ਨਵੀਂ ਦਿੱਲੀ—ਗਰਭ 'ਚ ਪਲ ਰਹੇ ਬੱਚੇ ਨੂੰ ਵੱਧਦੇ ਹੋਏ ਮਹਿਸੂਸ ਕਰਨ ਤੋਂ ਜ਼ਿਆਦਾ ਚੰਗੇ ਪਲ ਹੋਰ ਕੋਈ ਨਹੀਂ ਹੋ ਸਕਦੇ, ਪਰ ਇਸ ਦੌਰਾਨ ਹੋਣ ਵਾਲੇ ਕਈ ਪ੍ਰੇਸ਼ਾਨੀਆਂ ਤੋਂ ਬਚਣ ਲਈ ਲਗਾਤਾਰ ਡਾਕਟਰ ਦੇ ਸੰਪਰਕ 'ਚ ਰਹਿਣਾ ਵੀ ਜ਼ਰੂਰੀ ਹੁੰਦਾ ਹੈ। ਹਾਲ ਹੀ 'ਚ ਹੋਏ ਇਕ ਨਵੇਂ ਸ਼ੋਧ ਮੁਤਾਬਕ ਵਿਗਿਆਨੀਆਂ ਨੇ ਗਰਭਵਤੀ ਔਰਤਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਕ ਪੋਰਟੇਬਲ ਉਪਕਰਣ ਤਿਆਰ ਕੀਤਾ ਹੈ, ਜਿਸ ਰਾਹੀਂ ਉਹ ਗਰਭ 'ਚ ਪਲ ਰਹੇ ਬੱਚੇ ਦੀ ਸਥਿਤੀ ਨੂੰ ਖੁਦ ਜਾਂਚ ਸਕੇਗੀ। ਇਸ ਪੋਰਟੇਬਲ ਉਪਕਰਣ ਰਾਹੀਂ ਔਰਤਾਂ ਗਰਭ 'ਚ ਪਲ ਰਹੇ ਬੱਚੇ ਦੀ ਹਾਰਟ ਰੇਟ, ਗਰਭ ਨਾਲ ਸੰਬੰਧੀ, ਹਾਈਪੋਕੀਸੀਆ ਯਾਨੀ ਨਾਭੀ ਸੰਬੰਧੀ ਸਥਿਤੀ ਵੀ ਸ਼ਾਮਲ ਹੈ। ਵਿਗਿਆਨੀਆਂ ਮੁਤਾਬਕ ਇਹ ਉਪਕਰਣ, ਰੋਕਥਾਮ ਅਤੇ ਗਰਭਅਵਸਥਾ ਦੌਰਾਨ ਸੰਭਾਵਿਤ ਖਤਰਿਆਂ ਦਾ ਛੇਤੀ ਪਤਾ ਲਗਾਉਣ ਲਈ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਉਪਕਰਣ ਨਾਲ ਗਰਭਅਵਸਥਾ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਛੇਤੀ ਪਤਾ ਲੱਗ ਸਕਦਾ ਹੈ ਅਤੇ ਸਮੇਂ ਨਾਲ ਗਰਭਵਤੀ ਔਰਤ ਦਾ ਇਲਾਜ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਵਿਕਸਿਤ ਕੀਤਾ ਗਿਆ ਨਵਾਂ ਉਪਕਰਣ ਵੀ ਪਾਰੰਪਰਿਕ ਕੋਰਡੀਓਟੋਕੋਗ੍ਰਾਫੀ ਤਕਨਾਲੋਜੀ ਨੂੰ ਗਰਭਵਤੀ ਔਰਤਾਂ ਕਿਤੇ ਵੀ ਲਿਜਾ ਸਕਦੀਆਂ ਹਨ ਅਤੇ ਆਸਾਨੀ ਨਾਲ ਇਸ ਦੇ ਰਾਹੀਂ ਗਰਭ 'ਚ ਪਲ ਰਹੇ ਬੱਚੇ ਦੀ ਸਿਹਤ ਦੀ ਜਾਂਚ ਕਰ ਸਕਦੀਆਂ ਹਨ।
ਕਈ ਬੀਮਾਰੀਆਂ ਦੀ ਦੂਰ ਕਰਨ ਲਈ ਪੀਓ ਕਾਲੀ ਮਿਰਚ ਅਤੇ ਜ਼ੀਰੇ ਵਾਲਾ ਦੁੱਧ
NEXT STORY