ਮੁੰਬਈ— ਦੇਸ਼ 'ਚ ਹਰ ਚੌਥਾ ਵਿਅਕਤੀ ਥਾਈਰਾਈਡ ਦਾ ਸ਼ਿਕਾਰ ਹੈ। ਖਾਸ ਕਰਕੇ ਔਰਤਾਂ 'ਚ ਥਾਈਰਾਈਡ ਦੇ ਮਾਮਲੇ ਸਾਹਮਣੇ ਆਉਂਦੇ ਹਨ। ਖੋਜਕਾਰਾਂ ਦੇ ਅਨੁਸਾਰ ਇਹ ਬੀਮਾਰੀ ਆਪਣਾ ਪੈਰ ਦਿਨੋ-ਦਿਨ ਫੈਲਾ ਰਹੀ ਹੈ। ਥਾਈਰਾਈਡ ਦੀ ਵਜ੍ਹਾ ਨਾਲ ਅਸਥਮਾ, ਕੌਲੇਸਟਰੋਲ ਦੀ ਪਰੇਸ਼ਾਨੀ, ਸ਼ੂਗਰ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਵਧਿਆ ਹੈ। ਡਾਕਟਰਾਂ ਦੇ ਅਨੁਸਾਰ ਕੁੱਝ ਖਾਸ ਚੀਜ਼ਾਂ ਖਾਣ ਨਾਲ ਥਾਈਰਾਈਡ ਵੱਧ ਜਾਂਦਾ ਹੈ। ਅਜਿਹੀ ਹਾਲਤ 'ਚ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਥਾਈਰਾਈਡ 'ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
1. ਆਇਓਡੀਨ ਵਾਲਾ ਭੋਜਨ
ਥਾਈਰਾਈਡ ਗਲੈਂਡਸ ਸਾਡੇ ਸਰੀਰ ਤੋਂ ਆਇਓਡੀਨ ਲੈ ਕੇ ਥਾਈਰਾਈਡ ਹਾਰਮੋਨ ਪੈਦਾ ਕਰਦੇ ਹਨ, ਇਸ ਲਈ ਹਾਈਪੌਥਾਇਰਾਈਡ ਹੈ ਤਾਂ ਆਇਓਡੀਨ ਦੀ ਵੱਧ ਮਾਤਰਾ ਜਿਵੇਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਸੀ-ਫੂਡ ਅਤੇ ਆਇਓਡੀਨ ਵਾਲੇ ਨਮਕ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕਰੋ।
2. ਕੈਫੀਨ
ਕੈਫੀਨ ਉਂਝ ਤਾਂ ਸਿੱਧਾ ਥਾਈਰਾਈਡ ਨਹੀਂ ਵਧਾਉਂਦਾ, ਪਰ ਇਹ ਉਹ ਪਰੇਸ਼ਾਨੀਆਂ ਨੂੰ ਵਧਾ ਦਿੰਦਾ ਹੈ, ਜੋ ਥਾਈਰਾਈਡ ਦੀ ਵਜ੍ਹਾ ਨਾਲ ਪੈਦਾ ਹੁੰਦੀਆਂ ਹਨ। ਜਿਵੇਂ ਬੇਚੈਨੀ ਅਤੇ ਨੀਂਦ 'ਚ ਰੁਕਾਵਟ।
3. ਸ਼ਰਾਬ
ਸ਼ਰਾਬ ਸਰੀਰ 'ਚ ਐਨਰਜੀ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਥਾਈਰਾਈਡ ਵਾਲੇ ਲੋਕਾਂ ਦੀ ਨੀਂਦ 'ਚ ਪਰੇਸ਼ਾਨੀ ਦੀ ਸ਼ਿਕਾਇਤ ਹੋਰ ਵੱਧ ਜਾਂਦੀ ਹੈ।
4. ਬਨਸਪਤੀ ਘਿਓ
ਬਨਸਪਤੀ ਘਿਓ ਨੂੰ ਹਾਈਡ੍ਰੋਜਨ 'ਚੋ ਗੁਜਾਰ ਕੇ ਬਣਾਇਆ ਜਾਂਦਾ ਹੈ। ਇਹ ਚੰਗੇ ਕੌਲੇਸਟਰੋਲ ਨੂੰ ਖਤਮ ਕਰਦੇ ਹਨ ਅਤੇ ਬੁਰੇ ਨੂੰ ਵਧਾ ਦਿੰਦੇ ਹਨ। ਧਿਆਨ ਰੱਖੋ ਕਿ ਘਿਓ ਦਾ ਇਸਤੇਮਾਲ ਖਾਣ-ਪੀਣ ਦੀਆਂ ਦੁਕਾਨਾਂ 'ਚ ਬਹੁਤ ਹੁੰਦਾ ਹੈ। ਇਸ ਲਈ ਬਾਹਰ ਦਾ ਫਰਾਇਡ ਭੋਜਨ ਨਾ ਹੀ ਖਾਓ।
ਰੋਜ਼ ਖਾਓ 1 ਅੰਬ, ਫਿਰ ਦੇਖੋ ਕਮਾਲ
NEXT STORY