ਜਲੰਧਰ (ਬਿਊਰੋ) - ਅਜੌਕੀ ਜ਼ਿੰਦਗੀ ’ਚ ਲੋਕ ਪੈਦਲ ਚੱਲਣਾ ਹੀ ਭੁੱਲ ਗਏ ਹਨ। ਕੋਈ ਵੀ ਕੰਮ ਹੋਵੇ, ਲੋਕ ਵਾਹਨ ’ਤੇ ਸਵਾਰ ਹੋ ਕੇ ਜਾਂਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਦਲ ਚੱਲਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ, ਜਿਸ ਲਈ ਹਰ ਇਨਸਾਨ ਨੂੰ ਪੈਦਲ ਚੱਲਣਾ ਚਾਹੀਦਾ ਹੈ। ਰੋਜ਼ਾਨਾ ਕੁੱਝ ਕਦਮ ਪੈਦਲ ਚੱਲਣ ਨਾਲ ਕੈਲੋਰੀ ਬਰਨ ਅਤੇ ਫੈਟ ਘੱਟ ਹੁੰਦੀ ਹੈ। ਪੈਦਲ ਚੱਲਣ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ, ਹਾਰਟ ਅਟੈਕ, ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਦਾ ਖਤਰਾ ਘੱਟ ਜਾਂਦਾ ਹੈ। ਸਵੀਡਨ ਦੀ ਯੂਨੀਵਰਸਿਟੀ ਆਫ ਕਾਲਮਰ ਦੇ ਰਿਸਰਚ ਵਿੱਚ ਸਾਬਿਤ ਕਰ ਦਿੱਤਾ ਕਿ ਕਿੰਨੀ ਉਮਰ ਦੇ ਇਨਸਾਨ ਨੂੰ ਰੋਜ਼ਾਨਾ ਕਿੰਨੇ ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਰੋਜ਼ਾਨਾ ਉਮਰ ਦੇ ਹਿਸਾਬ ਨਾਲ ਕਦਮ ਚੱਲਾਂਗੇ ਤਾਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅੱਜ ਕੱਲ ਲੋਕ ਆਪਣੀ ਉਮਰ ਦੇ ਹਿਸਾਬ ਤੋਂ ਘੱਟ ਪੈਦਲ ਚਲਦੇ ਹਨ, ਜਿਸ ਕਾਰਨ ਉਹ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ- Health Tips : ਜਾਣੋਂ ਗਰਮੀਆਂ ’ਚ ‘ਕਦੋਂ’ ਅਤੇ ‘ਕਿੰਨੀ’ ਮਾਤਰਾ ‘ਚ ਪੀਣਾ ਚਾਹੀਦਾ ਹੈ ‘ਪਾਣੀ’, ਕਦੋ ਨਾ ਪੀਓ

ਜਾਣੋ ਉਮਰ ਦੇ ਹਿਸਾਬ ਨਾਲ ਕਿੰਨੇ ਕਦਮ ਚੱਲਣਾ ਹੈ ਜ਼ਰੂਰੀ...
6-17 ਸਾਲ ਤੱਕ ਦੇ ਬੱਚੇ
6-17 ਸਾਲ ਦੇ ਬੱਚਿਆਂ ਨੂੰ ਰੋਜ਼ਾਨਾ 12000 ਤੋਂ 15000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਹੈ ਅਤੇ ਸਰੀਰ ਮਜ਼ਬੂਤ ਰਹਿੰਦਾ ਹੈ। ਪੈਦਲ ਚੱਲਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ- Health Tips: ਰੋਜ਼ਾਨਾ 10 ਮਿੰਟ ਜ਼ਰੂਰ ਬੈਠੋ ‘ਪੈਰਾਂ ਭਾਰ’, ਗੋਡਿਆਂ ਦੇ ਦਰਦ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ
18-40 ਸਾਲ ਤੱਕ ਦੇ ਲੋਕ
18-40 ਸਾਲ ਦੇ ਇਨਸਾਨਾਂ ਲਈ ਰੋਜ਼ਾਨਾ 13000 ਤੋਂ 12000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਆਪਣੀ ਉਮਰ ਦੇ ਹਿਸਾਬ ਨਾਲ ਚੱਲਣ ਨਾਲ ਸਰੀਰ ’ਚ ਊਰਜਾ ਪੈਦਾ ਹੁੰਦੀ ਹੈ ਅਤੇ ਤਣਾਅ ਤੋਂ ਮੁਕਤੀ ਮਿਲਦੀ ਹੈ। ਇਸ ਨਾਲ ਕੰਮ ਕਰਨ ਦੀ ਸ਼ਕਤੀ ਵੀ ਪੈਦਾ ਹੁੰਦੀ ਹੈ।

40-50 ਸਾਲ ਦੇ ਲੋਕ
40-50 ਸਾਲ ਦੇ ਇਨਸਾਨ ਲਈ ਰੋਜ਼ਾਨਾ 11000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਇਸ ਉਮਰ ’ਚ ਸਰੀਰ ਦਾ ਜ਼ਿਆਦਾ ਧਿਆਨ ਰੱਖਣਾ ਪੈਦਾ ਹੈ, ਜਿਸ ਲਈ ਤੁਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਜੋੜਾਂ ’ਚ ਦਰਦ ਨਹੀਂ ਹੁੰਦਾ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’
50-60 ਸਾਲ ਤੱਕ ਦੇ ਲੋਕ
50-60 ਸਾਲ ਦੇ ਇਨਸਾਨ ਲਈ ਰੋਜ਼ਾਨਾ 11000 ਤੋਂ 10000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ’ਚ ਤਾਕਤ ਆਉਂਦੀ ਹੈ ਅਤੇ ਸਰੀਰ ਬਹੁਤ ਘੱਟ ਥਕਦਾ ਹੈ।

60-75 ਸਾਲ ਤੱਕ ਦੇ ਲੋਕ
60-75 ਸਾਲ ਦੇ ਇਨਸਾਨ ਲਈ ਰੋਜ਼ਾਨਾ 8000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਪੈਦਲ ਚੱਲਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਸੈਰ ਹੋ ਜਾਂਦੀ ਹੈ। ਆਲੇ-ਦੁਆਲੇ ਦਾ ਮਾਹੌਲ ਬਦਲ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਲੱਕ ਦਰਦ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਕਰੋ ‘ਕਸਰਤ’, ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ
75 ਸਾਲ ਤੋਂ ਉੱਪਰ ਵਾਲੇ ਲੋਕ
75 ਸਾਲ ਤੋਂ ਉੱਪਰ ਦੇ ਇਨਸਾਨਾਂ ਲਈ 5000 ਕਦਮ ਚੱਲਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ’ਚ ਤਾਕਤ ਆਉਂਦੀ ਹੈ ਅਤੇ ਇਕੱਲਾਪਨ ਦੂਰ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ- ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

Health Care: ਪਾਚਨ ਕਿਰਿਆ ਨੂੰ ਠੀਕ ਅਤੇ ਦਿਲ ਸਬੰਧੀ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ ਹੈ ਇਮਲੀ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY