ਜਲੰਧਰ (ਬਿਊਰੋ) - ਵਧਦੇ ਪ੍ਰਦੂਸ਼ਣ ਅਤੇ ਤਣਾਅ ਭਰੀ ਜ਼ਿੰਦਗੀ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਇਹੀ ਕਾਰਨ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਥੋੜ੍ਹਾ ਜਿਹਾ ਕੰਮ ਕਰਨ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਅਜਿਹਾ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਰਕੇ ਵੀ ਹੋ ਸਕਦਾ ਹੈ, ਜਿਸ ਨਾਲ ਤੁਸੀਂ ਦਮੇ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੀ ਹਾਲਤ ਵਿੱਚ ਤੁਸੀਂ ਖਾਣ-ਪੀਣ ਨਾਲ ਜੁੜੀਆਂ ਆਦਤਾਂ ਨੂੰ ਬਦਲ ਕੇ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਕੇ ਰਾਹਤ ਪਾ ਸਕਦੇ ਹੋ। ਦਮੇ ਦੇ ਮਰੀਜ਼ ਨੂੰ ਕੀ ਨਹੀਂ ਖਾਣਾ ਚਾਹੀਦਾ, ਦੇ ਬਾਰੇ ਅੱਜ ਅਸੀਂ ਜਾਣਕਾਰੀ ਦੇਵਾਂਗੇ...
ਦੁੱਧ ਦਾ ਸੇਵਨ
ਦੁੱਧ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਦਮੇ ਦੇ ਮਰੀਜ਼ਾਂ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਮੇ ਦੇ ਮਰੀਜ਼ ਜੇਕਰ ਦੁੱਧ ਦਾ ਸੇਵਨ ਕਰਦੇ ਹਨ ਤਾਂ ਉਹਨਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ, ਖੰਘ, ਗਲੇ ਵਿੱਚ ਦਰਦ ਆਦਿ ਸਮੱਸਿਆ ਹੋ ਸਕਦੀਆਂ ਹਨ।
ਸ਼ਰਾਬ ਅਤੇ ਬੀਅਰ
ਸ਼ਰਾਬ ਅਤੇ ਬੀਅਰ ਦੋਵਾਂ ਵਿੱਚ ਸਲਫਾਈਟ ਮੌਜੂਦ ਹੁੰਦਾ ਹੈ, ਜੋ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰਦਾ ਹੈ। ਇਸ ਲਈ ਦਮੇ ਦੇ ਮਰੀਜ਼ਾਂ ਨੂੰ ਸ਼ਰਾਬ ਅਤੇ ਬੀਅਰ ਦੋਵਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਲੂਣ ਦੀ ਵਰਤੋਂ
ਕਿਹਾ ਜਾਂਦਾ ਹੈ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਹਤ ਖ਼ਰਾਬ ਹੁੰਦੀ ਹੈ। ਠੀਕ ਉਸੇ ਤਰ੍ਹਾਂ ਜ਼ਿਆਦਾ ਲੂਣ ਦੀ ਵਰਤੋਂ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲੂਣ ਦਾ ਸੇਵਨ ਕਰਨ ਨਾਲ ਗਲੇ ਵਿਚ ਸੋਜ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ।
ਅੰਡੇ ਦਾ ਸੇਵਨ
ਅੰਡੇ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜਿਸ ਕਾਰਨ ਫੇਫੜਿਆਂ ਵਿੱਚ ਤਰਲੀਫ਼ ਹੋਣ ਲੱਗਦੀ ਹੈ, ਜਿਸ ਨਾਲ ਸਾਹ ਲੈਣਾ ਔਖਾ ਹੋ ਜਾਂਦੀ ਹੈ। ਇਸ ਲਈ ਦਮੇ ਦੇ ਮਰੀਜ਼ਾਂ ਨੂੰ ਅੰਡੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਸੋਇਆ
ਸੋਇਆ ਵੀ ਕਈ ਵਾਰ ਐਲਰਜੀ ਹੋਣ ਦਾ ਕਾਰਨ ਬਣ ਜਾਂਦਾ ਹੈ। ਦਮੇ ਦੇ ਮਰੀਜ਼ਾਂ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋਣ ਨਾਲ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਇਸੇ ਲਈ ਉਕਤ ਮਰੀਜ਼ਾਂ ਨੂੰ ਸੋਚ ਕੇ ਸੋਇਆ ਦਾ ਸੇਵਨ ਕਰਨਾ ਚਾਹੀਦਾ ਹੈ।
ਮੱਛੀ ਦਾ ਸੇਵਨ
ਦਮੇ ਦੇ ਮਰੀਜ਼ ਜੇਕਰ ਮਾਸਾਹਾਰੀ ਹਨ ਤਾਂ ਉਹਨਾਂ ਨੂੰ ਮੱਛੀ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਈ ਵਾਰ ਡਾਕਟਰ ਵੀ ਦਮੇ ਦੇ ਮਰੀਜ਼ਾਂ ਨੂੰ ਮੱਛੀ ਨਾ ਖਾਣ ਦੀ ਸਲਾਹ ਦਿੰਦੇ ਹਨ।
ਫਾਸਟ ਫੂਡ ਅਤੇ ਅਚਾਰ ਦਾ ਸੇਵਨ
ਦਮੇ ਦੇ ਮਰੀਜ਼ਾਂ ਨੂੰ ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਬਾਹਰਲੀ ਚੀਜ਼ਾਂ ਖਾਣ ਨਾਲ ਦਮੇ ਦਾ ਖ਼ਤਰਾ ਵੱਧ ਜਾਂਦਾ ਹੈ। ਬਾਜ਼ਾਰ 'ਚ ਮਿਲਣ ਵਾਲੇ ਅਚਾਰ 'ਚ ਸਲਫਾਈਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦਮੇ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸੇ ਲਈ ਦਮੇ ਦੇ ਮਰੀਜ਼ਾਂ ਨੂੰ ਅਚਾਰ ਨਹੀਂ ਖਾਣਾ ਚਾਹੀਦਾ।
ਔਰਤਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਨੇ ਇਹ 7 ਪੋਸ਼ਕ ਤੱਤ, ਡਾਈਟ ’ਚ ਜ਼ਰੂਰ ਕਰੋ ਸ਼ਾਮਲ
NEXT STORY