ਨਵੀਂ ਦਿੱਲੀ— ਮਿੱਠੇ ਅਤੇ ਸੁਆਦੀ ਅੰਗੂਰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਫਾਈਬਰ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਵਿਟਾਮਿਨ ਸੀ ਤੋਂ ਇਲਾਵਾ ਇਸ ਵਿਚ ਹੋਰ ਵੀ ਬਹੁਤ ਸਾਰੇ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਬਹੁਤ ਲਾਭਕਾਰੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਸਿਹਤ ਲਈ ਓਨੇ ਹੀ ਫਾਇਦੇਮੰਦ ਹਨ, ਜਿੰਨੇ ਕਿ ਅੰਗੂਰ। ਅੰਗੂਰ ਦੇ ਬੀਜਾਂ ਦਾ ਤੇਲ ਸ਼ਕਤੀਸ਼ਾਲੀ ਖੁਰਾਕੀ ਪਦਾਰਥਾਂ ਵਿਚੋਂ ਇਕ ਹੈ, ਜੋ ਇਸਦੇ ਬੀਜਾਂ ਨੂੰ ਦਬਾ ਕੇ ਕੱਢਿਆ ਜਾਂਦਾ ਹੈ। ਇਸਦੀ ਵਰਤੋਂ ਕਈ ਸਾਲਾਂ ਤੋਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ।
1. ਕੈਂਸਰ ਤੋਂ ਬਚਾਅ
ਅੰਗੂਰ ਦੇ ਬੀਜਾਂ ਦੇ ਤੇਲ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਉਂਦੇ ਹਨ। ਕਈ ਸ਼ੋਧਾਂ ਵਿਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਸਦਾ ਤੇਲ ਪੇਟ ਦੇ ਕੈਂਸਰ, ਕਲੋਨ ਕੈਂਸਰ, ਛਾਤੀ ਦੇ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹੈ।
2. ਦਿਲ ਨੂੰ ਸਿਹਤਮੰਦ ਰੱਖੇ
ਜਿਨ੍ਹਾਂ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਇਹ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਖਾਣੇ ਵਿਚ ਇਸਦੀ ਵਰਤੋਂ ਕਰਨ ਨਾਲ ਸਰੀਰ ਵਿਚ ਖਰਾਬ ਕੋਲੈਸਟਰੋਲ ਦਾ ਪੱਧਰ ਘੱਟ ਅਤੇ ਚੰਗੇ ਕੋਲੈਸਟਰੋਲ ਦਾ ਪੱਧਰ ਵੱਧਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
3. ਸ਼ੂਗਰ
ਇਸ ਤੇਲ ਵਿਚ ਪਾਲੀਅਨਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ, ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ। ਇਸ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
4. ਗਠੀਆ
ਅੱਜਕਲ ਗਠੀਆ ਦੀ ਪ੍ਰੇਸ਼ਾਨੀ ਆਮ ਸੁਣਨ ਨੂੰ ਮਿਲਦੀ ਹੈ। ਇਸ ਵਿਚ ਰੋਗੀ ਦਰਦ ਅਤੇ ਬੇਚੈਨੀ ਤੋਂ ਪੀੜਤ ਰਹਿੰਦਾ ਹੈ। ਅੰਗੂਰ ਦੇ ਬੀਜਾਂ ਦਾ ਤੇਲ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਇਸ ਤੇਲ ਦੀ ਮਾਲਿਸ਼ ਕਰਨ ਨਾਲ ਸੱਟ ਲੱਗਣ ਤੋਂ ਬਾਅਦ ਆਉਣ ਵਾਲੀ ਸੋਜ ਤੋਂ ਆਰਾਮ ਮਿਲਦਾ ਹੈ।
5. ਦਿਮਾਗ ਲਈ ਫਾਇਦੇਮੰਦ
ਅੰਗੂਰ ਦੇ ਬੀਜਾਂ ਦਾ ਤੇਲ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ 'ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਇਸ ਤੇਲ ਦੀ ਵਰਤੋਂ ਜ਼ਰੂਰ ਕਰੋ।
ਸੌਣ ਤੋਂ ਪਹਿਲਾਂ ਇਕ ਵੱਡੀ ਇਲਾਇਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY