ਜਲੰਧਰ—ਸਰਦੀ ਦਾ ਮੌਸਮ ਆਪਣੇ ਨਾਲ ਹੀ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ 'ਚ ਚੱਲਣ ਵਾਲੀਆਂ ਸਰਦ ਹਵਾਵਾਂ ਕਾਰਨ ਤੁਸੀਂ ਛੇਤੀ ਸਰਦੀ-ਖਾਂਸੀ ਦੀ ਲਪੇਟ 'ਚ ਆ ਜਾਂਦੇ ਹੋ, ਫਿਰ ਚਾਹੇ ਤੁਸੀਂ ਕਿੰਨੇ ਵੀ ਮੋਟੇ ਕੱਪੜੇ ਕਿਉਂ ਨਾ ਪਾ ਲਓ। ਸਰਦੀਆਂ 'ਚ ਹੋਣ ਵਾਲੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਸ਼ਰੀਰ ਨੂੰ ਬਾਹਰੋਂ ਨਹੀਂ ਸਗੋਂ ਅੰਦਰੋਂ ਗਰਮ ਰੱਖਣ ਦੀ ਲੋੜ ਹੁੰਦੀ ਹੈ।
ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਚੀਜ਼ਾਂ ਦੇ ਬਾਰੇ 'ਚ ਦੱਸਾਂਗੇ ਜੋ ਤੁਹਾਨੂੰ ਅੰਦਰੋਂ ਗਰਮ ਰੱਖਣਗੀਆਂ ਅਤੇ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਨਗੀਆਂ। ਚੱਲੋ ਜਾਣਦੇ ਹਾਂ ਸਰੀਰ ਨੂੰ ਅੰਦਰੋਂ ਗਰਮ ਕਰਨ ਲਈ ਕਿਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ।

ਅਦਰਕ
ਸਰਦੀ ਦੇ ਮੌਸਮ 'ਚ ਖੁਦ ਨੂੰ ਹੈਲਦੀ ਰੱਖਣ ਲਈ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹਨ। ਇਹ ਸਰੀਰ ਨੂੰ ਗਰਮਾਹਟ ਦੇਣ ਦੇ ਨਾਲ ਸਰਦੀ-ਖਾਂਸੀ ਤੋਂ ਬਚਾਉਣ 'ਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਖਾਣ ਤੋਂ ਇਲਾਵਾ ਚਾਹ 'ਚ ਵੀ ਵਰਤ ਸਕਦੇ ਹੋ।
ਸ਼ਹਿਦ
ਸ਼ਹਿਦ ਇਮੀਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ ਸਰੀਰ ਨੂੰ ਅੰਦਰੋਂ ਗਰਮ ਰੱਖਣ 'ਚ ਵੀ ਮਦਦ ਕਰਦਾ ਹੈ। ਇਸ ਨਾਲ ਤੁਸੀਂ ਖਾਂਸੀ-ਜ਼ੁਕਾਮ, ਫਲੂ ਤੋਂ ਬਚੇ ਰਹਿਣ 'ਚ ਮਦਦ ਮਿਲਦੀ ਹੈ।

ਲਸਣ
ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਲਸਣ ਵੀ ਸਰੀਰ ਨੂੰ ਅੰਦਰੋਂ ਗਰਮ ਰੱਖਣ 'ਚ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਗਰਮ ਪਾਣੀ ਦੇ ਨਾਲ 3-4 ਲਸਣ ਦੇ ਪੀਸ ਦੀ ਵਰਤੋਂ ਕਰੋ। ਤੁਸੀਂ ਚਾਹੇ ਤਾਂ ਲਸਣ ਅਤੇ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਇਲਾਵਾ ਖਾਣਾ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਟਸ
ਸਰਦੀ ਦੇ ਮੌਸਮ 'ਚ ਨਟਸ ਭਾਵ ਸੁੱਕੇ ਮੇਵੇ ਖਾਣੇ ਇਸ ਮੌਸਮ 'ਚ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾ ਸਕਦੇ ਹਨ। ਇਸ ਲਈ ਤੁਸੀਂ ਬਾਦਾਮ, ਕਾਜੂ, ਕਿਸ਼ਮਿਸ਼, ਪਿਸਤਾ, ਅਖਰੋਟ ਆਦਿ ਨੂੰ ਸਨੈਕਸ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਫਾਈਬਰ ਵੀ ਭਰਪੂਰ ਹੁੰਦਾ ਹੈ ਜਿਸ 'ਚ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਤੁਹਾਨੂੰ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।

ਮੂੰਗਫਲੀ
ਸਰਦੀਆਂ 'ਚ ਮੂੰਗਫਲੀ ਖਾਣੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅਜਿਹੇ 'ਚ ਤੁਸੀਂ ਇਸ ਦੇ ਨਾਲ ਗੁੜ ਮਿਕਸ ਕਰਕੇ ਖਾਓ। ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਅੰਦਰੋਂ ਗਰਮ ਰਹੇਗਾ ਸਗੋਂ ਤੁਸੀਂ ਕਈ ਹੋਰ ਬੀਮਾਰੀਆਂ ਤੋਂ ਵੀ ਬਚੇ ਰਹੋਗੇ।
ਤੁਲਸੀ ਦੇ ਪੱਤੇ ਖਾਣ ਨਾਲ ਠੀਕ ਹੁੰਦਾ ਬੁਖਾਰ, ਜਾਣੋ ਹੋਰ ਵੀ ਕਈ ਫਾਇਦੇ
NEXT STORY