ਜਲੰਧਰ (ਬਿਊਰੋ) - ਭੱਜ ਦੌੜ ਭਰੀ ਜ਼ਿੰਦਗੀ ਵਿੱਚ ਥਕਾਵਟ ਹੋਣੀ ਆਮ ਗੱਲ ਹੈ। ਥਕਾਵਟ ਤੋਂ ਬਾਅਦ ਸਿਰ ਦਰਦ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਨੂੰ ਦੂਰ ਰੱਖਣ ਲਈ ਰਸੋਈ ਵਿੱਚ ਮੌਜੂਦ ਵੱਡੀ ਇਲਾਇਚੀ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਮਸਾਲਿਆਂ ਦੇ ਰੂਪ 'ਚ ਇਸਤੇਮਾਲ ਹੋਣ ਵਾਲੀ ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ। ਸਰਦੀਆਂ 'ਚ ਮੋਟੀ ਇਲਾਇਚੀ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਲੋਕਾਂ ਵਲੋਂ ਚਾਹ ਵਿਚ ਵੀ ਕੀਤੀ ਜਾਂਦੀ ਹੈ। ਵੱਡੀ ਇਲਾਇਚੀ ਚਮੜੀ ਅਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ 'ਚ ਮਦਦ ਕਰਦੀ ਹੈ।
ਖੰਘ ਅਤੇ ਮੂੰਹ ਦੇ ਛਾਲੇ ਹੁੰਦੇ ਹਨ ਦੂਰ
ਡੀ ਇਲਾਇਚੀ ਤੇ ਛੋਟੀ ਇਲਾਇਚੀ ਦਾ ਮਿਸ਼ਰਣ ਦੋ-ਦੋ ਗ੍ਰਾਮ ਸਵੇਰੇ-ਸ਼ਾਮ ਤਾਜ਼ੇ ਪਾਣੀ ਨਾਲ ਲਓ। ਇਸ ਮਿਸ਼ਰਣ ਨੂੰ ਲੈਣ ਨਾਲ ਹਰ ਤਰ੍ਹਾਂ ਦੀ ਖੰਘ ਤੋਂ ਨਿਜ਼ਾਤ ਮਿਲ ਜਾਂਦਾ ਹੈ। ਮੂੰਹ ਦੇ ਛਾਲੇ ਦੂਰ ਕਰਨ ਲਈ ਜੀਰਾ ਅਤੇ ਵੱਡੀ ਇਲਾਇਚੀ ਨੂੰ ਬਰਾਬਰ ਮਾਤਰਾ 'ਚ ਪੀਸ ਲਵੋ। ਇਸ ਮਿਸ਼ਰਣ ਦੇ ਦਿਨ 'ਚ ਇਕ-ਦੋ ਚਮਚ ਖਾਣ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।
ਸਿਰ ਦਰਦ
ਅਕਸਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਵਧਦਾ ਜਾਂਦਾ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਸਿਰ ਦਰਦ ਦੇ ਨਾਲ ਹੀ ਥਕਾਵਟ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਲਿਵਰ ਦੀ ਸਮੱਸਿਆ ਨੂੰ ਕਰੇ ਠੀਕ
ਵੱਡੀ ਇਲਾਇਚੀ ਨੂੰ ਰਾਈ 'ਚ ਮਿਲਾ ਕੇ ਖਾਣ ਨਾਲ ਲਿਵਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ 8-10 ਮੋਟੀਆਂ ਇਲਾਇਚੀਆਂ ਦੇ ਬੀਜਾਂ ਦਾ ਸੇਵਨ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਬਲੱਡ ਪ੍ਰੈਸ਼ਰ ਨੂੰ ਕਰਦੀ ਹੈ ਕਾਬੂ
ਰੋਜ਼ਾਨਾ ਵੱਡੀ ਇਲਾਇਚੀ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਯੂਰਿਨਰੀ ਹੈਲਥ ਲਈ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਗੈਸ ਤੇ ਉਲਟੀਆਂ ਤੋਂ ਰਾਹਤ
ਗੈਸ ਤੇ ਉਲਟੀਆਂ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਵੱਡੀ ਇਲਾਇਚੀ ਅਤੇ ਅਜਵਾਇਣ ਨੂੰ ਲੈ ਕੇ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਨੂੰ ਪੁਣ ਕੇ ਇਸ 'ਚ ਥੋੜ੍ਹਾ ਜਿਹਾ ਕਾਲਾ ਲੂਣ ਤੇ ਹਿੰਗ ਮਿਲਾ ਕੇ ਕੋਸਾ ਕਰ ਕੇ ਪੀਵ ਲਓ। ਅਜਿਹਾ ਕਰਨ ਨਾਲ ਢਿੱਡ ਦੀ ਗੈਸ ਤੇ ਉਲਟੀਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਗਲੇ ਦੇ ਰੋਗ ਤੇ ਕੈਂਸਰ
ਮੋਟੀ ਇਲਾਇਚੀ ਦੇ ਛਿਲਕੇ ਤੇ ਦਾਲਚੀਨੀ ਨੂੰ ਪਾਣੀ ਵਿਚ ਉਬਾਲ ਕੇ ਰੋਜ਼ਾਨਾ ਇਸ ਪਾਣੀ ਦੇ ਗਰਾਰੇ ਕਰਨ ਨਾਲ ਇਨਫਲੂਏਂਜ਼ਾ ਦੀ ਪਹਿਲੀ ਹਾਲਤ ਵਿਚ ਗਲੇ ਦੀਆਂ ਤਕਲੀਫ਼ਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਕਾਲੀ ਇਲਾਇਚੀ ਵਿੱਚ ਕੈਂਸਰ ਨਾਲ ਲੜਨ ਦਾ ਗੁਣ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਹ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ।
ਚਮਕਦਾਰ ਚਮੜੀ
ਵੱਡੀ ਇਲਾਇਚੀ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਚਿਹਰੇ 'ਤੇ ਨਿਕਲਣ ਵਾਲੇ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਵਾਲਾਂ ਲਈ ਫ਼ਾਇਦੇਮੰਦ
ਵੱਡੀ ਇਲਾਇਚੀ ਵਾਲਾਂ ਨੂੰ ਲੰਮਾ, ਕਾਲਾ ਅਤੇ ਸੰਘਣਾ ਬਣਾਉਣ ਵਿਚ ਮਦਦ ਕਰਦੀ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਵਾਲ ਝੜਨਾ ਬੰਦ ਹੋ ਜਾਂਦੇ ਹਨ। ਮੋਟੀ ਇਲਾਇਚੀ ਵਿਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ, ਜੋ ਵਾਲਾਂ ਦੀ ਸਮੱਸਿਆਵਾਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬਿਆਂ ਤੋਂ ਹੋ ਪ੍ਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ, ਦਿਨਾਂ ’ਚ ਮਿਲੇਗਾ ਛੁਟਕਾਰਾ
NEXT STORY