ਜਲੰਧਰ (ਬਿਊਰੋ) - ਕਰੇਲਾ ਆਪਣੇ ਆਪ 'ਚ ਇਕ ਦਵਾਈ ਹੈ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਤੁਹਾਡੀ ਸਿਹਤ 'ਚ ਕਾਫ਼ੀ ਫ਼ਾਇਦਾ ਹੁੰਦਾ ਹੈ। ਇਹ ਤੁਹਾਡੇ ਖੂਨ ਤੋਂ ਲੈ ਕੇ ਲੀਵਰ ਤੱਕ ਠੀਕ ਬਣਾਈ ਰੱਖਦਾ ਹੈ। ਕਰੇਲਾ ਡਾਕਟਰੀ ਦਵਾਈਆਂ 'ਚ ਵੀ ਕੰਮ 'ਚ ਲਿਆਇਆ ਜਾਂਦਾ ਹੈ, ਜਿਸ ਦਾ ਬਹੁਤ ਸਾਰੀਆਂ ਦਵਾਈਆਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਇਹ ਟੈਸਟ 'ਚ ਕੌੜਾ ਅਤੇ ਅੱਖਾਂ ਨੂੰ ਨਹੀਂ ਸੁਹਾਂਦਾ ਹੈ ਪਰ ਰੋਜ਼ਾਨਾ ਇਕ ਗਿਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਫ਼ਾਇਦੇਮੰਦ ਹੈ, ਕਿਉਂਕਿ ਇਸ 'ਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਨੂੰ ਚਾਹੀਦੇ ਹਨ।
ਰੋਜ਼ ਸਵੇਰੇ ਕਰੇਲੇ ਦਾ ਜੂਸ ਲੈਣ ਦੇ ਫ਼ਾਇਦੇ...
1. ਅੱਖਾਂ ਦੀ ਨਜ਼ਰ ਵਧਾਉਂਦਾ ਹੈ
ਕਰੇਲੇ ਦੇ ਜੂਸ ਦਾ ਸੇਵਨ ਕਰ ਕੇ ਤੁਸੀਂ ਵੱਖ-ਵੱਖ ਦ੍ਰਿਸ਼ਟੀ ਦੋਸ਼ਾਂ ਨੂੰ ਦੂਰ ਕਰ ਸਕਦੇ ਹਨ। ਕਰੇਲੇ 'ਚ ਬੀਟਾ-ਕੈਰੋਟੀਨ ਅਤੇ ਵਿਟਾਮਿਨ-ਏ ਹੁੰਦਾ ਹੈ, ਜਿਸ ਨਾਲ ਦ੍ਰਿਸ਼ਟੀ ਠੀਕ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਹਾਜ਼ਰ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ, ਆਕਸੀਡੈਂਟਿਵ ਸਟ੍ਰੇਸ ਤੋਂ ਹੋਣ ਵਾਲੀਆਂ ਨਜ਼ਰਾਂ ਦੀ ਕਮਜ਼ੋਰੀ ਤੋਂ ਬੱਚਦਾ ਹੈ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਰੱਖੋ ਇਸ ਚੀਜ਼ ਦਾ ਖ਼ਾਸ ਧਿਆਨ, ਹਮੇਸ਼ਾ ਲਈ ਦੂਰ ਹੋਵੇਗੀ ‘ਪੈਸੇ ਦੀ ਘਾਟ’
2. ਫਿਣਸੀਆਂ ਨੂੰ ਠੀਕ ਅਤੇ ਖੂਨ ਸਾਫ਼ ਕਰਦਾ ਹੈ
ਕਰੇਲੇ ਦਾ ਜੂਸ ਸਰੀਰ 'ਚ ਇਕ ਕੁਦਰਤੀ ਖੂਨ ਸੋਧਕ ਦੇ ਰੂਪ 'ਚ ਕੰਮ ਕਰਦਾ ਹੈ। ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਮੁਫ਼ਤ ਰੈਡੀਕਲਸ ਨਾਲ ਹੋਏ ਨੁਕਸਾਨ ਤੋਂ ਬਚਾਉਂਦਾ ਹੈ। ਇਸ ਲਈ ਖੂਨ ਨੂੰ ਸਾਫ ਕਰਨ ਅਤੇ ਫਿਣਸੀਆਂ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਰੋਜ਼ ਇਕ ਗਿਲਾਸ ਕਰੇਲੇ ਦਾ ਜੂਸ ਪੀਓ।
3. ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨ ਖਾਲੀ ਢਿੱਡ ਸਵੇਰੇ ਕਰੇਲੇ ਦਾ ਜੂਸ ਪੀਓ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੇਵਲ ਨੂੰ ਮਾਸਪੇਸ਼ੀਆਂ 'ਚ ਸੰਚਾਰਿਤ ਕਰਨ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਉਮਰ ਦੇ ਹਿਸਾਬ ਨਾਲ ਹਰੇਕ ਇਨਸਾਨ ਲਈ ਜਾਣੋ ਕਿੰਨੇ ਕਦਮ ਪੈਦਲ ਚੱਲਣਾ ਹੈ ‘ਜ਼ਰੂਰੀ’
4. ਇਮਿਊਨ ਸਿਸਟਮ
ਕਰੇਲੇ 'ਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
5. ਭੁੱਖ ਵਧਾਉਣ ਦਾ ਕਰੇ ਕੰਮ
ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਪਾਉਂਦਾ ਹੈ, ਜਿਸ ਨਾਲ ਸਿਹਤ ਨਾਲ ਸੰਬੰਧਤ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕ੍ਰਿਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।
ਪੜ੍ਹੋ ਇਹ ਵੀ ਖ਼ਬਰ- Health Tips : ਜਾਣੋਂ ਗਰਮੀਆਂ ’ਚ ‘ਕਦੋਂ’ ਅਤੇ ‘ਕਿੰਨੀ’ ਮਾਤਰਾ ‘ਚ ਪੀਣਾ ਚਾਹੀਦਾ ਹੈ ‘ਪਾਣੀ’, ਕਦੋ ਨਾ ਪੀਓ
6. ਲੀਵਰ ਤੋਂ ਜ਼ਹਿਰੀਲੇ ਪਦਾਰਥ ਕੱਢਦਾ ਹੈ
ਰੋਜ਼ਾਨਾ ਇਕ ਗਿਲਾਸ ਕਰੇਲੇ ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ, ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਹ ਲੀਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਨਾਲ ਲੀਵਰ ਸਹੀ ਕੰਮ ਕਰਦਾ ਹੈ ਅਤੇ ਲੀਵਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
7. ਪਾਚਨ ਸ਼ਕਤੀ ਵਧਾਉਂਦਾ ਹੈ
ਕਰੇਲੇ ਦਾ ਜੂਸ ਕਮਜ਼ੋਰ ਪਾਚਨ ਤੰਤਰ ਨੂੰ ਸੁਧਾਰਦਾ ਹੈ ਅਤੇ ਅਪਚ ਨੂੰ ਦੂਰ ਕਰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਐਸਿਟ ਦੇ ਸਰਵੇ ਨੂੰ ਵਧਾਉਂਦਾ ਹੈ, ਜਿਸ ਨਾਲ ਪਾਚਨ ਸ਼ਕਤੀ ਵਧਦੀ ਹੈ। ਇਸ ਲਈ ਚੰਗੀ ਪਾਚਨ ਸਮਰੱਥਾ ਲਈ ਹਫ਼ਤੇ 'ਚ ਇਕ ਵਾਰ ਸਵੇਰੇ ਕਰੇਲੇ ਦਾ ਜੂਸ ਜ਼ਰੂਰ ਲਵੋ।
ਪੜ੍ਹੋ ਇਹ ਵੀ ਖ਼ਬਰ- Health Tips: ਰੋਜ਼ਾਨਾ 10 ਮਿੰਟ ਜ਼ਰੂਰ ਬੈਠੋ ‘ਪੈਰਾਂ ਭਾਰ’, ਗੋਡਿਆਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ
8. ਅਗਨਾਸ਼ਏ ਦੇ ਕੈਂਸਰ ਦੇ ਇਲਾਜ 'ਚ ਉਪਯੋਗੀ
ਰੋਜ਼ਾਨਾ 1 ਗਿਲਾਸ ਕਰੇਲੇ ਦਾ ਜੂਸ ਪੀਣ ਨਾਲ ਅਗਨਾਸ਼ਏ ਦਾ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਸ਼ਕਾਵਾਂ ਨਸ਼ਟ ਹੁੰਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਰੇਲੇ 'ਚ ਮੌਜੂਦ ਐਂਟੀ-ਕੈਂਸਰ ਕਾਮਪੋਨੇਂਟਸ ਅਗਨਾਸ਼ਏ ਦਾ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਸ਼ਕਾਵਾਂ 'ਚ ਗਲੂਕੋਸ ਦਾ ਪਾਚਨ ਰੋਕ ਦਿੰਦੇ ਹਨ, ਜਿਸ ਨਾਲ ਇਨ੍ਹਾਂ ਕੋਸ਼ਿਸ਼ਕਾਵਾਂ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।
9. ਸੋਰਾਈਸਿਸ ਦੇ ਲੱਛਣਾਂ ਨੂੰ ਦੂਰ ਕਰੇ
1 ਕੱਪ ਕਰੇਲੇ ਦੇ ਜੂਸ 'ਚ 1 ਚਮਚ ਨਿੰਬੂ ਦਾ ਜੂਸ ਮਿਲਾ ਲਵੋ। ਮਿਸ਼ਰਨ ਕਰ ਕੇ ਖਾਲੀ ਢਿੱਡ ਸੇਵਨ ਕਰੋ। 3 ਤੋਂ 6 ਮਹੀਨਿਆਂ ਤੱਕ ਇਸ ਦਾ ਸੇਵਨ ਕਰਨ ਨਾਲ ਚਮੜੀ 'ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ।
Health Tips: ਉਮਰ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦੈ ਤੁਹਾਡਾ ‘ਬਲੱਡ ਪ੍ਰੈਸ਼ਰ’, ਜਾਣੋ ਕੰਟਰੋਲ ਰੱਖਣ ਦੇ ਤਰੀਕੇ
NEXT STORY