ਨਵੀਂ ਦਿੱਲੀ— ਜੈਤੂਨ ਦਾ ਤੇਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ ਈ, ਐਂਟੀÎ-ਆਕਸੀਡੈਂਟਸ ਅਤੇ ਕੈਂਸਰ ਰੋਧੀ ਗੁਣ ਮੌਜੂਦ ਹੁੰਦੇ ਹਨ ਪਰ ਕੀ ਤੁਸੀਂ ਜੈਤੂਨ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ ਜਾਣਦੇ ਹੋ, ਜੈਤੂਨ ਦੀਆਂ ਪੱਤੀਆਂ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜੈਤੂਨ ਦੀਆਂ ਪੱਤੀਆਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੀਆਂ ਕਈ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਣਗੀਆਂ। ਆਓ ਜਾਣਦੇ ਹਾਂ ਇਸ ਬਾਰੇ...
ਇਸ ਤਰ੍ਹਾਂ ਕਰੋ ਵਰਤੋਂ
ਸਭ ਤੋਂ ਪਹਿਲਾਂ ਜੈਤੂਨ ਦੀਆਂ ਪੱਤੀਆਂ ਨੂੰ ਧੁੱਪ 'ਚ ਸੁੱਕਾ ਕੇ ਉਸ ਦਾ ਪਾਊਡਰ ਬਣਾ ਲਓ। ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਇਸ ਪਾਊਡਰ ਦੀ ਵਰਤੋਂ ਜੂਸ, ਸਮੂਦੀ ਅਤੇ ਹਰਬਲ ਟੀ ਬਣਾਉਣ 'ਚ ਕਰ ਸਕਦੇ ਹੋ। ਇਸ ਪਾਊਡਰ ਨੂੰ ਤੁਸੀਂ ਸ਼ਹਿਦ ਨਾਲ ਵੀ ਖਾ ਸਕਦੇ ਹੋ।

1. ਹਾਈ ਬਲੱਡ ਪ੍ਰੈਸ਼ਰ
ਨਿਯਮਿਤ ਰੂਪ 'ਚ ਜੈਤੂਨ ਦੀਆਂ ਪੱਤੀਆਂ ਦਾ ਪਾਊਡਰ ਕਿਸੇ ਵੀ ਚੀਜ਼ 'ਚ ਮਿਲਾ ਕੇ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਦਾ ਹੈ।
2. ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰੇ
ਇਸ 'ਚ ਮੌਜੂਦ ਤੱਤ ਕੋਲੈਸਟਰੋਲ ਲੈਵਲ ਨੂੰ ਕੰਟਰੋਲ 'ਚ ਰੱਖਦੇ ਹਨ, ਜਿਸ ਨਾਲ ਤੁਸੀਂ ਦਿਲ ਦੇ ਰੋਗਾਂ ਤੋਂ ਬਚੇ ਰਹਿੰਦੇ ਹੋ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਕਾਫੀ ਹੱਦ ਤਕ ਘੱਟ ਹੁੰਦਾ ਹੈ।
3. ਡਾਇਬਿਟੀਜ਼
ਡਾਇਬਿਟੀਜ਼ ਤੋਂ ਛੁਟਕਾਰਾ ਪਾਉਣ ਲਈ ਜੈਤੂਨ ਦੀਆਂ ਪੱਤੀਆਂ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ। ਟਾਈਪ-2 ਡਾਇਬਿਟੀਜ਼ ਦੇ ਮਰੀਜ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੈ, ਜੇ ਤੁਸੀਂ ਵੀ ਆਪਣੀ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ।
4. ਗਠੀਆ ਦੇ ਦਰਦ ਤੋਂ ਰਾਹਤ
ਜੇ ਤੁਹਾਨੂੰ ਗਠੀਆ ਰੋਗ ਹੈ ਤਾਂ ਜੈਤੂਨ ਦੀਆਂ ਪੱਤੀਆਂ ਦੀ ਵਰਤੋਂ ਕਰੋ। ਇਹ ਯੂਰਿਕ ਐਸਿਡ ਨੂੰ ਵਧਣ ਤੋਂ ਰੋਕਦੀਆਂ ਹਨ, ਜਿਸ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਨਹੀਂ ਹੁੰਦੀ।
5. ਕੈਂਸਰ ਤੋਂ ਬਚਾਏ
ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟਸ ਗੁਣ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ ਤੋਂ ਬਚੇ ਰਹਿੰਦੇ ਹੋ।
ਗੋਭੀ ਖਾਣ ਦੇ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
NEXT STORY