ਹੈਲਥ ਡੈਸਕ- ਅੱਜਕੱਲ੍ਹ ਦੀ ਰੁਝੀ ਜ਼ਿੰਦਗੀ 'ਚ ਅਕਸਰ ਲੋਕ ਛੋਟੇ-ਮੋਟੇ ਦਰਦਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਇਹ ਸੋਚ ਕੇ ਕਿ ਇਹ ਸਿਰਫ਼ ਥਕਾਵਟ ਜਾਂ ਉਮਰ ਦਾ ਅਸਰ ਹੈ। ਪਰ ਕਈ ਵਾਰ ਇਹੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ। ਹਾਲ ਹੀ 'ਚ 35 ਸਾਲ ਦੀ ਇਕ ਮਹਿਲਾ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਜਿਸ ਨੇ ਆਪਣੀ ਪਿੱਠ ਦੇ ਦਰਦ ਨੂੰ ਸਿਰਫ਼ ਮਾਸਪੇਸ਼ੀ ਖਿਚਾਅ ਸਮਝਿਆ, ਪਰ ਜਾਂਚ 'ਚ ਪਤਾ ਲੱਗਿਆ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ, ਜੋ ਹੱਡੀਆਂ ਅਤੇ ਪਿੱਠ ਤੱਕ ਫੈਲ ਚੁੱਕਾ ਸੀ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਪਿੱਠ ਦੇ ਦਰਦ ਤੋਂ ਕੈਂਸਰ ਦੀ ਪਹਿਚਾਨ ਤੱਕ
ਉਸ ਮਹਿਲਾ ਨੂੰ ਅਚਾਨਕ ਪਿੱਠ 'ਚ ਦਰਦ ਹੋਇਆ। ਪਹਿਲਾਂ ਉਹ ਸੋਚਦੀ ਰਹੀ ਕਿ ਸ਼ਾਇਦ ਗਲਤ ਢੰਗ ਨਾਲ ਬੈਠਣ ਜਾਂ ਥਕਾਵਟ ਕਰਕੇ ਹੋਇਆ ਹੋਵੇਗਾ। ਪਰ ਜਦੋਂ ਦਰਦ ਘਟਣ ਦੀ ਬਜਾਏ ਵੱਧਦਾ ਗਿਆ, ਤੁਰਨ-ਫਿਰਨ 'ਚ ਮੁਸ਼ਕਲ ਆਉਣ ਲੱਗੀ ਅਤੇ ਰਾਤਾਂ ਨੂੰ ਨੀਂਦ ਉੱਡ ਗਈ, ਉਦ ਉਸ ਨੇ ਟੈਸਟ ਕਰਵਾਏ। ਡਾਕਟਰਾਂ ਨੇ ਦੱਸਿਆ ਕਿ ਦਰਦ ਦਾ ਕਾਰਣ ਬ੍ਰੈਸਟ ਕੈਂਸਰ ਦਾ ਬੋਨ ਮੈਟਾਸਟੇਸਿਸ ਸੀ। ਸੋਧਾਂ ਮੁਤਾਬਕ, ਜਦੋਂ ਬ੍ਰੈਸਟ ਕੈਂਸਰ ਹੱਡੀਆਂ — ਖਾਸ ਕਰਕੇ ਰੀੜ੍ਹ ਦੀ ਹੱਡੀ ਜਾਂ ਪੱਸਲੀਆਂ ਤੱਕ ਫੈਲਦਾ ਹੈ, ਤਾਂ ਪਿੱਠ ਦਾ ਲੰਮਾ ਸਮੇਂ ਤੱਕ ਰਹਿਣ ਵਾਲਾ ਦਰਦ ਇਕ ਮਹੱਤਵਪੂਰਨ ਲੱਛਣ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਾਰਤਿਕ ਪੂਰਨਿਮਾ 'ਤੇ ਬਣ ਰਿਹੈ ਵਿਲੱਖਣ ਸੰਯੋਗ
ਕੀ ਹਰ ਪਿੱਠ ਦਾ ਦਰਦ ਕੈਂਸਰ ਦਾ ਸੰਕੇਤ ਹੁੰਦਾ ਹੈ?
ਹਰ ਪਿੱਠ ਦਾ ਦਰਦ ਕੈਂਸਰ ਨਹੀਂ ਹੁੰਦਾ, ਪਰ ਜੇ ਦਰਦ: 2-3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਦਾ ਰਹੇ, ਰਾਤ ਦੇ ਸਮੇਂ ਵਧੇ, ਕਿਸੇ ਸੱਟ ਜਾਂ ਹਾਦਸੇ ਬਿਨਾਂ ਸ਼ੁਰੂ ਹੋਵੇ, ਨਾਲੇ ਥਕਾਵਟ, ਵਜ਼ਨ ਘਟਣਾ ਜਾਂ ਗਲੈਂਡਾਂ 'ਚ ਸੋਜ ਵਰਗੇ ਹੋਰ ਲੱਛਣ ਮਿਲਣ ਤਾਂ ਇਹ ਡਾਕਟਰੀ ਜਾਂਚ ਦੀ ਲੋੜ ਦਾ ਸੰਕੇਤ ਹੋ ਸਕਦਾ ਹੈ।
ਸਾਵਧਾਨੀ
- ਜਿਨ੍ਹਾਂ ਔਰਤਾਂ ਦੇ ਪਰਿਵਾਰ ‘ਚ ਬ੍ਰੈਸਟ ਕੈਂਸਰ ਦੇ ਮਾਮਲੇ ਰਹੇ ਹਨ, ਉਨ੍ਹਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
- ਨਿਯਮਿਤ ਸੈਲਫ-ਬ੍ਰੈਸਟ ਐਗਜ਼ਾਮ ਕਰੋ।
- ਕੋਈ ਵੀ ਅਸਧਾਰਣ ਗੰਡ ਜਾਂ ਬਦਲਾਅ ਨਜ਼ਰ ਆਏ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਲਗਾਤਾਰ ਪਿੱਠ ਦਰਦ ਨੂੰ ਸਿਰਫ਼ “ਸਲਿਪ ਡਿਸਕ” ਸਮਝ ਕੇ ਨਾ ਟਾਲੋ।
ਸਿਹਤਮੰਦ ਜੀਵਨਸ਼ੈਲੀ — ਜਿਵੇਂ ਨਿਯਮਿਤ ਕਸਰਤ, ਪੋਸ਼ਟਿਕ ਆਹਾਰ ਤੇ ਪੂਰੀ ਨੀਂਦ ਦੇ ਨਾਲ ਸਰੀਰ ਨੂੰ ਤੰਦਰੁਸਤ ਰੱਖੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ‘ਚ ਡਾਇਬਟੀਜ਼ ਮਰੀਜ਼ਾਂ ਲਈ ਚਿਤਾਵਨੀ: ਇਹ ਖਾਣ-ਪੀਣ ਦੀਆਂ ਚੀਜ਼ਾਂ ਬਣ ਸਕਦੀਆਂ ਨੇ ਜ਼ਹਿਰ!
NEXT STORY