ਜਲੰਧਰ — ਜ਼ੀਰਾ ਸਿਰਫ ਭੋਜਨ ਦਾ ਹੀ ਸੁਆਦ ਨਹੀਂ ਵਧਾਉਂਦਾ ਸਗੋਂ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਇਸ ਦਾ ਪਾਣੀ ਬਣਾ ਕੇ ਪੀਤਾ ਜਾਵੇ ਤਾਂ ਇਹ ਕਈ ਰੋਗਾਂ ਨਾਲ ਲੜਣ 'ਚ ਮਦਦ ਕਰਦਾ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਸਰੀਰ 'ਚ ਬਣਨ ਤੋਂ ਰੋਕਦਾ ਹੈ। ਜ਼ੀਰਾ ਭਾਰ ਵਧਣ ਤੋਂ ਵੀ ਰੋਕਦਾ ਹੈ। ਇਸ ਦੇਲ ਈ ਦੋ ਵੱਡੇ ਚਮਚ ਜ਼ੀਰਾ ਇਕ ਗਿਲਾਸ ਪਾਣੀ 'ਚ ਭਿਓਂ ਕੇ ਰਾਤ ਨੂੰ ਰੱਖ ਦਿਉ। ਇਸ ਨਾਲ ਸਰੀਰ ਦੇ ਕਿਸੇ ਵੀ ਕੋਨੇ 'ਚ ਜਮ੍ਹਾਂ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਬਾਰ ਵੀ ਹੌਲੀ-ਹੌਲੀ ਘਟਣ ਲਗਦਾ ਹੈ।ਆਓ ਜਾਣੀਏ ਇਸ ਦੇ ਫਾਈਦੇ।
1. ਬੁਖ਼ਾਰ — ਬੁਖ਼ਾਰ 'ਚ ਸਰੀਰ ਗਰਮ ਹੋ ਜਾਂਦਾ ਹੈ ਅਤੇ ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਬੁਖ਼ਾਰ ਵੀ ਜਲਦੀ ਠੀਕ ਹੋ ਜਾਂਦਾ ਹੈ।
2. ਪੇਟ ਦਰਦ — ਪੇਟ ਦੀ ਗੈਸ, ਪੇਟ ਦਾ ਦਰਦ ਤੋਂ ਪਰੇਸ਼ਾਨ ਲੋਕ ਜ਼ੀਰੇ ਦੇ ਪਾਣੀ ਦੀ ਵਰਤੋਂ ਕਰਨ। ਇਸ ਨਾਲ ਉਕਤ ਸਮੱਸਿਆਵਾਂ ਤੋਂ ਮੁਕਤੀ ਮਿਲ ਜਾਵੇਗੀ।
3. ਸਿਰ ਦਰਦ — ਬਹੁਤ ਸਾਰੇ ਲੋਕ ਸਿਰ ਦਰਦ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜ਼ੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ
4. ਬੈਕਟੀਰੀਆ — ਇਸ ਦਾ ਪਾਣੀ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ ਅਤੇ ਵਾਈਰਸ ਤੋਂ ਵੀ ਬਚਿਆ ਜਾ ਸਕਦਾ ਹੈ।
5. ਇਮਯੂਨਿਟੀ — ਇਮਯੂਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਜ਼ੀਰੇ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
6. ਕਬਜ਼ — ਇਸ ਨੂੰ ਰੋਜ਼ ਪੀਣ ਨਾਲ ਕਬਜ਼ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।
7. ਖੂਨ ਦੀ ਕਮੀ — ਜ਼ੀਰੇ ਦੇ ਪਾਣੀ ਵਿਚ ਆਈਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਪਾਣੀ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਤੇ ਖੂਨ ਦੀ ਕਮੀ ਪੂਰੀ ਕਰਦੈ ‘ਸੌਂਫ ਦਾ ਪਾਣੀ’, ਜਾਣੋ ਹੋਰ ਵੀ ਫਾਇਦੇ
ਪੜ੍ਹੋ ਇਹ ਵੀ ਖਬਰ - ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦੈ ‘ਕੱਚਾ ਕੇਲਾ’, ਸ਼ੂਗਰ ਨੂੰ ਵੀ ਕਰੇ ਕੰਟਰੋਲ
8. ਹਾਈ ਬੀ.ਪੀ — ਜੇਕਰ ਤੁਹਾਨੂੰ ਹਾਈ ਬੀ.ਪੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਜ਼ੀਰੇ ਵਾਲਾ ਪਾਣੀ ਪੀ ਸਕਦੇ ਹੋ। ਇਸ ਦਾ ਪਾਣੀ ਖੂਨ ਦੇ ਦੌਰੇ ਦੇ ਪੱਧਰ ਨੂੰ ਸਹੀ ਰੱਖਦਾ ਹੈ।
9. ਐਸੀਡੀਟੀ — ਐਸੀਡੀਟੀ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਜ਼ੀਰੇ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਰੋਜ਼ ਖਾਲੀ ਪੇਟ ਪੀਣ ਨਾਲ ਐਸੀਡੀਟੀ ਤੋਂ ਛੁਟਕਾਰਾ ਮਿਲਦਾ ਹੈ।
10. ਚਮਕਦੀ ਚਮੜੀ – ਜੇਕਰ ਤੁਸੀਂ ਪਾਣੀ ਚਮੜੀ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਪਾਣੀ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ।
11. ਗੈਸ ਤੇ ਬਦਹਜ਼ਮੀ ਦੀ ਸਮੱਸਿਆ - ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਤੇ ਖੂਨ ਦੀ ਕਮੀ ਪੂਰੀ ਕਰਦੈ ‘ਸੌਂਫ ਦਾ ਪਾਣੀ’, ਜਾਣੋ ਹੋਰ ਵੀ ਫਾਇਦੇ
NEXT STORY