ਜਲੰਧਰ (ਬਿਊਰੋ)– ਸਰਦੀ ਦਾ ਕਹਿਰ ਵਧਦਾ ਜਾ ਰਿਹਾ ਹੈ। ਖ਼ਾਸ ਕਰਕੇ ਉੱਤਰੀ ਭਾਰਤ ’ਚ ਲਗਾਤਾਰ ਧੁੰਦ ਤੇ ਠੰਡੀਆਂ ਹਵਾਵਾਂ ਕਾਰਨ ਲੋਕਾਂ ਦੀ ਹਾਲਤ ਖ਼ਰਾਬ ਹੈ। ਅਸੀਂ ਸਾਰੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜੇ, ਮਫਲਰ ਤੇ ਟੋਪੀ ਪਹਿਨਦੇ ਹਾਂ ਪਰ ਅੱਖਾਂ ਦਾ ਕੀ? ਅਸੀਂ ਆਪਣੀਆਂ ਅੱਖਾਂ ਨੂੰ ਠੰਡ ਤੋਂ ਬਚਾਉਣ ਲਈ ਕੁਝ ਨਹੀਂ ਕਰਦੇ। ਜੀ ਹਾਂ, ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਠੰਡੀਆਂ ਹਵਾਵਾਂ ਦਾ ਸਾਡੀਆਂ ਅੱਖਾਂ ’ਤੇ ਸਿੱਧਾ ਅਸਰ ਪੈਂਦਾ ਹੈ ਤੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅੱਖਾਂ ’ਚ ਠੰਡ ਲੱਗਣ ਦੇ ਲੱਛਣ ਕੀ ਹਨ ਤੇ ਇਸ ਦਾ ਇਲਾਜ ਕੀ ਹੈ–
ਸੁੱਕੀਆਂ ਅੱਖਾਂ
ਸਰਦੀਆਂ ’ਚ ਅੱਖਾਂ ਦਾ ਸੁੱਕਣਾ ਆਮ ਗੱਲ ਹੈ। ਇਸ ਸਮੱਸਿਆ ਨੂੰ ‘ਡਰਾਈ ਆਈ ਸਿੰਡਰੋਮ’ ਕਿਹਾ ਜਾਂਦਾ ਹੈ। ਇਸ ਸਥਿਤੀ ’ਚ ਤੁਹਾਨੂੰ ਅੱਖਾਂ ’ਚ ਸਾੜ, ਖਾਰਸ਼, ਕਿਰਕਿਰਾਪਨ, ਧੁੰਦਲਾਪਨ ਤੇ ਸੁੰਗੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : Health Tips: ਸਿਹਤ ਲਈ ਹਾਨੀਕਾਰਨ ਹੈ ਜੰਕ ਫੂਡ ਦੀ ਜ਼ਿਆਦਾ ਵਰਤੋਂ, ਹੋ ਸਕਦੇ ਨੇ ਇਹ ਨੁਕਸਾਨ
ਅੱਖੋਂ ’ਚੋਂ ਪਾਣੀ ਆਉਣਾ
ਕਈ ਵਾਰ ਠੰਡੀਆਂ ਹਵਾਵਾਂ ਕਾਰਨ ਅੱਖਾਂ ’ਚੋਂ ਬਹੁਤ ਜ਼ਿਆਦਾ ਪਾਣੀ ਆਉਣ ਲੱਗਦਾ ਹੈ। ਇਸ ਹਾਲਤ ’ਚ ਅੱਖਾਂ ’ਚ ਖਾਰਸ਼, ਧੁੰਦਲਾਪਨ, ਨਜ਼ਰ ਘਟਣਾ, ਪਲਕਾਂ ਦੀ ਸੋਜ ਤੇ ਅੱਖਾਂ ’ਚੋਂ ਗਿੱਦ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਲਾਈਟ ਸੈਂਸਟੀਵਿਟੀ
ਸਰਦੀਆਂ ’ਚ ਅਸਮਾਨ ਅਕਸਰ ਹਨੇਰਾ ਜਾਂ ਧੁੰਦ ਨਾਲ ਭਰਿਆ ਹੁੰਦਾ ਹੈ। ਅਜਿਹੀ ਸਥਿਤੀ ’ਚ ਕਈ ਵਾਰ ਵਿਅਕਤੀ ਨੂੰ ਠੰਡੀਆਂ ਹਵਾਵਾਂ ਕਾਰਨ ਲਾਈਟ ਸੈਂਸਟੀਵਿਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਘਰ ਤੋਂ ਬਾਹਰ ਨਿਕਲਦੇ ਸਮੇਂ ਚਸ਼ਮਾ ਲਗਾ ਸਕਦੇ ਹੋ।
ਇਸ ਤਰੀਕੇ ਨਾਲ ਆਪਣੀਆਂ ਅੱਖਾਂ ਨੂੰ ਠੰਡੀਆਂ ਹਵਾਵਾਂ ਤੋਂ ਬਚਾਓ
- ਘਰੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਐਨਕ ਲਗਾਓ। ਐਨਕ ਨਾ ਸਿਰਫ਼ ਧੁੱਪ ਤੋਂ ਬਚਾਉਂਦੀ ਹੈ, ਸਗੋਂ ਠੰਡੀਆਂ ਹਵਾਵਾਂ ਨੂੰ ਸਿੱਧੀਆਂ ਅੱਖਾਂ ਨਾਲ ਟਕਰਾਉਣ ਤੋਂ ਵੀ ਬਚਾਉਂਦੀ ਹੈ।
- ਅੱਖਾਂ ’ਚ ਲੁਬਰੀਕੈਂਟ ਆਈ ਡਰਾਪ ਪਾਓ, ਜਿਸ ਨਾਲ ਅੱਖਾਂ ’ਚ ਖੁਸ਼ਕੀ ਦੀ ਸਮੱਸਿਆ ਦੂਰ ਹੋ ਜਾਵੇਗੀ।
- ਘਰਾਂ ਤੇ ਦਫ਼ਤਰਾਂ ’ਚ ਹੀਟਰਾਂ ਤੇ ਗਰਮੀ ਫੈਲਾਉਣ ਵਾਲੀਆਂ ਚੀਜ਼ਾਂ ਕਾਰਨ ਖੁਸ਼ਕੀ ਹੁੰਦੀ ਹੈ। ਅਜਿਹੀ ਸਥਿਤੀ ’ਚ ਅੱਖਾਂ ਨੂੰ ਨਮੀ ਦੇਣਾ ਜ਼ਰੂਰੀ ਹੈ।
- ਅੱਖਾਂ ਨੂੰ ਵਾਰ-ਵਾਰ ਝਪਕਾਉਂਦੇ ਰਹੋ ਤਾਂ ਕਿ ਅੱਖਾਂ ’ਚ ਨਮੀ ਬਣੀ ਰਹੇ।
- ਪਾਣੀ ਦੀ ਲੋੜੀਂਦੀ ਮਾਤਰਾ ਪੀਂਦੇ ਰਹੋ, ਭਾਵੇਂ ਤੁਹਾਨੂੰ ਪਿਆਸ ਨਾ ਲੱਗੇ। ਇਸ ਨਾਲ ਅੱਖਾਂ ਦੀ ਨਮੀ ਵੀ ਬਣੀ ਰਹਿੰਦੀ ਹੈ।
- ਡਾਈਟ ’ਤੇ ਵੀ ਧਿਆਨ ਦਿਓ। ਵਿਟਾਮਿਨ ਏ, ਸੀ ਤੇ ਈ ਨਾਲ ਭਰਪੂਰ ਭੋਜਨ ਖਾਓ।
- ਗਾਜਰ, ਔਲੇ, ਮਟਰ, ਫਲੀਆਂ, ਚੁਕੰਦਰ, ਗੋਭੀ, ਇਹ ਸਾਰੇ ਭੋਜਨ ਅੱਖਾਂ ਲਈ ਫ਼ਾਇਦੇਮੰਦ ਹਨ।
- ਆਪਣੀ ਡਾਈਟ ’ਚ ਅਜਿਹੇ ਫੂਡਸ ਨੂੰ ਸ਼ਾਮਲ ਕਰੋ, ਜਿਸ ’ਚ ਐਂਟੀ-ਆਕਸੀਡੈਂਟਸ ਮੌਜੂਦ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ’ਤੇ ਵੀ ਤੁਹਾਡੀ ਅੱਖਾਂ ਨੂੰ ਲੈ ਕੇ ਪ੍ਰੇਸ਼ਾਨੀ ਬਣੀ ਰਹਿੰਦੀ ਹੈ ਤਾਂ ਅੱਖਾਂ ਦੇ ਮਾਹਿਰ ਨਾਲ ਜ਼ਰੂਰ ਸੰਪਰਕ ਕਰੋ।
ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਹੁੰਦੀਆਂ ਨੇ ਇਹ ਸਮੱਸਿਆਵਾਂ, ਮਾਨਸਿਕ ਤੌਰ 'ਤੇ ਰਹੋ ਤਿਆਰ
NEXT STORY