ਨਵੀਂ ਦਿੱਲੀ- ਚਿੰਤਾ ਤੋਂ ਪੀੜਤ ਲੋਕਾਂ ’ਚ ਡਿਮੈਂਸ਼ੀਆ ਹੋਣ ਦਾ ਖਤਰਾ ਚਿੰਤਾ ਤੋਂ ਰਹਿਤ ਲੋਕਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੋ ਸਕਦਾ ਹੈ। ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।
'ਜਰਨਲ ਆਫ਼ ਦਿ ਅਮੈਰੀਕਨ ਜੇਰੀਏਟ੍ਰਿਕਸ ਸੋਸਾਇਟੀ’ ’ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ 60-70 ਸਾਲ ਦੀ ਉਮਰ ਦੇ ਜਿਨ੍ਹਾਂ ਲੋਕਾਂ ’ਚ 'ਕ੍ਰੋਨਿਕ' (ਸਥਾਈ) ਚਿੰਤਾ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਵਿਚ ਮਾਨਸਿਕ ਵਿਕਾਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ’ਚ ਯਾਦਦਾਸ਼ਤ ਅਤੇ ਫੈਸਲੇ ਲੈਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ -ਲਾਲ ਸਾੜੀ ਅਤੇ ਲਾਲ ਗੁਲਾਬ ਨੂੰ ਹੱਥ 'ਚ ਫੜ ਕੇ ਤਾਪਸੀ ਪੰਨੂ ਨੇ ਕਰਵਾਇਆ ਦਿਲਕਸ਼ ਫੋਟੋਸ਼ੂਟ
ਬ੍ਰਿਟੇਨ ਦੀ ਨਿਊਕੈਸਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਚਿੰਤਾ ਦੂਰ ਹੋ ਗਈ, ਉਨ੍ਹਾਂ ਲੋਕਾਂ ਦੇ ਮੁਕਾਬਲੇ ਯਾਦਦਾਸ਼ਤ ਦਾ ਕੋਈ ਜ਼ਿਆਦਾ ਖ਼ਤਰਾ ਨਹੀਂ ਸੀ, ਜਿਨ੍ਹਾਂ ਨੂੰ ਇਹ ਸਮੱਸਿਆ ਕਦੇ ਵੀ ਨਹੀਂ ਆਈ। ਇਸ ਲਈ ਖੋਜਕਾਰਾਂ ਨੇ ਸੁਝਾਅ ਦਿੱਤਾ ਕਿ ਚਿੰਤਾਵਾਂ ਨੂੰ ਸਫਲਤਾਪੂਰਵਕ ਹੱਲ ਕਰਨ ਨਾਲ ਐਮਨੀਸ਼ੀਆ ਦੇ ਵਿਕਾਸ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਅਧਿਐਨ ਲਈ ਖੋਜਕਾਰਾਂ ਨੇ 76 ਸਾਲ ਦੀ ਔਸਤ ਉਮਰ ਵਾਲੇ 2,000 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਕੀਤਾ।
ਮੋਟਾਪਾ-ਭਾਰ ਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਗਏ ਹੋ ? ਬਸ ਇਹ ਕਾਰਗਰ ਦੇਸੀ ਦਵਾਈ ਵਰਤੋ
NEXT STORY