ਜਲੰਧਰ - ਸਰਦੀਆਂ 'ਚ ਦਾਲਚੀਨੀ ਦੀ ਵਰਤੋ ਹਰ ਘਰ 'ਚ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਾਲਚੀਨੀ ਵਿੱਚ ਪ੍ਰੋਟੀਨ, ਪੋਟਾਸ਼ੀਅਮ, ਜ਼ਿੰਕ, ਥਿਆਮਿਨ, ਰਿਬੋਫਲੇਵਿਨ, ਲਾਈਕੋਪੀਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਖਾਣਾ ਬਣਾਉਣ ਲਈ ਕਰਦੇ ਹਨ। ਭਾਰ ਘੱਟ ਕਰਨਾ ਹੋਵੇ, ਜਾਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਭ ਲਈ ਦਾਲਚੀਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਾਲਚੀਨੀ ਦੀ ਵਰਤੋਂ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਇਕ ਚੌਥਾਈ ਦਾਲਚੀਨੀ ਦੇ ਚਮਚ ਦਾ ਵੱਖ-ਵੱਖ ਚੀਜ਼ਾਂ ਨਾਲ ਸੇਵਨ ਕਰਨ 'ਤੇ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
1. ਚੰਗੀ ਨੀਂਦ ਆਉਣਾ
ਦਿਮਾਗ ਦੀ ਥਕਾਵਟ ਦੂਰ ਕਰਨ ਲਈ ਦਾਲਚੀਨੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਇਸ ਦੁੱਧ ਨੂੰ ਪੀਣ ਤੋਂ ਬਾਅਦ ਨੀਂਦ ਚੰਗੀ ਆਉਂਦੀ ਹੈ। ਇਸੇ ਲਈ ਜਿਹੜੇ ਲੋਕਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ ਉਹ ਇਸ ਦੁੱਧ ਦਾ ਸੇਵਨ ਜ਼ਰੂਰ ਕਰਨ।
2. ਮੋਟਾਪਾ ਅਤੇ ਕੋਲੈਸਟਰੋਲ ਘੱਟ ਕਰੇ
ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਚਾਹ 'ਚ ਇਕ ਚਮਚ ਦਾਲਚੀਨੀ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ। ਕੋਲੈਸਟ੍ਰੋਲ ਘੱਟ ਕਰਨ ਲਈ ਅੱਧਾ ਲੀਟਰ ਕੋਸੇ ਪਾਣੀ 'ਚ ਦੋ ਚਮਚ ਦਾਲਚੀਨੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਮਿਸ਼ਰਨ ਨੂੰ ਦਿਨ 'ਚ 2-3 ਵਾਰ ਲੈਣ ਨਾਲ ਫ਼ਾਇਦਾ ਹੁੰਦਾ ਹੈ।
3. ਸਰਦੀ-ਖੰਘ ਦੀ ਸਮੱਸਿਆ ਤੋਂ ਨਿਜ਼ਾਤ
ਸਰਦੀ-ਖੰਘ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਦਾਲਚੀਨੀ ਦਾ ਸੇਵਨ ਕਰੋ। ਤੁਸੀਂ ਸੁਣਿਆ ਹੋਵੇਗਾ ਕਿ ਖੰਘ ਨੂੰ ਦੂਰ ਕਰਨ ਲਈ ਸ਼ਹਿਦ 'ਚ ਅਦਰਕ ਮਿਲਾਕੇ ਖਾਣ ਨਾਲ ਆਰਾਮ ਮਿਲਦਾ ਹੈ ਪਰ ਸ਼ਹਿਦ ਦੇ ਨਾਲ ਪੀਸੀ ਹੋਈ ਦਾਲਚੀਨੀ ਖਾਣ ਨਾਲ ਖੰਘ ਅਤੇ ਜ਼ੁਕਾਮ ਦੋਵਾਂ ਤੋਂ ਜਲਦੀ ਆਰਾਮ ਮਿਲਦਾ ਹੈ। ਦਾਲਚੀਨੀ ਦਾ ਪਾਊਡਰ ਸ਼ਹਿਦ 'ਚ ਮਿਲਾਕੇ ਪੀਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
4. ਉਲਟੀ, ਦਸਤ ਅਤੇ ਕਬਜ਼ ਤੋਂ ਛੁਟਕਾਰਾ
ਸ਼ਹਿਦ ਦੇ ਨਾਲ ਦਾਲਚੀਨੀ ਦਾ ਸੇਵਨ ਕਰਨ ਨਾਲ ਉਲਟੀ ਅਤੇ ਦਸਤ ਦੀ ਸਮੱਸਿਆ 'ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਢਿੱਡ ਨਾਲ ਸੰਬਧਿਤ ਬੀਮਾਰੀਆਂ ਢਿੱਡ ਦਰਦ, ਕਬਜ਼, ਗੈਸ ਆਦਿ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਦਾਲਚੀਨੀ ਪਾਊਡਰ ਦਾ ਸੇਵਨ ਕਰੋ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।
5. ਸਿਰ ਦਰਦ ਅਤੇ ਸੋਜ
ਜੇਕਰ ਤੁਸੀਂ ਸਿਰ ਦਰਦ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹੋ ਤਾਂ ਤੁਸੀਂ ਦਾਲਚੀਨੀ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਦਰਦ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਸੱਟ ਲੱਗਣ 'ਤੇ ਜੇਕਰ ਤੁਹਾਡੇ ਸਰੀਰ ਦੇ ਕਿਸੇ ਹਿੱਸੇ 'ਤੇ ਸੋਜ ਹੋ ਜਾਂਦੀ ਹੈ ਤਾਂ ਦਾਲਚੀਨੀ ਦੇ ਤੇਲ ਨਾਲ ਉਸ ਹਿੱਸੇ ਦੀ ਮਾਲਿਸ਼ ਕਰਨ ਨਾਲ ਸੋਜ ਦੂਰ ਹੋ ਜਾਂਦੀ ਹੈ।
6. ਇਮਿਊਨ ਸਿਸਟਮ ਨੂੰ ਕਰ ਦਿੰਦਾ ਹੈ ਮਜ਼ਬੂਤ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਇਸ ਨਾਲ ਤੁਸੀਂ ਜਲਦੀ ਬੀਮਾਰ ਨਹੀਂ ਹੁੰਦੇ। ਤੁਹਾਡੇ ਸਰੀਰ 'ਚ ਕੀਟਾਣੂ ਜਲਦੀ ਅਸਰ ਨਹੀਂ ਕਰ ਪਾਉਂਦੇ। ਇਸ ਨਾਲ ਥਕਾਵਟ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ।
7. ਕੈਂਸਰ ਲਈ ਫ਼ਾਇਦੇਮੰਦ
ਕੈਂਸਰ ਦੇ ਰੋਗੀਆਂ ਲਈ ਦਾਲਚੀਨੀ ਬਹੁਤ ਲਾਭਦਾਇਕ ਹੁੰਦੀ ਹੈ। ਇਕ ਮਹੀਨਾ ਲਗਾਤਾਰ ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਕੈਂਸਰ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਇੰਝ ਕਰੋ ਦਾਲਚੀਨੀ ਦਾ ਇਸਤੇਮਾਲ
. ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਸੀਂ ਇਸ ਨੂੰ ਘੱਟ ਕਰਨ ਲਈ ਦਾਲਚੀਨੀ ਨੂੰ ਰਾਤ ਦੇ ਸਮੇਂ ਪਾਣੀ ਵਿਚ ਭਿਓ ਕੇ ਰੱਖੋ। ਸਵੇਰੇ ਇਸ ਦਾ ਪਾਣੀ ਪੀ ਸਕਦੇ ਹੋ। ਤੁਸੀਂ ਸ਼ਾਮ ਨੂੰ ਪਾਣੀ ਵਿਚ ਦਾਲਚੀਨੀ ਨੂੰ ਉਬਾਲ ਕੇ ਇਸ ਦਾ ਪਾਣੀ ਪੀ ਸਕਦੇ ਹੋ।
. ਨਸਾਂ ਨੂੰ ਆਰਾਮ ਦੇਣ ਲਈ ਤੁਸੀਂ ਦਾਲਚੀਨੀ ਦੇ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਖਾ ਸਕਦੇ ਹੋ।
. ਤੁਸੀਂ ਆਪਣੇ ਭੋਜਨ ਵਿੱਚ ਦਾਲਚੀਨੀ ਜਾਂ ਇਸ ਦੇ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ।
. ਤੁਸੀਂ ਇਸ ਦੇ ਪਾਊਡਰ ਦੀ ਵਰਤੋਂ ਸਲਾਦ ਜਾਂ ਰਾਇਤੇ ਵਿਚ ਵੀ ਕਰ ਸਕਦੇ ਹੋ।
. ਤੁਸੀਂ ਦਾਲਚੀਨੀ ਦੀ ਚਾਹ ਵੀ ਬਣਾ ਸਕਦੇ ਹੋ।
ਸਰਦੀਆਂ 'ਚ ਜ਼ਰੂਰ ਇਸਤੇਮਾਲ ਕਰੋ 'ਵੱਡੀ ਇਲਾਇਚੀ', ਛੂਹ-ਮੰਤਰ ਹੋਣਗੀਆਂ ਸਰੀਰ ਦੀਆਂ ਇਹ ਸਮੱਸਿਆਵਾਂ
NEXT STORY