ਨਵੀਂ ਦਿੱਲੀ (ਬਿਊਰੋ)- ਕਿਡਨੀ ਵੀ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚ ਸ਼ੁਮਾਰ ਹੁੰਦੀ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ। ਜੇਕਰ ਕਿਡਨੀ ਦੇ ਕੰਮਕਾਜ 'ਚ ਥੋੜ੍ਹਾ ਜਿਹਾ ਬਦਲਾਅ ਆਉਂਦਾ ਹੈ ਤਾਂ ਪੂਰਾ ਸਰੀਰ ਪ੍ਰਭਾਵਿਤ ਹੋ ਜਾਂਦਾ ਹੈ। ਜਦੋਂ ਸਰੀਰ 'ਚ ਖਣਿਜ, ਰਸਾਇਣ, ਸੋਡੀਅਮ, ਕੈਲਸ਼ੀਅਮ, ਪਾਣੀ, ਫਾਸਫੋਰਸ, ਪੋਟਾਸ਼ੀਅਮ, ਗਲੂਕੋਜ਼ ਦੀ ਮਾਤਰਾ ਵਧਣ ਲੱਗਦੀ ਹੈ ਤਾਂ ਕਿਡਨੀ 'ਤੇ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਕਿਡਨੀ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਖਾਸ ਤੌਰ 'ਤੇ ਜਦੋਂ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਸਰੀਰ 'ਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸਰੀਰ ਦੇ ਅੰਗਾਂ 'ਚ ਸੋਜ
ਜੇਕਰ ਸਰੀਰ 'ਚ ਸੋਡੀਅਮ ਦੀ ਮਾਤਰਾ ਵਧਦੀ ਹੈ ਤਾਂ ਕਿਡਨੀ ਇਸ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਪਰ ਜਿਵੇਂ ਹੀ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਅੱਖਾਂ, ਚਿਹਰੇ ਤੇ ਗਿੱਟਿਆਂ ਦੇ ਆਲੇ-ਦੁਆਲੇ ਸੋਜ ਹੋ ਜਾਂਦੀ ਹੈ।
ਕਮਜ਼ੋਰੀ ਅਤੇ ਥਕਾਵਟ ਹੋਣਾ
ਵੈਸੇ ਤਾਂ ਕਮਜ਼ੋਰੀ ਅਤੇ ਥਕਾਵਟ ਦੇ ਕਈ ਕਾਰਨ ਹਨ ਪਰ ਜੇਕਰ ਤੁਸੀਂ ਥੋੜਾ-ਥੋੜ੍ਹਾ ਚੱਲਣ ਜਾਂ ਰੋਜ਼ਾਨਾ ਦੇ ਕੰਮ ਕਰਨ ਤੋਂ ਬਾਅਦ ਥੱਕਣ ਲੱਗ ਜਾਂਦੇ ਹੋ ਤਾਂ ਇਹ ਕਿਡਨੀ ਫੇਲ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ।
ਭੁੱਖ ਘੱਟ ਲਗਣਾ
ਭੁੱਖ ਘੱਟ ਲੱਗਣਾ ਜਾਂ ਨਾ ਲੱਗਣਾ ਵੀ ਗੁਰਦੇ ਫੇਲ ਹੋਣ ਦਾ ਸੰਕੇਤ ਹੋ ਸਕਦਾ ਹੈ। ਸਰੀਰ ਵਿੱਚ ਜ਼ਹਿਰੀਲੇ ਪਦਾਰਥ ਜਮ੍ਹਾਂ ਹੋਣ ਕਾਰਨ ਭੁੱਖ ਘੱਟ ਲੱਗ ਸਕਦੀ ਹੈ। ਇਸ ਤੋਂ ਇਲਾਵਾ ਉਲਟੀ ਆਉਣਾ, ਜੀਅ ਕੱਚਾ ਹੋਣਾ, ਤੇਜ਼ੀ ਨਾਲ ਭਾਰ ਘਟਣਾ ਵੀ ਕਿਡਨੀ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਵਾਰ ਵਾਰ ਪਿਸ਼ਾਬ ਆਉਣਾ
ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪਿਸ਼ਾਬ ਕਰ ਰਹੇ ਹੋ ਅਤੇ ਪਿਸ਼ਾਬ ਕਰਦੇ ਸਮੇਂ ਖੂਨ ਅਤੇ ਜਲਨ ਵੀ ਹੁੰਦੀ ਹੈ, ਤਾਂ ਇਹ ਗੁਰਦੇ ਦੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ।
ਬਹੁਤ ਜ਼ਿਆਦਾ ਖਾਰਸ਼ ਹੋਣਾ
ਚਮੜੀ 'ਤੇ ਬਹੁਤ ਜ਼ਿਆਦਾ ਖਾਰਸ਼ ਹੋਣਾ ਵੀ ਕਿਡਨੀ ਫੇਲ ਹੋਣ ਦਾ ਲੱਛਣ ਹੈ। ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਜਮ੍ਹਾਂ ਹੋਣ ਕਾਰਨ ਖੁਜਲੀ ਹੋ ਸਕਦੀ ਹੈ। ਜੇਕਰ ਖੁਜਲੀ ਜ਼ਿਆਦਾ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੀ ਤੁਸੀਂ ਜਾਣਦੇ ਹੋ ਫਰਿੱਜ 'ਚ ਰੱਖੇ ਆਟੇ ਤੋਂ ਬਣੀਆਂ ਰੋਟੀਆਂ ਖਾਣ ਦੇ ਨੁਕਸਾਨ?
NEXT STORY