ਜਲੰਧਰ (ਬਿਊਰੋ) - ਪਾਣੀ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਨੂੰ ਤਾਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਕਿਹਾ ਜਾਂਦਾ ਹੈ ਕਿ ਚੰਗੀ ਸਿਹਤ ਲਈ ਦਿਨ ‘ਚ ਘੱਟ ਤੋਂ ਘੱਟ 8-9 ਗਲਾਸ ਪਾਣੀ ਜ਼ਰੂਰੀ ਪੀਣਾ ਚਾਹੀਦਾ ਹੈ। ਬਾਲਗਾਂ ਨੂੰ ਦਿਨ ਵਿੱਚ ਘੱਟ ਤੋਂ ਘੱਟ 3 ਲਿਟਰ ਪਾਣੀ ਪੀਣਾ ਚਾਹੀਦਾ ਹੈ। ਵੱਡਿਆਂ ਦੇ ਸਰੀਰ ਦਾ 60 ਫ਼ੀਸਦੀ ਅਤੇ ਬੱਚਿਆਂ ਦਾ 75 ਫ਼ੀਸਦੀ ਹਿੱਸਾ ਤਰਲ ਪਦਾਰਥ ਦਾ ਹੁੰਦਾ ਹੈ, ਇਸੇ ਕਰਕੇ ਪਾਣੀ ਜ਼ਰੂਰ ਪੀਓ। ਸਾਡਾ ਸਰੀਰ ਤਾਂ ਹੀ ਸਹੀ ਕੰਮ ਕਰੇਗਾ, ਜੇਕਰ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਹੋਵੇਗੀ। ਪਾਣੀ ਪੀਣ ਸਮੇਂ ਬਹੁਤ ਸਾਰੀਆਂ ਗੱਲਾਂ ਨੂੰ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਆਯੁਰਵੈਦ ਅਨੁਸਾਰ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪਾਣੀ ਪੀਣ ਦੇ ਕੁੱਝ ਨਿਯਮ ਹੁੰਦੇ ਹਨ, ਜੋ ਤੰਦਰੁਸਤ ਰਹਿਣ ਲਈ ਜ਼ਰੂਰੀ ਹਨ।
ਪਾਣੀ ਪੀਣ ਦੀ ਸਹੀ ਮਾਤਰਾ
ਅਸਲ ਵਿੱਚ ਪਾਣੀ ਪੀਣ ਦੀ ਸਹੀ ਮਾਤਰਾ ਬੱਚਿਆਂ ਦੀ ਉਮਰ ’ਤੇ ਆਧਾਰਿਤ ਹੁੰਦੀ ਹੈ। ਇਸ ਦੇ ਇਲਾਵਾ ਆਸ-ਪਾਸ ਦਾ ਮਾਹੌਲ, ਤਾਪਮਾਨ, ਰੋਜ਼ਾਨਾ ਦੀਆਂ ਗਤੀਵਿਧੀਆਂ ਆਦਿ ਦੇ ਹਿਸਾਬ ਨਾਲ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ, ਤਾਂਕਿ ਡੀਹਾਈਡ੍ਰੇਸ਼ਨ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਮਾਹਰਾਂ ਅਨੁਸਾਰ 4 ਤੋਂ 8 ਸਾਲ ਤੱਕ ਦੇ ਮੁੰਡੇ ਅਤੇ ਕੁੜੀਆਂ ਨੂੰ ਰੋਜ਼ਾਨਾ 1.1 ਤੋਂ 1.3 ਲਿਟਰ ਪਾਣੀ ਦਾ ਸੇਵਨ ਕਰਣਾ ਚਾਹੀਦਾ ਹੈ। ਇਸ ਦੇ ਬਾਅਦ 9 ਤੋਂ 14 ਸਾਲ ਤੱਕ ਦੇ ਮੁੰਡਿਆਂ ਨੂੰ 1.5 ਤੋਂ 1.7 ਲਿਟਰ ਅਤੇ ਕੁੜੀਆਂ ਨੂੰ 1.3 ਤੋਂ 1.5 ਲਿਟਰ ਪਾਣੀ ਦਾ ਸੇਵਨ ਕਰਣਾ ਚਾਹੀਦਾ ਹੈ।
ਕਦੋਂ, ਕਿੰਨਾ ਅਤੇ ਕਿਵੇਂ ਪਾਣੀ ਪੀਣਾ ਚਾਹੀਦਾ ?
. ਸਵੇਰੇ ਉੱਠਣ ਤੋਂ ਬਾਅਦ ਖਾਲੀ ਢਿੱਡ 1 ਗਲਾਸ ਪਾਣੀ ਜ਼ਰੂਰ ਪੀਓ।
. ਭੋਜਨ ਕਰਨ ਤੋਂ 1 ਘੰਟੇ ਪਹਿਲਾਂ 1 ਗਲਾਸ ਪਾਣੀ ਪੀਓ।
. ਦਿਨ ਭਰ 8-9 ਗਲਾਸ ਪਾਣੀ ਪੀਣਾ ਜ਼ਰੂਰੀ ਹੈ।
. ਖੜ੍ਹੇ ਹੋ ਕੇ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਨਾਲ ਜੁਆਇੰਟ ਕਮਜ਼ੋਰ ਹੁੰਦੇ ਹਨ।
. ਸਾਰੇ ਦਿਨ ’ਚ ਵਾਰ-ਵਾਰ ਘੁੱਟ-ਘੁੱਟ ਕਰਕੇ ਪਾਣੀ ਪੀਣਾ ਚਾਹੀਦਾ ਹੈ।
ਤੁਹਾਨੂੰ ਕਦੋਂ ਨਹੀਂ ਪੀਣਾ ਚਾਹੀਦਾ ਪਾਣੀ?
. ਗਰਮ ਭੋਜਨ, ਫਲ ਜਿਵੇਂ ਤਰ, ਖੀਰਾ, ਤਰਬੂਜ ਅਤੇ ਖਰਬੂਜਾ ਖਾਣ ਤੋਂ ਬਾਅਦ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ।
. ਕਸਰਤ ਕਰਨ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਦੌਰਾਨ ਸਰੀਰ ਦਾ ਤਾਪਮਾਨ ਬਦਲਦਾ ਹੈ।
. ਤਲਿਆ ਹੋਇਆ ਭੋਜਨ ਖਾਣ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੈ।
. ਇਸ ਤੋਂ ਇਲਾਵਾ ਮੂੰਗਫਲੀ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ।
. ਗਰਮ ਦੁੱਧ ਅਤੇ ਚਾਹ ਅਤੇ ਧੁੱਪ ‘ਚ ਆਉਣ ਦੇ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੈ।
ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ?
. ਰੋਜ਼ਾਨਾ ਸਵੇਰੇ ਖਾਲੀ ਢਿੱਡ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਤੁਸੀਂ ਕਬਜ਼, ਐਸਿਡਿਟੀ ਅਤੇ ਢਿੱਡ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
. ਸਵੇਰੇ ਖਾਲੀ ਢਿੱਡ ਪਾਣੀ ਪੀਣ ਨਾਲ ਸਕਿਨ, ਲੀਵਰ, ਕਿਡਨੀ ਅਤੇ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
. ਖੋਜ ਅਨੁਸਾਰ ਸਿਰ ਦਰਦ ਦੇ 90% ਮਾਮਲੇ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹੁੰਦੇ ਹਨ। ਅਜਿਹੇ ‘ਚ ਤੁਸੀਂ ਦਿਨ ‘ਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ।
. ਪਾਣੀ ਸਰੀਰ ‘ਚੋਂ ਜ਼ਹਿਰੀਲੇ ਤੱਤ ਪਸੀਨੇ ਅਤੇ ਯੂਰਿਨ ਰਾਹੀਂ ਬਾਹਰ ਕੱਢਦਾ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ।
. ਸੌਣ ਤੋਂ ਪਹਿਲਾਂ ਪਾਣੀ ਪੀਣ ਦੀ ਆਦਤ ਬਹੁਤ ਚੰਗੀ ਹੈ। ਰੋਜ਼ ਸੌਣ ਤੋਂ ਪਹਿਲਾਂ 1 ਗਲਾਸ ਪਾਣੀ ਪੀਓ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ।
. ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਨਹਾਉਣ ਤੋਂ ਪਹਿਲਾਂ 1 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ‘ਚ ਮਦਦ ਕਰਦਾ ਹੈ।
Health Care: ਢਿੱਡ ਦੀ ਗੈਸ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਪਾਣੀ ਸਣੇ ਇਹ ਵਸਤੂਆਂ ਦਿਵਾਉਣਗੀਆਂ ਨਿਜ਼ਾਤ
NEXT STORY