ਹੈਲਥ ਡੈਸਕ- ਗਰਭਵਤੀ ਔਰਤ ਨੂੰ ਗਰਭ ਅਵਸਥਾ ਦੇ ਦੌਰਾਨ ਉਲਟੀਆਂ ਹੋਣਾ ਆਮ ਗੱਲ ਹੈ। ਅਜਿਹਾ ਮਹਿਲਾ ’ਚ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਹੋਏ ਬਦਲਾਅ ਦੇ ਕਾਰਨ ਹੁੰਦਾ ਹੈ। ਅਜਿਹੇ ’ਚ ਮਹਿਲਾ ਨੂੰ ਉਲਟੀਆਂ ਅਤੇ ਮਨ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਉਲਟੀ ਹੋਣਾ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਦੀ ਪਛਾਣ ਹੈ। ਅਸੀਂ ਤੁਹਾਨੂੰ ਗਰਭ ਅਵਸਥਾ ਦੇ ਦੌਰਾਨ ਹੋ ਰਹੀਆਂ ਉਲਟੀਆਂ ਨੂੰ ਰੋਕਣ ਦੇ ਆਸਾਨ ਉਪਾਅ ਦੱਸਣਗੇ।
ਪਾਣੀ ’ਚ ਕਾਲੇ ਚਨੇ
ਗਰਭ ਅਵਸਥਾ ’ਚ ਜੇਕਰ ਤੁਹਾਨੂੰ ਲਗਾਤਾਰ ਉਲਟੀਆਂ ਹੋ ਰਹੀਆਂ ਹੋਣ ਤਾਂ ਤੁਸੀਂ ਰਾਤ ਦੇ ਸਮੇਂ ਇਕ ਗਿਲਾਸ ਪਾਣੀ ’ਚ ਕਾਲੇ ਛੋਲੇ ਭਿਓਂ ਕੇ ਰੱਖ ਦਿਓ। ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਨੂੰ ਭਿੱਜੇ ਹੋਏ ਕਾਲੇ ਛੋਲਿਆਂ ਨੂੰ ਬਾਹਰ ਕੱਢ ਕੇ ਇਸ ਦਾ ਪਾਣੀ ਪੀ ਲਓ। ਇਸ ਨੂੰ ਪੀਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।
ਆਂਵਲੇ ਦਾ ਮੁਰੱਬਾ
ਉਲਟੀ ਹੋਣ ਦੀ ਸਥਿਤੀ ’ਚ ਤੁਸੀਂ ਇਸ ਨੂੰ ਰੋਕਣ ਦੇ ਲਈ ਆਂਵਲੇ ਦਾ ਮੁਰੱਬਾ ਖਾਓ।
ਸੁੱਕਾ ਧਨੀਆ
ਲਗਾਤਾਰ ਉਲਟੀ ਹੋਣ ’ਤੇ ਸੁੱਕਾ ਧਨੀਆ ਜਾਂ ਫਿਰ ਹਰੇ ਧਨੀਏ ਨੂੰ ਪੀਸ ਕੇ ਰੱਖ ਲਓ। ਥੋੜ੍ਹੇ-ਥੋੜ੍ਹੇ ਸਮੇਂ ਦੇ ਬਾਅਦ ਇਸ ਨੂੰ ਗਰਭਵਤੀ ਨੂੰ ਦਿੰਦੇ ਰਹਿਣ। ਤੁਸੀਂ ਚਾਹੋ ਤਾਂ ਇਸ ’ਚ ਕਾਲਾ ਲੂਣ ਵੀ ਮਿਲਾ ਸਕਦੇ ਹੋ। ਇਸ ਨੂੰ ਖਾਣ ਤੋਂ ਬਾਅਦ ਉਲਟੀ ਆਉਣੀ ਬੰਦ ਹੋ ਜਾਵੇਗੀ।
ਜੀਰਾ, ਸੇਂਧਾ ਲੂਣ ਅਤੇ ਨਿੰਬੂ ਦਾ ਰਸ
ਉਲਟੀ ਨੂੰ ਕਾਬੂ ’ਚ ਲਿਆਉਣ ਦੇ ਲਈ ਜੀਰਾ, ਸੇਂਧਾ ਲੂਣ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਇਕ ਮਿਸ਼ਰਣ ਤਿਆਰ ਕਰ ਲਓ ਅਤੇ ਕੁਝ-ਕੁਝ ਦੇਰ ਤੋਂ ਬਾਅਦ ਇਸ ਨੂੰ ਖਾਂਦੇ ਰਹੋ।
ਤੁਲਸੀ
ਉਲਟੀ ਨੂੰ ਰੋਕਣ ਦੇ ਲਈ ਤੁਸੀਂ ਘਰ ’ਚ ਗਰਭਵਤੀ ਨੂੰ ਤੁਲਸੀ ਦੇ ਪੱਤੇ ਦਾ ਰਸ ਅਤੇ ਉਸ ’ਚ ਸ਼ਹਿਦ ਮਿਲਾ ਕੇ ਖਾਣ ਨੂੰ ਦਿਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਲੀ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਲਈ ਬਣ ਸਕਦੀਆਂ ਹਨ ਜ਼ਹਿਰ!
NEXT STORY