ਹੈਲਥ ਡੈਸਕ - ਲੌਕੀ, ਜਿਸ ਨੂੰ ਬੋਤਲ ਗੌਰਡ ਵੀ ਕਿਹਾ ਜਾਂਦਾ ਹੈ, ਇਕ ਹਲਕੀ ਅਤੇ ਪੌਸ਼ਟਿਕ ਸਬਜ਼ੀ ਹੈ, ਜੋ ਗਰਮੀਆਂ ’ਚ ਸਰੀਰ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਇਸ ’ਚ 90% ਤੋਂ ਵੱਧ ਪਾਣੀ ਹੁੰਦਾ ਹੈ, ਜੋ ਸ਼ਰੀਰ ਨੂੰ ਹਾਈਡ੍ਰੇਟ ਰੱਖਣ ’ਚ ਮਦਦ ਕਰਦਾ ਹੈ। ਲੌਕੀ ਸਿਰਫ ਹਾਜ਼ਮੇ ਲਈ ਫਾਇਦੇਮੰਦ ਨਹੀਂ ਸਗੋਂ ਇਹ ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਵਜ਼ਨ ਘਟਾਉਣ ਅਤੇ ਪਾਚਨ ਪ੍ਰਣਾਲੀ ਲਈ ਵੀ ਫਾਇਦੇਮੰਦ ਹੈ। ਆਓ ਜਾਣੀਏ, ਲੌਕੀ ਦੀ ਸਬਜ਼ੀ ਖਾਣ ਨਾਲ ਸਿਹਤ ਨੂੰ ਕੀ-ਕੀ ਲਾਭ ਮਿਲ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ Diabetic patients ਜ਼ਰੂਰ ਪੀਣ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ
ਲੌਕੀ ਖਾਣ ਦੇ ਫਾਇਦੇ :-
ਡਾਇਬਟੀਜ਼ ਲਈ ਲਾਭਕਾਰੀ
- ਲੌਕੀ ਬਲੱਡ ਸ਼ੂਗਰ ਨੂੰ ਕੰਟਰੋਲ ’ਚ ਰੱਖਣ ’ਚ ਮਦਦ ਕਰਦੀ ਹੈ।
- ਇਸ ’ਚ ਘੱਟ ਗਲੂਕੋਜ਼ ਅਤੇ ਉੱਚ ਫਾਈਬਰ ਹੁੰਦਾ ਹੈ, ਜੋ ਸ਼ੁਗਰ ਲੈਵਲ ਨੂੰ ਬੈਲੈਂਸ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਰੋਜ਼ਾਨਾ ਪੀਓ ਇਸ ਚੀਜ਼ ਦਾ ਪਾਣੀ! ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਭਾਰ ਘਟਾਉਣ ’ਚ ਮਦਦਗਾਰ
- ਲੌਕੀ ਲੋ-ਕੈਲੋਰੀ ਅਤੇ ਵਾਟਰ-ਰਿਚ ਫੂਡ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦੀ ਹੈ।
- ਇਹ ਭੁੱਖ ਕੰਟ੍ਰੋਲ ਕਰਦੀ ਹੈ ਅਤੇ ਪੂਰੀ ਉਰਜਾ ਦਿੰਦੀ ਹੈ।
ਹਾਜ਼ਮੇ ਲਈ ਵਧੀਆ
- ਇਸ ’ਚ ਫਾਈਬਰ ਬਹੁਤ ਹੋਣ ਕਰਕੇ ਹਾਜ਼ਮੇ ਦੀ ਪ੍ਰਕਿਰਿਆ ਸੁਧਰਦੀ ਹੈ।
- ਕਬਜ਼ (constipation) ਅਤੇ ਅਜੀਰਨ ਤੋਂ ਰਾਹਤ ਮਿਲਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਹੋ ਰਹੀਆਂ ਨੇ ਇਹ ਸਮੱਸਿਆਵਾਂ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ
ਦਿਲ ਦੀ ਸਿਹਤ ਲਈ ਚੰਗੀ
- ਲੌਕੀ ਕੋਲੈਸਟ੍ਰੋਲ ਨੂੰ ਕੰਟ੍ਰੋਲ ’ਚ ਰੱਖਣ ’ਚ ਮਦਦ ਕਰਦੀ ਹੈ।
- ਇਹ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਵੀ ਫਾਇਦੇਮੰਦ ਹੈ।
ਸਰੀਰ ਨੂੰ ਠੰਡਕ ਦਿੰਦੀ ਹੈ
- ਲੌਕੀ ’ਚ 90% ਤੋਂ ਵੱਧ ਪਾਣੀ ਹੁੰਦਾ ਹੈ, ਜੋ ਗਰਮੀਆਂ ’ਚ ਸ਼ਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ।
- ਹੀਟਸਟ੍ਰੋਕ ਤੋਂ ਬਚਾਅ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Calcium ਤੇ Vitamins ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਹੈਰਾਨੀਜਨਕ ਫਾਇਦੇ
ਲਿਵਰ ਅਤੇ ਕਿਡਨੀ ਲਈ ਲਾਭਕਾਰੀ
- ਲੌਕੀ ਡਿਟਾਕਸੀਫਾਇੰਗ ਕਰ ਕੇ ਟਾਕਸਿਨ ਨੂੰ ਬਾਹਰ ਕੱਢਣ ’ਚ ਮਦਦ ਕਰਦੀ ਹੈ।
- ਪੱਥਰੀ (ਕਿਡਨੀ ਸਟੋਨ) ਅਤੇ ਲਿਵਰ ਦੀ ਸਮੱਸਿਆਵਾਂ ’ਚ ਲਾਭਦਾਇਕ ਹੁੰਦੀ ਹੈ।
ਸਕਿਨ ਤੇ ਵਾਲਾਂ ਲਈ ਵਧੀਆ
- ਲੌਕੀ ’ਚ ਐਂਟੀਓਕਸੀਡੈਂਟ ਅਤੇ ਵਿਟਾਮਿਨ C ਹੁੰਦੇ ਹਨ, ਜੋ ਚਮੜੀ ਨੂੰ ਨਰਮ ਅਤੇ ਨਿਖਰੀ ਬਣਾਉਂਦੇ ਹਨ।
- ਵਾਲਾਂ ਦੀ ਮਜ਼ਬੂਤੀ ਅਤੇ ਵਾਧੂ ’ਚ ਮਦਦ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗਰਮੀਆਂ ’ਚ Diabetic patients ਜ਼ਰੂਰ ਪੀਣ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ
NEXT STORY