ਨਵੀਂ ਦਿੱਲੀ— ਨਾਰੀਅਲ ਦੇ ਤੇਲ ਦੀ ਵਰਤੋਂ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ 'ਤੇ ਕਰਦੇ ਹਨ ਪਰ ਇਨ੍ਹਾਂ ਵਿਚ ਮੌਜੂਦ ਸਿਹਤ ਸੰਬੰਧੀ ਗੁਣਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਅਸਲ ਵਿਚ ਨਾਰੀਅਲ ਤੇਲ ਨੂੰ ਕੁਦਰਤੀ ਔਸ਼ਧੀ ਮੰਣੀ ਜਾਂਦੀ ਹੈ ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦੀਆਂ ਹਨ। ਆਓ ਜਾਣਦੇ ਹਾਂ ਨਾਰੀਅਲ ਤੇਲ ਦੇ ਸਿਹਤ ਸੰਬੰਧੀ ਲਾਭ ਅਤੇ ਫਾਇਦੇ
1. ਦਿਮਾਗ ਲਈ ਫਾਇਦੇਮੰਦ
ਨਾਰੀਅਲ ਤੇਲ ਵਿਚ ਫੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਸਰੀਰ ਅਤੇ ਦਿਮਾਗ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਨਾਰੀਅਲ ਤੇਲ ਵਿਚ ਖਾਣਾ ਪਕਾ ਕੇ ਖਾਓ।
2. ਭੁੱਖ ਕੰਟਰੋਲ
ਜੇ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦੀ ਵਰਤੋ ਕਰੋ। ਨਾਰੀਅਲ ਤੇਲ ਵਿਚ ਕਾਰਬੋਹਾਈਡ੍ਰੇਟ ਅਤੇ ਕੌਲੋਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜੋ ਭੁੱਖ ਨੂੰ ਕੰਟਰੋਲ ਵਿਚ ਰੱਖਦੇ ਹਨ।
3. ਡਾਈਬੀਟੀਜ਼
ਡਾਈਬੀਟੀਜ਼ ਦੇ ਮਰੀਜਾਂ ਲਈ ਨਾਰੀਅਲ ਤੇਲ ਕਾਫੀ ਫਾਇਦੇਮੰਦ ਹੁੰਦਾ ਹੈ। ਨਾਰੀਅਲ ਤੇਲ ਇੰਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ ਇਸ ਲਈ ਡਾਈਬੀਟੀਜ਼ ਕੰਟਰੋਲ ਵਿਚ ਰਹਿੰਦੀ ਹੈ।
4. ਜੋੜਾਂ ਦਾ ਦਰਦ
ਨਾਰੀਅਲ ਤੇਲ ਵਿਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਬੀਮਾਰੀ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
5. ਤਣਾਅ ਦੂਰ
ਤਣਾਅ ਅੱਜ ਹਰ ਵਿਅਕਤੀ ਦੀ ਕਮਜ਼ੋਰੀ ਬਣ ਗਿਆ ਹੈ ਜੇ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਕਨਪੱਟੀਆਂ ਅਤੇ ਮੱਥੇ 'ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰ ਦਰਦ ਅਤੇ ਤਣਾਅ ਤੁਰੰਤ ਦੂਰ ਹੋ ਜਾਂਦਾ ਹੈ।
6. ਭਾਰ ਘਟਾਏ
ਨਾਰੀਅਲ ਤੇਲ ਵਿਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਵਾਲਾ ਭੋਜਨ ਕਰਨ ਨਾਲ ਸਰੀਰ ਦੀ ਊਰਜਾ ਵਿਚ ਵਾਧਾ ਹੁੰਦਾ ਹੈ ਅਤੇ ਸਰੀਰ ਦਾ ਭਾਰ ਵੀ ਕੰਟਰੋਲ ਵਿਚ ਰਹਿੰਦਾ ਹੈ।
ਪਪੀਤਾ ਹੀ ਨਹੀਂ ਇਸ ਦੇ ਬੀਜਾਂ ਨਾਲ ਵੀ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY