ਨਵੀਂ ਦਿੱਲੀ—ਪੁਰਾਣੇ ਸਮੇਂ 'ਚ ਲੋਕ ਮਿੱਟੀ ਦੇ ਭਾਂਡਿਆਂ 'ਚ ਹੀ ਖਾਣਾ ਪਕਾਉਂਦੇ ਸਨ ਪਰ ਹੁਣ ਸਮੇਂ ਦੇ ਨਾਲ ਕੁਝ ਬਦਲਾਅ ਆ ਗਿਆ ਹੈ। ਇਸ ਬਦਲਾਅ ਦਾ ਅਸਰ ਰਸੋਈ ਘਰ 'ਚ ਵੀ ਪੈਣਾ ਲਾਜ਼ਮੀ ਹੈ। ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕੇ ਪਹਿਲਾਂ ਨਾਲੋਂ ਕਾਫ਼ੀ ਬਦਲ ਗਏ ਹਨ। ਇਨ੍ਹਾਂ ਬਦਲਾਵਾਂ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਲੋੜ ਹੈ ਕੁਝ ਚੀਜ਼ਾਂ ਨੂੰ ਅਪਣਾਉਣ ਦੀ ਜੋ ਹੈਲਦੀ ਲਾਈਫ਼ ਲਈ ਬਹੁਤ ਜ਼ਰੂਰੀ ਹੈ। ਅਜਿਹੀ ਹੀ ਚੀਜ਼ ਹੈ ਮਿੱਟੀ ਦੇ ਭਾਂਡੇ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਦੇ ਕੀ-ਕੀ ਲਾਭ ਹਨ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਰੀਰ ਨੂੰ ਮਿਲਦੇ ਹਨ 18 ਤਰ੍ਹਾਂ ਦੇ ਪੋਸ਼ਕ ਤੱਤ
ਮਿੱਟੀ ਦੇ ਭਾਂਡਿਆਂ ’ਚ ਬਣੀ ਦਾਲ-ਸਬਜ਼ੀ ’ਚ ਪੋਸ਼ਕ ਤੱਤ ਖਤਮ ਨਹੀਂ ਹੁੰਦੇ। ਪ੍ਰੈਸ਼ਰ ਕੁਕਰ ਦੀ ਬਜਾਏ ਮਿੱਟੀ ਦੀ ਹਾਂਡੀ ’ਚ ਭੋਜਨ ਪਕਾਉਣ ਨਾਲ ਸਰੀਰ ਨੂੰ 18 ਤਰ੍ਹਾਂ ਦੇ ਪੋਸ਼ਕ ਤੱਤ ਮਿਲਦੇ ਹਨ। ਜਿਨ੍ਹਾਂ ’ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਸਲਫਰ, ਸਿਲੀਕਾਨ, ਜਿੰਸ ਆਦਿ ਸ਼ਾਮਲ ਹੁੰਦੇ ਹਨ ਜਦੋਂਕਿ ਪ੍ਰੈਸ਼ਰ ਕੁਕਰ ’ਚ ਇਹ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ।
ਕਬਜ਼ ਅਤੇ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ
ਮਿੱਟੀ ਦੇ ਭਾਂਡਿਆਂ ’ਚ ਖਾਣਾ ਬਣਾਉਣ ਨਾਲ ਸਿਰਫ ਕਬਜ਼ ਅਤੇ ਗੈਸ ਦੀ ਸਮੱਸਿਆ ਹੀ ਨਹੀਂ ਸਗੋਂ ਇਹ ਪਾਚਨ ਕਿਰਿਆ ਨੂੰ ਵੀ ਠੀਕ ਰੱਖਦਾ ਹੈ। ਨਾਲ ਹੀ ਇਸ ’ਚ ਮੌਜੂਦ ਐਲਕਲਾਈਨ ਗੁਣ ਸਰੀਰ ’ਚ ਪੀ.ਐੱਚ. ਪੱਧਰ ਨੂੰ ਵੀ ਸੰਤੁਲਿਤ ਰੱਖਦਾ ਹੈ।
ਕੈਂਸਰ ਹੋਣ ਦਾ ਖਤਰਾ ਹੁੰਦਾ ਹੈ ਘੱਟ
ਮਿੱਟੀ ਦੇ ਭਾਂਡਿਆਂ 'ਚ ਭੋਜਨ ਪਕਾਉਣ ਨਾਲ ਇਹ ਖਾਣੇ 'ਚ ਮੌਜੂਦ ਐਸਿਡ ਦੇ ਨਾਲ ਕ੍ਰਿਰਿਆ ਕਰਦਾ ਹੈ ਅਤੇ ਪੀ. ਐੱਚ. ਨੂੰ ਕੰਟਰੋਲ ਕਰਦਾ ਹੈ। ਇਹ ਸਰੀਰ 'ਚ ਐਸੀਟਿਕ ਕੋਸ਼ੀਕਾਵਾਂ ਨੂੰ ਵਧਾਉਣ ਤੋਂ ਰੋਕਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖਤਰਾ ਬਹੁਤ ਹੀ ਘੱਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਿਹਤਮੰਦ ਹੁੰਦਾ ਹੈ ਭੋਜਨ
ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਖਾਣੇ 'ਚੋਂ ਨਿਕਲੀ ਗੈਸ ਬਾਹਰ ਨਹੀਂ ਨਿਕਲ ਸਕਦੀ, ਜਿਸ ਕਾਰਨ ਖਾਣੇ 'ਚ ਪੋਸ਼ਟਿਕ ਤੱਤ 'ਚ ਰਹਿ ਜਾਂਦੇ ਹਨ। ਇਸ ਨਾਲ ਭੋਜਨ ਜ਼ਿਆਦਾ ਸਿਹਤਮੰਦ ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਕਈ ਲਾਭ ਹੁੰਦੇ ਹਨ।
ਸੁਆਦ ਬਣਦਾ ਹੈ ਭੋਜਨ
ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਭਾਂਡਿਆਂ 'ਚ ਬਣਿਆ ਭੋਜਨ ਜ਼ਿਆਦਾ ਵਧੀਆ ਅਤੇ ਸੁਆਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ 'ਚ ਭੋਜਨ ਨੂੰ ਬਣਨ 'ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਅਜਿਹਾ ਖਾਣਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
ਖਾਣਾ ਜਲਦੀ ਖਰਾਬ ਨਹੀਂ ਹੁੰਦਾ
ਜੋ ਖਾਣਾ ਮਿੱਟੀ ਦੇ ਭਾਂਡਿਆਂ 'ਚ ਬਣਦਾ ਹੈ, ਉਹ ਜਲਦੀ ਖਰਾਬ ਨਹੀਂ ਹੁੰਦਾ। ਇਸ ਦਾ ਖ਼ਾਸ ਕਾਰਨ ਇਹ ਹੈ ਕਿ ਖਾਣੇ ਨੂੰ ਬਣਨ 'ਚ ਸਮਾਂ ਲੱਗਦਾ ਹੈ, ਜਿਸ ਕਾਰਨ ਖਾਣਾ ਜ਼ਿਆਦਾ ਦੇਰ ਤੱਕ ਤਾਜ਼ਾ ਹੀ ਰਹਿੰਦਾ ਹੈ।
ਤੇਲ ਘੱਟ ਹੁੰਦਾ ਹੈ ਇਸਤੇਮਾਲ
ਅੱਜਕਲ ਨਾਨ ਸਟਿਕ ਭਾਂਡਿਆਂ ਦੀ ਮੰਗ ਬਹੁਤ ਵੱਧ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ ਇਹ ਕੰਮ ਵੀ ਕਰ ਦਿੰਦੇ ਹਨ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਲਈ ਜ਼ਿਆਦਾ ਤੇਲ ਜਾਂ ਪਾਣੀ ਦੀ ਲੋੜ ਨਹੀਂ ਪੈਂਦੀ। ਅਜਿਹੇ ਭਾਂਡੇ ਖਾਣੇ ਨੂੰ ਕੁਦਰਤੀ ਤਰੀਕੇ ਨਾਲ ਪਕਾ ਲੈਂਦੇ ਹਨ।
ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ
ਜਦੋਂ ਤੁਸੀਂ ਖਾਣੇ ਨੂੰ ਗਰਮ ਕਰਦੇ ਹੋ ਤਾਂ ਖਾਣੇ 'ਚ ਪੋਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਅਤੇ ਉਹ ਭੋਜਨ ਤੁਹਾਡੇ ਲਈ ਲਾਭਕਾਰੀ ਨਹੀਂ ਹੁੰਦਾ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਇਹ ਜ਼ਿਆਦਾ ਦੇਰ ਤੱਕ ਗਰਮ ਰਹਿੰਦਾ ਹੈ ਕਿਉਂਕਿ ਇਸ ਦਾ ਤਾਪਮਾਨ ਲੰਬੇ ਸਮੇਂ ਤੱਕ ਬਰਕਾਰ ਰਹਿੰਦਾ ਹੈ ਅਤੇ ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਗਲੇ ਦੀ ਖਰਾਸ਼ ਦੂਰ ਕਰਦੀ ਹੈ ਮਿਸ਼ਰੀ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY