ਜਲੰਧਰ - ਲਸਣ ਇਕ ਐਂਟੀਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਹੀਲਿੰਗ ਦਾ ਗੁਣ ਵੀ ਪਾਇਆ ਜਾਂਦਾ ਹੈ। ਚਿੱਟੇ ਲਸਣ ਨੂੰ ਖਾਣ ਨਾਲ ਉਸ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ ਤਾਂ ਸਾਰੇ ਲੋਕਾਂ ਨੇ ਹੀ ਸੁਣਿਆ ਹੈ ਪਰ ਕੀ ਤੁਸੀਂ ਕਿਸੇ ਕੋਲੋ ਕਾਲੇ ਲਸਣ ਦੇ ਬਾਰੇ ਸੁਣਿਆ ਹੈ? ਤੁਹਾਨੂੰ ਕਾਲੇ ਲਸਣ ਦੀ ਵਰਤੋਂ ਕਰਨ ਨਾਲ ਉਸ ਤੋਂ ਹੋਣ ਵਾਲੇ ਫਾਇਦੇ ਬਾਰੇ ਪਤਾ ਹੈ? ਦੱਸ ਦੇਈਏ ਕਿ ਰੋਜ਼ਾਨਾ ਸਬਜ਼ੀ ’ਚ ਵਰਤੇ ਜਾਂਦੇ ਚਿੱਟੇ ਲਸਣ ਦੀ ਤਰ੍ਹਾਂ ਕਾਲੇ ਲਸਣ ਦਾ ਇਸਤੇਮਾਲ ਕਰਨ ਨਾਲ ਵੀ ਸਾਡੀ ਸਿਹਤ ਨੂੰ ਬਹੁਤ ਲਾਭ ਹੁੰਦੇ ਹਨ। ਕਾਲੇ ਲਸਣ ਦੀ ਵਰਤੋਂ ਨਾਲ ਹੋਣ ਵਾਲੇ ਫਾਇਦੇ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਇਸ ਦੇ ਜਾਣਕਾਰੀ ਦੇਵਾਂਗੇ...
ਕੀ ਹੈ ਕਾਲਾ ਲਸਣ
ਕਾਲਾ ਲਸਣ ਚਿੱਟੇ ਲਸਣ ਦਾ ਹੀ ਇੱਕ ਰੂਪ ਹੈ। ਕਾਲੇ ਲਸਣ ਨੂੰ ਫਰਮੈਂਟ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਸ ਦਾ ਸੁਆਦ ਬਹੁਤਾ ਤਿੱਖਾ ਨਹੀਂ ਹੁੰਦਾ। ਕਾਲਾ ਲਸਣ ‘ਚ ਵੀ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ 'ਚ ਲਸਣ ਵਾਂਗ ਏਲੀਸਨ ਹੁੰਦਾ ਹੈ। ਇਸ 'ਚ ਐਂਟੀਬੈਕਟੀਰੀਅਲ ਏਂਟੀਵਾਇਰਲ ਦੇ ਗੁਣ ਵੀ ਪਾਏ ਜਾਂਦੇ ਹਨ, ਜੋ ਸਿਹਤ ਲਈ ਗੁਣਕਾਰੀ ਹਨ। ਆਮ ਲਸਣ ਨੂੰ ਹੀ ਪਕਾ ਕੇ ਕਾਲਾ ਲਸਣ ਬਣਾਇਆ ਜਾਂਦਾ ਹੈ। ਕਾਲਾ ਲਸਣ ਬਣਾਉਣ ਲਈ ਆਮ ਲਸਣ ਨੂੰ ਦੋ ਹਫਤਿਆਂ ਤਕ ਵੱਖੋ-ਵੱਖਰੇ ਤਾਪਮਾਨਾਂ 'ਤੇ ਪਕਾਇਆ ਜਾਂਦਾ ਹੈ, ਜਿਸ ਕਾਰਨ ਲਸਣ ਦੀਆਂ ਕਲੀਆਂ ਸੁੱਕ ਜਾਂਦੀਆਂ ਹਨ। ਸੜ ਜਾਣ ਕਾਰਨ ਲਸਣ ਦਾ ਰੰਗ ਕਾਲਾ ਹੋ ਜਾਂਦਾ ਹੈ।

ਕਾਲੇ ਲਸਣ ਦੀ ਵਰਤੋਂ ਨਾਲ ਹੋਣ ਵਾਲੇ ਫਾਇਦੇ...
1. ਕਲੈਸਟਰੋਲ ਨੂੰ ਘਟਾਉਂਦਾ
ਚਿੱਟੇ ਲਸਣ ਵਿਚ ਪਾਇਆ ਜਾਣ ਵਾਲਾ ਐਲੀਸਿਨ ਨਾਂ ਦਾ ਪੌਸ਼ਟਿਕ ਤੱਤ ਕਾਲੇ ਲਸਣ ‘ਚ ਵੀ ਪਾਇਆ ਜਾਂਦਾ ਹੈ। ਇਹ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਇਹ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ।
2. ਐਲਰਜੀ ਦੀ ਸਮੱਸਿਆ ਨੂੰ ਕਰਦੈ ਹੈ ਦੂਰ
ਇਸ ਤੋਂ ਇਲਾਵਾ ਕਾਲਾ ਲਸਣ ਐਲਰਜੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਕਾਲਾ ਲਸਣ ਦੇ ਉਪਯੋਗ ਨਾਲ ਦਿਮਾਗ ਤੇਜ਼ ਤੇ ਤੰਦਰੁਸਤ ਹੁੰਦਾ ਹੈ।

3. ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਹੁੰਦਾ ਹੈ
ਲੱਸਣ ਦੇ ਪ੍ਰਭਾਵ ਨਾਲ ਖੂਨ ਦਾ ਵਹਾਅ ਸਹਿਜ ਅਤੇ ਆਸਾਨ ਬਣਿਆ ਰਹਿੰਦਾ ਹੈ। ਜਿਸ ਕਰ ਕੇ ਦਿਲ ਦੇ ਦੌਰੇ ਅਤੇ ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਜਾਂਦਾ ਹੈ।
4. ਮੋਟਾਪੇ ਨੂੰ ਘੱਟ ਕਰਦਾ ਹੈ
ਮਾਹਿਰਾਂ ਦੀ ਮੰਨੀਏ ਤਾਂ ਇਸ 'ਚ ਐਂਟੀਆਕਸੀਡੈਂਟ ਅਤੇ ਪੌਸ਼ਕ ਤੱਤ ਪਾਏ ਜਾਂਦੇ ਹਨ, ਜੋ ਵੱਧਦੇ ਭਾਰ ਨੂੰ ਘੱਟ ਕਰਨ ਅਤੇ ਕਾਬੂ ਕਰਨ 'ਚ ਸਹਾਇਕ ਹੁੰਦੇ ਹਨ।

5. ਐਂਟੀ-ਆਕਸੀਡੈਂਟਾਂ ਦੀ ਖਾਣ
ਜਦੋਂ ਕਾਲਾ ਲਸਣ ਫਰਮੈਂਟੇਸ਼ਨ ਪ੍ਰਕਿਰਿਆ ਵਿਚੋਂ ਲੰਘਦਾ ਹੈ ਤਾਂ ਇਸ ‘ਚ ਕੁਝ ਅਨੋਖੇ ਐਂਟੀ-ਆਕਸੀਡੈਂਟ ਗੁਣ ਆ ਜਾਂਦੇ ਹਨ। ਜਿਸ ਦੇ ਐਂਟੀ-ਇੰਨਫਲੈਮੇਟਰੀ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਕਾਲੇ ਲਸਣ ‘ਚ ਪੌਲੀਫੇਨਾਲ, ਫਲੇਵੋਨਾਇਡ ਅਤੇ ਅਲਕਲਾਇਡ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ।
6. ਇਮਿਊਨ ਸਿਸਟਮ ਕਰਦਾ ਹੈ ਮਜ਼ਬੂਤ
ਆਮ ਲਸਣ ਦੀ ਤੁਲਨਾ 'ਚ ਕਾਲਾ ਲਸਣ ਵੱਧ ਫਾਇਦੇਮੰਦ ਹੁੰਦਾ ਹੈ। ਇਸਦੇ ਸੇਵਨ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬੁੱਧੀ ਦੇ ਵਿਕਾਸ 'ਚ ਵੀ ਇਹ ਫਾਇਦੇਮੰਦ ਹੁੰਦਾ ਹੈ।

7. ਪ੍ਰਤੀਰੋਧ ਸ਼ਕਤੀ ਨੂੰ ਵਧਾਉਂਦਾ
ਕਾਲਾ ਲਸਣ ਸਰੀਰ ਦੇ ਸੈੱਲਾਂ ਦਾ ਸੰਤੁਲਨ ਬਣਾ ਕੇ ਰੱਖਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀ ਪ੍ਰਤੀਰੋਧ ਸ਼ਕਤੀ ਨੂੰ ਵੀ ਵਧਾਉਣ ਵਿਚ ਮਦਦ ਕਰਦਾ ਹੈ।
8. ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਕਾਲੇ ਲਸਣ ‘ਚ ਐਂਟੀ-ਬੈਕਟਰੀਆ ਅਤੇ ਐਂਟੀ-ਵਾਇਰਲ ਗੁਣ ਭਰਪੂਰ ਮਾਤਰਾ ’ਚ ਪਾਏ ਹੁੰਦੇ ਹਨ। ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਸੰਤੁਲਿਤ ਬਣਾਈ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’
ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

9. ਕੈਂਸਰ ਦੇ ਰੋਗੀਆਂ ਲਈ ਗੁਣਕਾਰੀ
ਕੈਂਸਰ ਦੇ ਰੋਗੀਆਂ ਲਈ ਕਾਲਾ ਲਸਣ ਬਹੁਤ ਗੁਣਕਾਰੀ ਹੁੰਦਾ ਹੈ। ਖਾਸਕਰ ਬਲੱਡ ਕੈਂਸਰ, ਪੇਟ ਦਾ ਕੈਂਸਰ ਅਤੇ ਕੋਲਨ ਕੈਂਸਰ ਲਈ ਇਹ ਇੱਕ ਤਰ੍ਹਾਂ ਨਾਲ ਰਾਮਬਾਣ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ
ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)
NEXT STORY