ਨਵੀਂ ਦਿੱਲੀ — ਸੇਬ ਦਾ ਸਿਰਕਾ ਕਈ ਘਰੇਲੂ ਕੰਮਾਂ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਰਸੌਈ ਵਿਚ ਭੋਜਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਪੌਸ਼ਕ ਤੱਤਾਂ ਨਾਲ ਭਰਪੂਰ ਸੇਬ ਦਾ ਸਿਰਕਾ ਕਈ ਤਰੀਕਿਆਂ ਨਾਲ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਸੇਬ ਦਾ ਸਿਰਕਾ ਕੁਝ ਲੋਕਾਂ ਨੂੰ ਮਾਫਕ ਨਹੀਂ ਆਉਂਦਾ। ਇਸ ਲਈ ਇਸ ਦਾ ਇਸਤੇਮਾਲ ਪਹਿਲਾਂ ਘੱਟ ਮਾਤਰਾ ਵਿਚ ਕਰਕੇ ਆਪਣੇ ਸਰੀਰ 'ਤੇ ਇਸ ਦੇ ਅਸਰ ਨੂੰ ਜਾਂਚ ਲੈਣਾ ਚਾਹੀਦਾ ਹੈ। ਫਿਰ ਹੀ ਇਸ ਨੂੰ ਰੋਜ਼ਾਨਾ ਆਧਾਰ 'ਤੇ ਵਰਤਿਆ ਜਾਣਾ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਇਹ ਮਾਫਕ ਆ ਜਾਂਦਾ ਹੈ ਉਹ ਇਸ ਨੂੰ ਇਸ ਕਿਸੇ ਵੀ ਮੌਸਮ ਵਿਚ ਵਰਤ ਸਕਦੇ ਹਨ। ਤੁਸੀਂ ਸੇਬ ਦੇ ਸਿਰਕੇ ਦੀ ਥੋੜ੍ਹੀ ਮਾਤਰਾ ਨੂੰ ਪਾਣੀ ਵਿਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਇਸ ਨੂੰ ਸ਼ਹਿਦ ਵਿਚ ਵੀ ਮਿਲਾ ਕੇ ਲੈ ਸਕਦੇ ਹੋ। ਸੇਬ ਦਾ ਸਿਰਕਾ ਸ਼ੂਗਰ, ਕੈਂਸਰ, ਦਿਲ ਦੀਆਂ ਸਮੱਸਿਆਵਾਂ ਅਤੇ ਉੱਚ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇੱਥੇ ਜਾਣੋ ਸੇਬ ਦੇ ਸਿਰਕੇ ਦੇ ਫਾਇਦੇ:
ਭਾਰ ਘੱਟਦਾ ਹੈ
ਸੇਬ ਦਾ ਸਿਰਕਾ ਢਿੱਡ ਦੀ ਚਰਬੀ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਮੋਟਾਪਾ ਘਟਾਉਣ ਲਈ ਹਰ ਰਾਤ ਗਰਮ ਗਰਮ ਪਾਣੀ ਵਿਚ ਸਿਰਕਾ ਮਿਲਾ ਕੇ ਪੀਓ। ਇਹ ਬਲੱਡ ਸ਼ੂਗਰ ਨੂੰ ਕਾਬੂ ਵਿਚ ਰੱਖਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਸ਼ੂਗਰ ਕਾਬੂ 'ਚ ਰੱਖਦਾ ਹੈ
ਸੇਬ ਦਾ ਸਿਰਕਾ ਸ਼ੂਗਰ ਨੂੰ ਕਾਬੂ 'ਚ ਰੱਖਣ ਲਈ ਵੀ ਵਰਤਿਆ ਜਾਂਦਾ ਹੈ ਅਤੇ ਇਹ ਸ਼ੂਗਰ ਦੇ ਜੋਖਮ ਨੂੰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਹਾਲਾਂਕਿ ਸ਼ੂਗਰ ਰੋਗੀਆਂ ਲਈ ਇੱਕ ਸਿਹਤਮੰਦ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਅਤੇ ਜੇ ਇਨਸੁਲਿਨ ਜਾਂ ਕੋਈ ਹੋਰ ਦਵਾਈ ਲੈਂਦੇ ਹੋ, ਤਾਂ ਤੁਹਾਨੂੰ ਐਪਲ ਸਾਈਡਰ ਵਿਨੇਗਰ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਪੋਟਾਸ਼ੀਅਮ ਦੇ ਪੱਧਰ ਘਟ ਸਕਦੇ ਹਨ।
ਬਿਹਤਰ ਹਜ਼ਮੇ ਲਈ
ਸੇਬ ਦਾ ਸਿਰਕਾ ਪੀਣ ਨਾਲ ਤੁਸੀਂ ਪੇਟ 'ਚ ਹੋਣ ਵਾਲੀ ਸੜਨ ਤੋਂ ਛੁਟਕਾਰਾ ਪਾ ਸਕਦੇ ਹੋ, ਸੋਜ ਨੂੰ ਘਟਾ ਸਕਦੇ ਹੋ ਅਤੇ ਪਾਚਨ ਸ਼ਕਤੀ ਨੂੰ ਵਧਾ ਸਕਦੇ ਹੋ। ਕਈ ਵਾਰ ਤੁਹਾਨੂੰ ਖਾਣ ਤੋਂ ਬਾਅਦ ਦਰਦ ਅਤੇ ਬੇਚੈਨੀ ਅਨੁਭਵ ਕਰਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਰੀਰ ਵਿਚ ਕੁਝ ਗਲਤ ਹੈ। ਹਾਲਾਂਕਿ ਪਾਚਨ ਲਈ ਸੇਬ ਦਾ ਸਿਰਕਾ ਪੀਣਾ ਐਸਿਡ ਦੇ ਉਤਪਾਦਨ ਨੂੰ ਵਧਾਉਣ ਵਿਚ ਸਹਾਇਤਾ ਮਿਲਦੀ ਹੈ ਅਤੇ ਇਸ ਤਰ੍ਹਾਂ ਸਰੀਰ ਵਿਚ ਸਹੀ ਪਾਚਨ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ ਰੋਜ਼ਾਨਾ ਮਖ਼ਾਨੇ ਖਾਣ ਨਾਲ ਹਰ ਵਰਗ ਦੇ ਵਿਅਕਤੀ ਨੂੰ ਮਿਲਦਾ ਹੈ ਭਰਪੂਰ ਲਾਭ
ਚਮੜੀ ਅਤੇ ਵਾਲਾਂ ਲਈ ਲਾਭਕਾਰੀ
ਸੇਬ ਦਾ ਸਿਰਕਾ ਨਾ ਸਿਰਫ ਚੰਗੀ ਸਿਹਤ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ, ਬਲਕਿ ਚਮੜੀ ਦੀ ਟੋਨ ਅਤੇ ਵਾਲਾਂ ਦੀ ਸਿਹਤ ਵਿਚ ਵੀ ਸੁਧਾਰ ਕਰਦਾ ਹੈ। ਇਹ ਸਿਰਕਾ ਮੁਹਾਸੇ ਘਟਾਉਂਦਾ ਹੈ, ਚਮੜੀ ਨੂੰ ਸਮੂਥ ਕਰਦਾ ਹੈ। ਇਹ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੈ। ਵਾਲਾਂ ਦੀ ਸਿਹਤ ਵਿਚ ਸੁਧਾਰ ਕਰਦਾ ਹੈ ਅਤੇ ਵਾਲਾਂ ਦੇ ਝੜਨ ਨੂੰ ਵੀ ਘੱਟ ਕਰਦਾ ਹੈ। ਇਹ ਸਿਕਰੀ ਨੂੰ ਵੀ ਘੱਟ ਕਰਦਾ ਹੈ।
ਨਹੁੰਆਂ ਦੀ ਚਮਕ ਵਧਾਉਂਦਾ ਹੈ
ਮੈਨਿਕਯੂਰ ਕਰਵਾਉਣ ਤੋਂ ਪਹਿਲਾਂ ਸੇਬ ਦੇ ਸਿਰਕੇ ਨੂੰ ਲਗਾ ਕੇ ਸੁੱਕਣ ਦਿਓ, ਫਿਰ ਇਸ ਪ੍ਰਕਿਰਿਆ ਵਿਚ ਨਹੁੰਆਂ ਵਿਚ ਮੌਜੂਦ ਤੇਲ ਅਸਾਨੀ ਨਾਲ ਬਾਹਰ ਆ ਜਾਂਦਾ ਹੈ ਅਤੇ ਨਹੁੰ ਦੀ ਚਮਕ ਵਧਦੀ ਹੈ।
ਇਹ ਵੀ ਪੜ੍ਹੋ - ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ
ਜੋੜਾਂ ਦੇ ਦਰਦ ਤੋਂ ਰਾਹਤ
ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸੇਬ ਦੇ ਸਿਰਕੇ ਨੂੰ ਦਰਦ ਵਾਲੇ ਹਿੱਸੇ 'ਤੇ ਥੋੜ੍ਹੀ ਮਾਤਰਾ 'ਚ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। 2 ਚਮਚ ਸੇਬ ਦੇ ਸਿਰਕੇ ਵਿਚ ਇਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਰੋਜ਼ਾਨਾ ਇਸ ਦੀ ਮਾਲਿਸ਼ ਕਰਨ ਨਾਲ ਲਾਭ ਮਿਲੇਗਾ।
ਇਸ ਲੇਖ ਵਿਚ ਦਿੱਤੀ ਜਾਣਕਾਰੀ ਸਿਹਤ ਦੀਆਂ ਕੁਝ ਸਥਿਤੀਆਂ ਅਤੇ ਉਨ੍ਹਾਂ ਦੇ ਸੰਭਵ ਇਲਾਜ ਦੇ ਸੰਬੰਧ ਵਿਚ ਦਿੱਤੀ ਗਈ ਹੈ। ਇਹ ਸਿਹਤ ਸੇਵਾ ਜਾਂਚ, ਇਲਾਜ ਦਾ ਵਿਕਲਪ ਨਹੀਂ ਹੈ। ਸੇਬ ਦਾ ਸਿਰਕਾ ਹਰ ਕਿਸੇ ਦੇ ਸਰੀਰ ਨੂੰ ਮਾਫਕ ਨਹੀਂ ਆਉਂਦਾ ਹੈ। ਇਸ ਲਈ ਇਸ ਆਪਣੇ ਸਰੀਰ 'ਤੇ ਜਾਂਚ ਕਰਨ ਤੋਂ ਬਾਅਦ ਹੀ ਇਸਤੇਮਾਲ ਕਰੋ। ਜੇ ਤੁਹਾਡਾ ਬੱਚਾ ਜਾਂ ਕੋਈ ਨਜ਼ਦੀਕੀ ਕਿਸੇ ਅਜਿਹੀ ਸਿਹਤ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਜਿਸਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਤਾਂ ਜਿੰਨੀ ਜਲਦੀ ਹੋ ਸਕੇ ਡਾਕਟਰ ਨਾਲ ਸੰਪਰਕ ਕਰੋ। ਇੱਥੇ ਦਿੱਤੀ ਜਾਣਕਾਰੀ ਦੀ ਵਰਤੋਂ ਕਿਸੇ ਮਾਹਰ ਦੀ ਸਲਾਹ ਤੋਂ ਬਿਨਾਂ ਨਾ ਕਰੋÍ
ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ
NEXT STORY