਤੇਜ਼ੀ ਨਾਲ ਧੜਕਦਾ ਹੈ, ਜਿਸ ਨਾਲ ਤੁਹਾਨੂੰ ਕਈ ਫਾਇਦੇ ਮਿਲਦੇ ਹਨ।
ਕਿਵੇਂ ਕਰੀਏ
ਬਪਰੀਜ ਕਰਨ ਦੇ ਲਈ ਸਭ ਤੋਂ ਪਹਿਲਾਂ ਲੋਅ ਸਕਾਟ ਪੋਜ਼ੀਸ਼ਨ ’ਚ ਆਓ। ਫਿਰ ਦੋਵੇਂ ਹੱਥਾਂ ਨੂੰ ਜ਼ਮੀਨ ’ਤੇ ਰੱਖੋ। ਹੁਣ ਪਲੈਂਕ ਪੁਜ਼ੀਸ਼ਨ ’ਚ ਆਓ। ਪਲੈਂਕ ਕਰਦੇ ਸਮੇਂ ਤੁਹਾਨੂੰ ਆਪਣੇ ਹੱਥਾਂ ਨੂੰ ਸਾਹਮਣੇ ਵਲ ਰੱਖ ਕੇ ਹਥੇਲੀਆਂ ਨੂੰ ਖੁੱਲ੍ਹਾ ਰੱਖੋ। ਇਸ ਤੋਂ ਬਾਅਦ ਪੁਸ਼ਅਪ ਕਰੋ। ਦੋਬਾਰਾ ਸਕਾਟ ਪੋਜ਼ੀਸ਼ਨ ’ਚ ਆਓ ਅਤੇ ਪੈਰਾਂ ਨੂੰ ਉੱਪਰ ਚੁੱਕ ਕੇ ਜੰਪ ਕਰੋ। ਤੁਸੀਂ ਚਾਹੋ ਤਾਂ ਬਰਪੀ ’ਚ ਦੋਵਾਂ ਹੱਥਾਂ ਨੂੰ ਮਿਲਾ ਕੇ ਜਪਿੰਗ ਜੈਕ ਤੋਂ ਵੀ ਸ਼ੁਰੂ ਕਰ ਸਕਦੀ ਹੋ। ਇਸ ਕਸਰਤ ’ਤ ਤੁਸੀਂ ਕੁਝ ਬਦਲਾਅ ਵੀ ਕਰ ਸਕਦੀ ਹੋ। ਜਿਵੇਂ ਕਿ ਜੇਕਰ ਤੁਹਾਨੂੰ ਪੁਸ਼ਅਪ ਨਹੀਂ ਕਰਨਾ ਹੈ ਤਾਂ ਸਿਰਫ ਪਲੈਂਕ ਕਰੋ ਅਤੇ ਲੋਅ ਸਕਾਟ ਤੋਂ ਉੱਪਰ ਆ ਜਾਓ।

ਮਾਊਂਟੇਨ ਕਲਾਈਬਰ
ਸਾਨੂੰ ਇਹ ਮੂਵਿੰਗ ਪਲੈਂਕ ਵਰਕਆਊਟ ਇਸ ਲਈ ਪਸੰਦ ਹੈ, ਕਿਉਂਕਿ ਇਹ ਤੁਹਾਡੇ ਕੋਰ ਦੇ ਨਾਲ-ਨਾਲ ਸਰੀਰ ਦੀ ਕਈ ਹੋਰ ਮਾਸਪੇਸ਼ੀਆਂ ’ਤੇ ਵੀ ਕੰਮ ਕਰਦਾ ਹੈ।
ਕਿਵੇਂ ਕਰੀਏ
ਖੁਦ ਨੂੰ ਹਾਈ ਪਲੈਂਕ ਪੋਜ਼ੀਸ਼ਨ ’ਚ ਲਿਆਓ। ਆਪਣੇ ਪੇਟ ਨੂੰ ਆਪਣੀ ਰੀੜ ਦੀ ਹੱਡੀ ਵੱਲ ਖਿੱਚੋ ਅਤੇ ਆਪਣੇ ਕੋਰ ਨੂੰ ਟਾਈਟ ਰੱਖੋ। ਆਪਣੇ ਸੱਜੇ ਗੋਡੇ ਨੂੰ ਆਪਣੀ ਛਾਤੀ ਵੱਲ ਲੈ ਕੇ ਜਾਓ ਅਤੇ ਫਿਰ ਪਲੈਂਕ ਪੋਜ਼ੀਸ਼ਨ ’ਚ ਵਾਪਸ ਆ ਜਾਓ। ਇਸ ਤੋਂ ਬਾਅਦ ਆਪਣੇ ਸੱਜੇ ਗੋਡੇ ਨੂੰ ਵੀ ਆਪਣੀ ਛਾਤੀ ਵੱਲ ਲੈ ਕੇ ਜਾਓ ਅਤੇ ਫਿਰ ਆਪਣੀ ਮੂਲ ਸਥਿਤੀ ’ਚ ਜਾਓ ਤੁਸੀਂ ਵਾਰੀ-ਵਾਰੀ ਨਾਲ ਸਾਈਡਸ ਵੀ ਕਰ ਸਕਦੀ ਹੋ।

ਰਸ਼ੀਅਨ ਟਵਿਸਟ
ਰਸ਼ੀਅਨ ਟਵਿਸਟ ਇਕ ਕੋਰ ਵਰਕਆਊਟ ਹੈ। ਇਸ ਕਸਰਤ ’ਚ ਤੁਹਾਡੇ ਧੜ ਨੂੰ ਇਕ ਪਾਸੇ ਤੋਂ ਦੂਜੀ ਪਾਸੇ ਘੁੰਮਾਉਣਾ ਹੁੰਦਾ ਹੈ, ਜਦਕਿ ਤੁਹਾਡੇ ਪੈਰ ਜ਼ਮੀਨ ਤੋਂ ਉੱਪਰ ਉੱਠ ਕੇ ਸਿਰ-ਅੱਪ ਪੋਜ਼ੀਸ਼ਨ ’ਚ ਰਹਿੰਦੇ ਹਨ ਜੋ ਆਮਤੌਰ ’ਤੇ ਮੈਡੀਸਨ ਬਾਲ ਜਾਂ ਪਲੇਟ ਦੇ ਨਾਲ ਕੀਤਾ ਜਾਂਦਾ ਹੈ।
ਕਿਵੇਂ ਕਰੀਏ
ਜ਼ਮੀਨ ’ਤੇ ਆਰਾਮ ਨਾਲ ਲੇਟ ਜਾਓ। ਤੁਹਾਡੇ ਪੈਰਾਂ ਨੂੰ ਗੋਡਿਆਂ ਤੋਂ ਥੋੜਾ ਮੋੜ ਲਓ ਅਤੇ ਹੱਥਾਂ ਨੂੰ ਜ਼ਮੀਨ ਨਾਲ ਲਗਾ ਕੇ ਰੱਖੋ। ਆਪਣੇ ਸਰੀਰ ਦੇ ਉੱਪਰਲੇ ਹਿੱਸੇ ਅਤੇ ਪੈਰਾਂ ਨੂੰ ਜ਼ਮੀਨ ਤੋਂ ਚੁੱਕੋ, ਤਾਂ ਕਿ ਪੈਰਾਂ ਤੇ ਲੱਤਾਂ ਦੇ ਵਿਚਕਾਰ 45 ਡਿਗਰੀ ਦਾ ਕੋਣ ਬਣ ਜਾਵੇ। ਹੱਥਾਂ ’ਚ ਬਾਲ ਲਓ ਅਤੇ ਬਾਹਾਂ ਨੂੰ ਸਾਹਮਣੇ ਵੱਲ ਫੈਲਾਓ। ਹੌਲੀ-ਹੌਲੀ ਸਾਹ ਲਓ ਅਤੇ ਹੱਥਾਂ ਅਤੇ ਧੜ ਨੂੰ ਸੱਜੇ ਪਾਸੇ ਘੁੰਮਾਓ। ਕੁਝ ਸਕਿੰਟ ਦੇ ਲਈ ਇਸ ਸਥਿਤੀ ’ਚ ਰਹੋ। ਹੌਲੀ-ਹੌਲੀ ਸ਼ੁਰੂਆਤੀ ਸਥਿਤੀ ’ਚ ਵਾਪਸ ਆਓ ਅਤੇ ਸਾਹ ਛੱਡੋ। ਹੁਣ ਉਸੇ ਤਰ੍ਹਾਂ ਨਾਲ ਹੱਥਾਂ ਅਤੇ ਧੜ ਨੂੰ ਦੂਜੇ ਪਾਸੋ ਘੁੰਮਾਓ।

ਕਰੰਚੇਸ
ਕਰੰਚੇਸ ਬਿਨਾਂ ਕਿਸੇ ਸ਼ੱਕ ਦੇ, ਪੇਟ ਦੇ ਆਲੇ-ਦੁਆਲੇ ਦੀ ਵਾਧੂ ਚਰਬੀ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਮਾਹਿਰਾਂ ਦੇ ਅਨੁਸਾਰ, ਇਹ ਫੈਟ ਬਰਨ ਕਰਨ ਵਾਲੀਆਂ ਕਸਰਤਾਂ ’ਚ ਸਭ ਤੋਂ ਪਹਿਲੇ ਸਥਾਨ 'ਤੇ ਹੈ ਅਤੇ ਤੁਹਾਨੂੰ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਕਰਨਾ ਚਾਹੀਦਾ।
ਕਿਵੇਂ ਕਰੀਏ
- ਪਿੱਠ ਦੇ ਭਾਰ ਲੇਟ ਜਾਓ
- ਆਪਣੇ ਗੋਡਿਆਂ ਨੂੰ ਮੋੜ ਕੇ, ਪੈਰਾਂ ਨੂੰ ਚੂਲਿਆਂ ਦੀ ਚੌੜਾਈ ’ਤੇ ਰੱਖੋ।
- ਆਪਣੇ ਹੱਥਾਂ ਨੂੰ ਹੌਲੀ ਨਾਲ ਆਪਣੇ ਸਿਰ ਦੇ ਪਿੱਛੇ ਰੱਖੋ।
- ਸਾਹ ਲੈਣ ਅਤੇ ਆਪਣੇ ਪੇਟ ਨੂੰ ਕੱਠਾ ਕਰੋ।
- ਸਾਹ ਛੱਡੋ ਅਤੇ ਆਪਣੇ ਕੰਧਿਆਂ ਨੂੰ ਜ਼ਮੀਨ ਤੋਂ ਉੱਪਰ ਚੁੱਕੋ।
- ਹੌਲੀ-ਹੌਲੀ ਆਪਣੀ ਮੂਲ ਸਥਿਤੀ ’ਚ ਵਾਪਸ ਆਓ।

ਜ਼ਿੱਦ 'ਚ ਆ ਕੇ ਬੱਚੇ ਕਰਦੇ ਹਨ ਰੋਣ ਦਾ ਨਾਟਕ ! ਇੰਝ ਕਰਵਾਓ ਚੁੱਪ
NEXT STORY