ਹੈਲਥ ਡੈਸਕ- ਆਂਵਲਾ ਵਿਟਾਮਿਨ C ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਇਸ ਦੇ ਸਿਹਤ ਲਈ ਅਨੇਕ ਫਾਇਦੇ ਹਨ। ਲੋਕ ਆਂਵਲੇ ਨੂੰ ਕੱਚਾ ਖਾਂਦੇ ਹਨ, ਇਸ ਦਾ ਜੂਸ ਪੀਂਦੇ ਹਨ, ਇਸ ਦਾ ਮੁਰੱਬਾ, ਅਚਾਰ ਅਤੇ ਪਾਊਡਰ ਵੀ ਵਰਤਦੇ ਹਨ। ਪਰ ਹਰ ਚੀਜ਼ ਦੀ ਤਰ੍ਹਾਂ ਆਂਵਲਾ ਵੀ ਹਰ ਕਿਸੇ ਲਈ ਸਹੀ ਨਹੀਂ ਹੁੰਦਾ। ਕੁਝ ਲੋਕਾਂ ਲਈ ਆਂਵਲਾ ਨੁਕਸਾਨਦਾਇਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਐਸਿਡਿਟੀ ਵਾਲੇ ਲੋਕ ਸਾਵਧਾਨ
ਜੇ ਕਿਸੇ ਨੂੰ ਐਸਿਡਿਟੀ ਜਾਂ ਹਾਰਟਬਰਨ ਦੀ ਸਮੱਸਿਆ ਹੈ, ਤਾਂ ਆਂਵਲਾ ਖਾਣ ਨਾਲ ਇਹ ਪਰੇਸ਼ਾਨੀ ਵੱਧ ਸਕਦੀ ਹੈ। ਖਾਸ ਕਰਕੇ ਹਾਈਪਰ-ਐਸਿਡਿਟੀ ਵਾਲੇ ਮਰੀਜ਼ਾਂ ਨੂੰ ਆਂਵਲਾ ਨਾ ਖਾਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਐਸਿਡਿਟੀ ਨੂੰ ਟ੍ਰਿਗਰ ਕਰ ਸਕਦਾ ਹੈ।
ਇਹ ਵੀ ਪੜ੍ਹੋ : Protein ਦੀ ਪੂਰਤੀ ਲਈ ਆਂਡੇ ਦੀ ਜਗ੍ਹਾ ਖਾਓ ਇਹ ਸ਼ਾਕਾਹਾਰੀ ਚੀਜ਼ ! ਮਿਲੇਗੀ ਜ਼ਬਰਦਸਤ ਤਾਕਤ
ਲੋਅ ਬਲੱਡ ਸ਼ੂਗਰ ਜਾਂ ਡਾਇਬਟੀਜ਼ ਵਾਲਿਆਂ ਲਈ ਖਤਰਾ
ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਘਟਦਾ ਰਹਿੰਦਾ ਹੈ ਜਾਂ ਜੋ ਪਹਿਲਾਂ ਹੀ low sugar ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਆਂਵਲਾ ਘਾਤਕ ਹੋ ਸਕਦਾ ਹੈ। ਟਾਈਪ 1 ਅਤੇ ਟਾਈਪ 2 ਡਾਇਬਟੀਜ਼ ਮਰੀਜ਼ਾਂ ਨੂੰ ਵੀ ਆਂਵਲਾ ਨਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸ਼ੂਗਰ ਲੈਵਲ ਨੂੰ ਹੋਰ ਘਟਾ ਸਕਦਾ ਹੈ।
ਇਹ ਵੀ ਪੜ੍ਹੋ : Bharti Singh ਦਾ ਪ੍ਰੈਗਨੈਂਸੀ 'ਚ ਵਧਿਆ ਸ਼ੂਗਰ ਲੈਵਲ, ਕੀ ਬੱਚੇ ਨੂੰ ਵੀ ਹੋ ਸਕਦੀ ਹੈ ਡਾਇਬਟੀਜ਼?
ਸੁੱਕੀ ਚਮੜੀ ਅਤੇ ਡ੍ਰਾਈ ਸਕੈਲਪ ਵਾਲਿਆਂ ਲਈ ਨੁਕਸਾਨ
ਜੇ ਕਿਸੇ ਦੀ ਤਵਚਾ ਜਾਂ ਸਕੈਲਪ ਸੁੱਕੇ ਰਹਿੰਦੇ ਹਨ, ਤਾਂ ਆਂਵਲੇ ਦਾ ਵੱਧ ਸੇਵਨ ਡਿਹਾਈਡ੍ਰੇਸ਼ਨ, ਖੁਜਲੀ ਅਤੇ ਡੈਂਡਰਫ਼ ਵਧਾ ਸਕਦਾ ਹੈ। ਭਾਵੇਂ ਆਂਵਲਾ ਵਾਲਾਂ ’ਤੇ ਲਗਾਇਆ ਜਾਣ ਵਾਲੇ ਤੇਲ ਜਾਂ ਪਾਊਡਰ 'ਚ ਫਾਇਦਿਆਂ ਲਈ ਵਰਤਿਆ ਜਾਂਦਾ ਹੈ, ਪਰ ਇਸ ਦਾ ਜ਼ਿਆਦਾ ਸੇਵਨ ਸਕੈਲਪ ਨੂੰ ਹੋਰ ਸੁੱਕਾ ਕਰ ਸਕਦਾ ਹੈ।
ਗਰਭਵਤੀ ਔਰਤਾਂ ਲਈ ਸਾਵਧਾਨੀ
ਗਰਭਵਤੀ ਔਰਤਾਂ ਨੂੰ ਆਂਵਲਾ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਂਵਲਾ ਕਈ ਵਾਰ ਪੇਟ ਖਰਾਬੀ ਅਤੇ ਡਿਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ, ਇਸ ਕਰਕੇ ਇਹ ਸਮੇਂ ਦੌਰਾਨ ਇਸ ਦਾ ਸੇਵਨ ਖਤਰਾ ਪੈਦਾ ਕਰ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
Protein ਦੀ ਪੂਰਤੀ ਲਈ ਆਂਡੇ ਦੀ ਜਗ੍ਹਾ ਖਾਓ ਇਹ ਸ਼ਾਕਾਹਾਰੀ ਚੀਜ਼ ! ਮਿਲੇਗੀ ਜ਼ਬਰਦਸਤ ਤਾਕਤ
NEXT STORY