ਹੈਲਥ ਡੈਸਕ- ਸ਼ਲਗਮ (ਗੋਂਗਲੂ) ਸਰਦੀਆਂ ਵਿੱਚ ਆਮ ਹੀ ਮਿਲਣ ਵਾਲੀ ਇੱਕ ਪੌਸ਼ਟਿਕ ਸਬਜ਼ੀ ਹੈ। ਸਬਜ਼ੀਆਂ ਦੀ ਕਿਆਰੀ ਤੋਂ ਇਲਾਵਾ ਇਸ ਨੂੰ ਪਸ਼ੂਆਂ ਲਈ ਚਾਰੇ ਵਾਲੇ ਖੇਤਾਂ ਵਿੱਚ ਵੀ ਬੀਜਿਆ ਜਾਂਦਾ ਹੈ। ਖੇਤਾਂ ਵਿੱਚ ਇਸ ਦੀ ਬਹੁਤਾਤ ਹੋਣ ਕਾਰਨ ਬਹੁਤੇ ਲੋਕ ਇਸ ਦੀ ਅਸਲ ਕੀਮਤ ਨਹੀਂ ਜਾਣਦੇ। ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਪਸ਼ੂਆਂ ਦੇ ਚਾਰੇ ਲਈ ਤਾਂ ਵਰਤ ਲੈਂਦੇ ਹਨ ਪਰ ਇਸ ਦੀ ਸਬਜ਼ੀ ਘੱਟ ਹੀ ਬਣਾਉਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਲਗਮ ਸਿਹਤ ਲਈ ਗੁਣਾਂ ਦਾ ਖਜ਼ਾਨਾ ਹੈ। ਇਸ ਦਾ ਨਿਯਮਿਤ ਸੇਵਨ ਕਰਨ ਨਾਲ ਦਿਲ ਤੇ ਜਿਗਰ ਦੀਆਂ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਦੱਸ ਦਈਏ ਕਿ ਸ਼ਲਗਮ ਇੱਕ ਗਰਮ ਸੁਭਾਅ ਵਾਲੀ ਸਬਜ਼ੀ ਹੈ, ਜੋ ਚਿੱਟੇ ਤੋਂ ਲੈ ਕੇ ਜਾਮਨੀ ਤੱਕ ਕਈ ਰੰਗਾਂ ਤੇ ਆਕਾਰਾਂ ਵਿੱਚ ਉਪਲਬਧ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 20 ਰੁਪਏ ਦੇ ਕਰੀਬ ਰਹਿੰਦੀ ਹੈ, ਪਰ ਫਾਇਦਿਆਂ ਦੇ ਮਾਮਲੇ ਵਿੱਚ ਇਸ ਨੂੰ ਸਭ ਤੋਂ ਪੌਸ਼ਟਿਕ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਦੇ ਪੱਤੇ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਹ ਕੈਲਸ਼ੀਅਮ, ਪੋਟਾਸ਼ੀਅਮ, ਫੋਲੇਟ, ਫਾਈਬਰ, ਮੈਗਨੀਸ਼ੀਅਮ, ਫਾਸਫੋਰਸ ਤੇ ਵਿਟਾਮਿਨ ਸੀ, ਵਿਟਾਮਿਨ ਈ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਸ਼ਲਗਮ ਖਾਣ ਦੇ ਕੀ ਫਾਇਦੇ ਹਨ?
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਾਤ ਨੂੰ ਬ੍ਰਾਅ ਪਹਿਣ ਕੇ ਸੌਂਦੇ ਹੋ ਤਾਂ ਸਾਵਧਾਨ ! ਪੜ੍ਹੋ ਕੀ ਹੋ ਸਕਦੈ ਨੇ ਨੁਕਸਾਨ
1. ਇਮਿਊਨਿਟੀ ਵਧਾਉਂਦੇ
ਇੱਕ ਅਧਿਐਨ ਦੇ ਅਨੁਸਾਰ ਸ਼ਲਗਮ ਵਿੱਚ ਇਮਯੂਨੋਲੋਜੀਕਲ ਗੁਣ ਹੁੰਦੇ ਹਨ, ਜੋ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਦਾ ਹੈ।
2. ਸ਼ਲਗਮ ਦਿਲ ਲਈ ਫਾਇਦੇਮੰਦ
ਰਿਸਰਚ ਗੇਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਸ਼ਲਗਮ ਵਿੱਚ ਫਲੇਵੋਨੋਇਡ ਤੇ ਫਾਈਟੋਨਿਊਟ੍ਰੀਐਂਟ ਹੁੰਦੇ ਹਨ। ਇਹ ਤੱਤ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਂਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ-ਦੁੱਧ 'ਚ ਮਿਲਾ ਕੇ ਪੀਓ ਇਹ ਮਸਾਲੇ, ਫਿਰ ਦੇਖੋ ਸਰੀਰ ਨੂੰ ਹੋਣ ਵਾਲੇ ਬੇਮਿਸਾਲ ਲਾਭ
3. ਸ਼ਲਗਮ ਕੈਂਸਰ ਨੂੰ ਵਧਣ ਤੋਂ ਰੋਕਦਾ
ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਸ਼ਲਗਮ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਕੈਂਸਰ ਵਿਰੋਧੀ ਗੁਣਾਂ ਕਾਰਨ, ਸ਼ਲਗਮ ਘਾਤਕ ਟਿਊਮਰ ਦੇ ਵਾਧੇ ਨੂੰ ਵੀ ਰੋਕਦਾ ਹੈ।
4. ਸ਼ੂਗਰ ਵਿੱਚ ਸ਼ਲਗਮ ਖਾਓ
ਸ਼ਲਗਮ ਵਿੱਚ ਸ਼ੂਗਰ ਵਿਰੋਧੀ ਗੁਣ ਹੁੰਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਸਬਜ਼ੀ ਨੂੰ ਹਰ ਰੋਜ਼ ਖਾਣ ਨਾਲ ਸਰੀਰ ਵਿੱਚ ਇਨਸੁਲਿਨ ਤੇਜ਼ੀ ਨਾਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ।
5. ਜਿਗਰ ਤੇ ਅੰਤੜੀਆਂ ਲਈ ਸ਼ਲਗਮ ਦੇ ਫਾਇਦੇ
ਸ਼ਲਗਮ ਵਿੱਚ ਫਾਈਬਰ ਹੁੰਦਾ ਹੈ, ਜੋ ਅੰਤੜੀਆਂ ਦੇ ਸਹੀ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਹੈਪੇਟੋਪ੍ਰੋਟੈਕਟਿਵ ਗੁਣ ਵੀ ਹਨ, ਜੋ ਜਿਗਰ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
6. ਸ਼ਲਗਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ
ਠੰਢ ਦੇ ਦਿਨਾਂ ਵਿੱਚ ਜ਼ਿਆਦਾਤਰ ਲੋਕ ਹੱਡੀਆਂ ਵਿੱਚ ਦਰਦ ਤੇ ਸੋਜ ਦੀ ਸ਼ਿਕਾਇਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸ਼ਲਗਮ ਦਾ ਸੇਵਨ ਲਾਭਦਾਇਕ ਸਾਬਤ ਹੋ ਸਕਦਾ ਹੈ। ਦਰਅਸਲ, ਇਸ ਸਬਜ਼ੀ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ। ਸ਼ਲਗਮ ਨੂੰ ਸਲਾਦ, ਸਬਜ਼ੀ ਜਾਂ ਅਚਾਰ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ ਪਰ ਯਾਦ ਰੱਖੋ ਕਿ ਹਰ ਰੋਜ਼ ਸਿਰਫ਼ ਅੱਧਾ ਕੱਪ ਸ਼ਲਗਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਸਰਦੀਆਂ 'ਚ ਕੇਲੇ ਖਾਣੇ ਹਨ ਸਿਹਤ ਲਈ ਨੁਕਸਾਨਦੇਹ? ਜਾਣ ਲਓ ਸਹੀ ਜਵਾਬ
NEXT STORY