ਜਲੰਧਰ— ਜੇਕਰ ਤੁਸੀਂ ਵੀ ਆਏ ਦਿਨ ਬਾਹਰ ਦਾ ਖਾਣਾ ਖਾਧੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਨਾ ਸਿਰਫ ਮੋਟਾਪੇ ਦਾ ਖਤਰਾ ਵੱਧਦਾ ਹੈ ਬਲਕਿ ਇਸ ਨਾਲ ਹਾਰਮੋਨ ਦਾ ਸੰਤੁਲਨ ਵੀ ਖਰਾਬ ਹੋ ਸਕਦਾ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਜ਼ਿਆਦਾ ਫਾਸਟ ਫੂਡ ਖਾਂਧੇ ਹਨ। ਉਨ੍ਹਾਂ ਦੇ ਸਰੀਰ 'ਚ ਹਾਨੀਕਾਰਕ ਰਸਾਈਨਿਕ ਤੱਤ ਪੈਂਦਾ ਹੋ ਜਾਂਦੇ ਹਨ। ਜੋ ਹਾਰਮੋਨਸ ਦਾ ਸੰਤੁਲਨ ਖਰਾਬ ਕਰ ਸਕਦੇ ਹਨ। ਇਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਖੋਜ ਦੌਰਾਨ ਘਰ 'ਚ ਭੋਜਨ ਦਾ ਭੋਜਨ ਖਾਣ ਵਾਲੇ ਅਤੇ ਬਾਹਰ ਭੋਜਨ ਖਾਣ ਵਾਲਿਆਂ ਦਾ ਅਧਿਐਨ ਕੀਤਾ ਗਿਆ ਹੈ। ਅਮਰੀਕਾ ਦੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਨੇ ਕਿਹਾ ਕਿ ਫਾਸਟ ਫੂਡ 'ਚ ਗਰਭਵਤੀ ਮਹਿਲਾਵਾਂ, ਬੱਚਿਆਂ ਅਤੇ ਨੌਜਵਾਨਾਂ ਦੇ ਹਾਰਮੋਨਸ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਬਾਹਰ ਜਾ ਕੇ ਭੋਜਨ ਖਾਣ ਦੀ ਆਦਤ ਨੂੰ ਘੱਟ ਕਰੋ।
ਬੱਚੇ ਦੇ ਦੁਬਲੇਪਨ ਦੀ ਸਮੱਸਿਆ ਨੂੰ ਇਨ੍ਹਾਂ ਚੀਜ਼ਾਂ ਨਾਲ ਕਰੋ ਦੂਰ
NEXT STORY