ਨਵੀਂ ਦਿੱਲੀ— ਖੱਟਾ ਮਿੱਠਾ ਸੁਆਦ ਹੋਣ ਕਾਰਨ ਇਮਲੀ ਦਾ ਨਾਂ ਸੁਣਦੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਸ ਦੀ ਵਰਤੋਂ ਕਾਣਾ ਬਣਾਉਣਸ,ਪਾਣੀਪੁਰੀ ਦਾ ਪਾਣੀ ਅਤੇ ਚਟਨੀ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ। ਇਮਲੀ ਖਾਣਾ ਬਣਾਉਣ ਦੇ ਹੀ ਨਹੀਂ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿਚ ਮੌਜੂਦ ਆਇਰਨ, ਫਾਬੀਬਰ, ਮੈਗਨੀਜ਼, ਕੈਲਸ਼ੀਅਮ, ਫਾਸਫੋਰਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ ਤਾਂ ਆਓ ਜਾਣਦੇ ਹਾਂ ਰੋਜ਼ਾਨਾ ਇਮਲੀ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।
1. ਕੈਂਸਰ ਲਈ ਫਾਇਦੇਮੰਦ
ਪਾਣੀ ਵਿਚ 2-3 ਇਮਲੀ ਨੂੰ ਕੁਝ ਦੇਰ ਭਿਓਂ ਕੇ ਰੱਖ ਦਿਓ। ਇਸ ਵਿਚ ਐਂਟੀਆਕਸੀਡੇਂਟ ਅਤੇ ਟਾਰਟਰਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜਿਸ ਨਾਲ ਸਰੀਰ ਵਿਚ ਕੈਂਸਰ ਸੈਲਸ ਨਹੀਂ ਵਧਦੇ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
2. ਬੁਖਾਰ ਵਿਚ ਅਸਰਦਾਰ
ਬੁਖਾਰ ਨਾਲ ਪੀੜਤ ਰੋਗੀ ਨੂੰ 15 ਗ੍ਰਾਮ ਇਮਲੀ ਦੇ ਫਲ ਦਾ ਰਸ ਦੇਣ ਨਾਲ ਬੁਖਾਰ ਉਤਰ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਵਿਟਾਮਿਨ ਈ, ਬੀ, ਸੀ ਇਮਊਨਿਟੀ ਸਿਸਟਮ ਠੀਕ ਰਹਿੰਦਾ ਹੈ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
3. ਗਲੇ ਦਾ ਖਰਾਸ਼
ਇਮਲੀ ਦੀ ਪੱਤੀਆਂ ਦਾ ਰਸ ਕੱਢ ਕੇ ਪੀਣ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਮਲੀ ਅਤੇ ਹਲਦੀ ਨੂੰ ਪਾਣੀ ਵਿਚ ਭਿਓਂ ਕੇ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਨਿਯਮਿਤ ਰੂਪ ਨਾਲ ਚਿਹਰੇ 'ਤੇ ਲਗਾਉਣ ਨਾਲ ਸਾਂਵਲਾਂਪਨ ਦੂਰ ਰਹਿੰਦਾ ਹੈ।
4. ਮੋਟਾਪੇ ਤੋਂ ਛੁਟਕਾਰਾ
ਰੋਜ਼ਾਨਾ ਸਵੇਰੇ ਇਕ ਇਮਲੀ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਇਸ ਵਿਚ ਮੌਜੂਦ ਹਾਈਡੋਸਿਟ੍ਰਿਕ ਸਰੀਰ ਵਿਚ ਬਨਣ ਵਾਲੀ ਫੈਟ ਨੂੰ ਹੌਲੀ-ਹੌਲੀ ਘੱਟ ਕਰਦੀ ਹੈ। ਇਸ ਵਿਚ ਆਇਰਨ ਅਤੇ ਪੋਟਾਸ਼ੀਅਮ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਦੇ ਹਨ।
5. ਡਾਈਬੀਟੀਜ਼ ਨੂੰ ਕਰੇ ਕੰਟਰੋਲ
ਇਕ ਛੋਟਾ ਗਿਲਾਸ ਇਮਲੀ ਦਾ ਜੂਸ ਪੀਣ ਨਾਲ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ। ਇਹ ਸਰੀਰ ਵਿਚ ਕਾਰਬੋਹਾਈਡ੍ਰੇਟਸ ਨੂੰ ਇਕੱਠਾ ਨਹੀਂ ਹੋਣ ਦਿੰਦੀ ਹੈ। ਜਿਸ ਨਾਲ ਸ਼ੂਗਰ ਲੇਵਲ ਨਹੀਂ ਵਿਗੜਦਾ। ਇਸ ਤੋਂ ਇਲਾਵਾ ਰੈੱਡ ਬਲੱਡ ਸੈਲਸਬਣਾਉਣ ਵਿਚ ਵੀ ਮਦਦ ਕਰਦੀ ਹੈ।
ਅੱਜ ਹੀ ਛੱਡ ਦਿਓ ਮੋਬਾਇਲ ਨਾਲ ਜੁੜੀ ਇਹ ਆਦਤ ਹੋ ਸਕਦੀ ਹੈ ਗੰਭੀਰ ਬੀਮਾਰੀ
NEXT STORY