ਸੇਲਿਉਲਾਇਟ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ ਪਰ ਕੀ ਹੈ ਸੇਲਿਉਲਾਇਟ? ਇਸ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਸੇਲਿਉਲਾਇਟ ਸਾਡੇ ਸਰੀਰ 'ਚ ਜੰਮੀ ਫੈਟ ਹੈ ਜੋ ਸਰੀਰ ਦੇ ਕੁਝ ਹਿੱਸਿਆਂ 'ਚ ਗਾਂਠਾਂ ਦੀ ਤਰ੍ਹਾਂ ਜੰਮ ਜਾਂਦੀ ਹੈ। ਇਸ ਨੂੰ ਡਿੰਪਲ ਚਮੜੀ ਕਿਹਾ ਜਾਂਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਇਸ ਦੀ ਜ਼ਿਆਦਾ ਸ਼ਿਕਾਰ ਹੋ ਜਾਂਦੀਆਂ ਹਨ। ਮੋਟੇ ਵਿਅਕਤੀ ਦੇ ਪੇਟ, ਬਾਹਾਂ, ਪੱਟਾਂ, ਗਲੇ ਆਦਿ 'ਤੇ ਚਰਬੀ ਆਸਾਨੀ ਨਾਲ ਦੇਖੀ ਜਾ ਸਕਦੀ ਹੈ।
ਕੀ ਹੈ ਸੇਲਿਉਲਾਇਟ?
ਸੇਲਿਉਲਾਇਟ ਚਮੜੀ ਦੇ ਅੰਦਰ ਇਕ ਪਰਤ ਬਣਾ ਦਿੰਦਾ ਹੈ। ਜਿਸ ਨਾਲ ਚਮੜੀ 'ਤੇ ਹਲਕੀ ਸੂਜਨ ਅਤੇ ਚਮੜੀ ਨਾਰੰਗੀ ਰੰਗ ਦੀ ਤਰ੍ਹਾਂ ਲੱਗਦਾ ਹੈ। ਸੇਲਿਉਲਾਇਟ ਦਾ ਸਭ ਤੋਂ ਵੱਡਾ ਕਾਰਨ ਭੋਜਨ, ਜੀਵਨ ਸ਼ੈਲੀ 'ਚ ਬਦਲਾਅ, ਜ਼ਿਅਦਾ ਵਜ਼ਨ, ਮਾਨਸਿਕ ਥਕਾਵਟ ਅਤੇ ਹਾਰਮੋਜ਼ 'ਚ ਵਾਧੇ ਦੇ ਕਾਰਨ ਹੋ ਸਕਦਾ ਹੈ। ਇਹ ਸਮੱਸਿਆ ਫਾਇਬਰ, ਤਰਲ ਪਦਾਰਥਾਂ ਦੀ ਕਮੀ ਅਤੇ ਖੂਨ ਦੇ ਵਹਾਅ ਦੇ ਵਿਗੜਨ ਨਾਲ ਵੀ ਹੋ ਸਕਦੀ ਹੈ।
1. ਹਾਰਮੋਨਜ਼— ਹਾਰਮੋਨਜ਼ ਦਾ ਸੰਤੁਲਨ ਵਿਗੜਨ ਨਾਲ ਵੀ ਸੇਲਿਉਲਾਇਟ ਦੀ ਸਮੱਸਿਆ ਆ ਜਾਂਦੀ ਹੈ।
2. ਅਨੁਵਾਂਸ਼ਿਕਤਾ—ਕੁਝ ਲੋਕਾਂ ਦੇ ਸਰੀਰ 'ਚ ਚਰਬੀ ਤੇਜ਼ੀ ਨਾਲ ਜੰਮ ਜਾਂਦੀ ਹੈ। ਉਸ ਦਾ ਕਾਰਨ ਹੈ ਅਨੁਵਾਂਸ਼ਿਕਤਾ ਹੋ ਸਕਦਾ ਹੈ। ਜੇਕਰ ਕੋਈ ਪਰਿਵਾਰਿਕ ਮੈਂਬਰ ਇਸ ਦਾ ਸ਼ਿਕਾਰ ਹੈ ਤਾਂ ਦੂਜਿਆਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
3. ਡਾਇਟ— ਫਲ ਅਤੇ ਸਬਜ਼ੀਆਂ ਦੀ ਵਰਤੋਂ ਘੱਟ ਅਤੇ ਮਿੱਠੇ ਦੀ ਵਰਤੋਂ ਜ਼ਿਆਦਾ ਕਰਨ ਨਾਲ ਚਰਬੀ ਵੱਧ ਜਾਂਦੀ ਹੈ ਜੋ ਸੇਲਿਉਲਾਇਟ ਦਾ ਮੁੱਖ ਕਾਰਨ ਹੈ।
4. ਕਸਰਤ— ਅੱਜ ਕੱਲ੍ਹ ਕੰਮ 'ਚ ਵਿਅਸਰਥ ਰਹਿਣ ਦੇ ਕਾਰਨ ਲੋਕ ਕਸਰਤ ਘੱਟ ਕਰਦੇ ਹਨ। ਪਰ ਡਾਕਰਟਰ ਚਰਬੀ ਘੱਟ ਕਰਨ ਲਈ ਕਸਰਤ ਕਰਨ ਦੀ ਸਲਾਹ ਦਿੰਦੇ ਹਨ।
5. ਸਿਗਰੇਟ— ਜੋ ਲੋਕ ਸਿਗਰੇਟ ਪੀਂਦੇ ਹਨ ਉਨ੍ਹਾਂ 'ਚ ਸੇਲਿਉਲਾਇਟ ਦੀ ਸਮੱਸਿਆ ਆਮ ਪਾਈ ਜਾਂਦੀ ਹੈ।
6. ਤੰਗ ਕੱਪੜੇ ਪਾਉਣਾ— ਤੰਗ ਕੱਪੜੇ ਪਾਉਣ ਨਾਲ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਜਿਸ ਨਾਲ ਚਰਬੀ ਜੰਮ ਜਾਂਦੀ ਹੈ।
ਕਿਸ ਤਰ੍ਹਾਂ ਪਾਏ ਛੁਟਕਾਰਾ?
ਜੇਕਰ ਤੁਸੀਂ ਵੀ ਇਸ ਡਿੰਪਲ ਵਾਲੀ ਚਮੜੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰੋ।
1. ਮਿੱਠੇ ਤੋਂ ਪਰਹੇਜ਼ ਕਰੋ। ਤੇਜ਼ ਨਮਕ ਦੀ ਵਰਤੋਂ ਨਾ ਕਰੋ।
2. ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਪਾਣੀ ਪੀਓ। ਇਸ ਨਾਲ ਸਰੀਰ 'ਚੋ ਫਾਲਤੂ ਪਦਾਰਥ ਬਾਹਰ ਨਿਕਲ ਜਾਂਦੇ ਹਨ।
3. ਫਲ,ਸਬਜ਼ੀਆਂ ਅਤੇ ਪ੍ਰੋਟੀਨ ਨੂੰ ਆਪਣੇ ਭੋਜਨ 'ਚ ਸ਼ਾਮਲ ਕਰੋ।
4. ਕਸਰਤ ਜ਼ਰੂਰ ਕਰੋ ਕਿਉਂਕਿ ਇਸ ਨਾਲ ਸਰੀਰ 'ਚੋ ਫਾਲਤੂ ਪਦਾਰਥ ਬਾਹਰ ਨਿਕਲ ਜਾਂਦੇ ਹਨ।
5. ਗਾਂਠਾਂ ਵਾਲੀ ਚਮੜੀ ਦੀ ਮਾਲਿਸ਼ ਕਰੋ।
6. ਲਿਪੋਸਕਸ਼ਨ ਸਰਜਰੀ ਦੁਆਰਾ ਸਰੀਰ ਦੇ ਹਿੱਸਿਆਂ 'ਚ ਜੰਮੀ ਫਾਲਤੂ ਚਰਬੀ ਨੂੰ ਬਾਹਰ ਨਿਕਾਲ ਦਿੱਤਾ ਜਾਂਦਾ ਹੈ। ਲੇਜਰ ਸਰਜਰੀ ਕਰਵਾਉਣ ਨਾਲ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਰਦੀਆਂ 'ਚ ਟਮਾਟਰ ਸੂਪ ਪੀਣ ਨਾਲ ਹੋਣਗੇ ਤੁਹਾਨੂੰ ਇਹ ਫਾਇਦੇ
NEXT STORY