ਮੁੰਬਈ—ਰੋਜ਼ਾਨਾ ਇਕ ਕੇਲਾ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਨਜ਼ਰ ਨਾਲ ਸਬੰਧਿਤ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ। ਇਕ ਖੇਜ 'ਚ ਖੋਜੀਆਂ ਨੇ ਮੰਨਿਆ ਕਿ ਕੇਲੇ 'ਚ ਕੈਰੋਟੀਨੋਏਡਸ ਹੁੰਦਾ ਹੈ। ਇਹ ਇਕ ਅਜਿਹਾ ਯੌਗਿਕ ਹੈ ਜੋ ਲਿਵਰ 'ਚ ਵਿਟਾਮਿਨ 'ਏ' ਨੂੰ ਤਬਦੀਲ ਕਰਦਾ ਹੈ। ਪ੍ਰੋਵਿਟਾਮਿਨ 'ਏ' ਕੈਰੋਟੀਨੋਏਡਸ ਨਾਲ ਭਰਪੂਰ ਕੇਲਾ ਵਿਟਾਮਿਨ 'ਏ' ਦੀ ਕਮੀ ਨੂੰ ਖਤਮ ਕਰਦਾ ਹੈ। ਜੋ ਨਜ਼ਰ ਲਈ ਬਹੁਤ ਅਹਿਮ ਹੈ।
ਵਿਟਾਮਿਨ 'ਏ' ਦੀ ਕਮੀ ਨਾਲ ਲੜਨ ਲਈ ਖੋਜੀ ਕੇਲੇ 'ਚ ਕੈਰੋਟੀਨੋਏਡਸ 'ਚ ਵਾਧਾ ਕਰਨ ਸੰਬੰਧੀ ਢੰਗਾ ਦੀ ਜਾਂਚ ਕਰ ਰਹੇ ਹਨ। ਅਧਿਐਨ 'ਚ ਦੇਖਿਆ ਗਿਆ ਹੈ ਕਿ ਇਹ ਕੈਰੋਟੀਨੋਏਡਸ ਦੀਆਂ ਵੱਖ-ਵੱਖ ਮਾਤਰਾਵਾਂ ਪੈਦਾ ਕਰਦਾ ਹੈ।
ਹੈਲਦੀ ਬੱਚਾ ਚਾਹੀਦਾ ਹੈ ਤਾਂ ਖਾਓ ਮੂੰਗਫਲੀ !
NEXT STORY