ਜਲੰਧਰ - ਸਿਹਤ ਨਾਲ ਜੁੜੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ ਪਰ ਕਈ ਵਾਰ ਇਹ ਸਮੱਸਿਆ ਲੋਕਾਂ ਨੂੰ ਜ਼ਿਆਦਾ ਤਕਲੀਫ ਦੇ ਦਿੰਦਿਆਂ ਹਨ। ਸਿਹਤ ਨਾਲ ਜੁੜੀਆਂ ਸਮੱਸਿਆਵਾਂ 'ਚੋਂ ਇਕ ਸਮੱਸਿਆ ਦੰਦਾਂ ਦਾ ਵੀ ਹੈ। ਜੇਕਰ ਤੁਹਾਡੇ ਦੰਦਾਂ 'ਚ ਦਰਦ ਹੋਏ ਤਾਂ ਤੁਸੀਂ ਖਾਣ-ਪੀਣ ਦੇ ਨਾਲ-ਨਾਲ ਹੱਸਣਾ ਵੀ ਭੁੱਲ ਜਾਂਦੇ ਹੋ। ਗਲਤ ਸਮੇਂ 'ਤੇ ਠੰਡਾ-ਗਰਮ ਖਾਣ ਦੀ ਆਦਤ ਅਤੇ ਚੰਗੀ ਤਰ੍ਹਾਂ ਸਾਫ-ਸਫਾਈ ਨਾ ਕਰਨ ਕਾਰਨ ਦੰਦਾਂ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕੀੜਾ ਲੱਗ ਜਾਂਦਾ ਹੈ। ਇਸੇ ਲਈ ਸਿਰਫ ਦੰਦ ਹੀ ਨਹੀਂ ਦੰਦ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸਾਨੂੰ ਨਾ ਚਾਹੁੰਦੇ ਹੋਏ ਵੀ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਇਨ੍ਹਾਂ ਸਮੱਸਿਆਵਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ।
ਦੰਦਾਂ 'ਚ ਠੰਡਾ-ਗਰਮ ਲੱਗਣ ਦੀ ਸਮੱਸਿਆ
ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਤਕਲੀਫ ਦੇਣ ਵਾਲੀ ਸਮੱਸਿਆ ਦੰਦਾਂ 'ਚ ਠੰਡਾ ਅਤੇ ਗਰਮ ਲੱਗਣ ਵਾਲੀ ਹੁੰਦੀ ਹੈ। ਠੰਡਾ-ਗਰਮ ਚੀਜ਼ਾਂ ਖਾਣ ਨਾਲ ਹੋਣ ਵਾਲੀ ਚੁਨਚੁਨਾਹਟ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ।
ਉਪਾਅ- ਇਕ ਟੀ-ਸਪੂਨ ਸਰੋਂ ਦੇ ਤੇਲ 'ਚ ਅੱਧਾ ਚਮਚ ਨਮਕ ਮਿਲਾ ਕੇ ਦੰਦਾਂ ਦੇ ਮਸੂੜਿਆਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਤੋਂ ਠੀਕ 5 ਮਿੰਟ ਬਾਅਦ ਕੁਲਾ ਕਰ ਕਰ ਲਓ। ਤੁਸੀਂ ਸਰੋਂ ਦੇ ਤੇਲ ਦੀ ਥਾਂ ਨਾਰੀਅਲ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਅਜਿਹਾ ਹਫਤੇ 'ਚ 2 ਵਾਰ ਕਰਨ 'ਤੇ ਦੰਦਾਂ 'ਚ ਹੋਣ ਵਾਲੀ ਠੰਡਾ-ਗਰਮ ਦੀ ਸਮੱਸਿਆ ਦੂਰ ਹੋ ਜਾਵੇਗੀ।
ਪੀਲੇ ਦੰਦ
ਗੁਟਕਾ ਅਤੇ ਗੁਟਕੇ ਵਰਗੀਆਂ ਕਈ ਚੀਜ਼ਾਂ ਖਾਣ ਨਾਲ ਦੰਦਾਂ 'ਚ ਕਾਲਾਪਨ ਅਤੇ ਪੀਲਾਪਣ ਆ ਜਾਂਦਾ ਹੈ। ਕਈ ਲੋਕਾਂ ਦੇ ਦੰਦ ਜ਼ਿਆਦਾ ਚਾਹ ਅਤੇ ਕਾਫੀ ਪੀਣ ਨਾਲ ਵੀ ਪੀਲੇ ਪੈ ਜਾਂਦੇ ਹਨ।
ਉਪਾਅ- ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਤੁਲਸੀ ਦੇ ਪੱਤਿਆਂ ਨੂੰ ਧੁੱਪ 'ਚ ਸੁਕਾ ਕੇ ਪਾਊਡਰ ਬਣਾ ਲਓ। ਇਸ ਪਾਊਟਰ ਨੂੰ ਰੋਜ਼ਾਨਾ ਆਪਣੇ ਪੇਸਟ 'ਚ ਮਿਲਾ ਕੇ ਇਸ ਨਾਲ ਬਰੱਸ਼ ਕਰੋ, ਤੁਹਾਡੇ ਦੰਦ ਚਮਕਣ ਲੱਗ ਜਾਣਗੇ। ਤੁਲਸੀ ਦੇ ਪੱਤੇ ਅਤੇ ਸੰਤਰੇ ਦੇ ਛਿਲਕੇ ਸੁਕਾ ਕੇ ਵੀ ਪਾਊਡਰ ਬਣਾ ਲਓ, ਜਿਸ ਦੀ ਵਰਤੋਂ ਪੇਸਟ ਨਾਲ ਕਰਨ 'ਤੇ ਦੰਦਾਂ ਦਾ ਪੀਲਾਪਣ ਦੂਰ ਹੋ ਜਾਂਦਾ ਹੈ ।
ਦੰਦਾਂ ਨੂੰ ਕੀੜਾ ਲੱਗਣਾ
ਗਲਤ ਖਾਣ-ਪੀਣ ਅਤੇ ਦੰਦਾਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਨਾ ਕਰਨ ਨਾਲ ਦੰਦਾਂ 'ਚ ਕੀੜੇ ਲੱਗ ਜਾਂਦੇ ਹਨ, ਜਿਸ ਨਾਲ ਦੰਦਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕੈਲਸ਼ੀਅਮ ਦੀ ਕਮੀ ਕਾਰਨ ਵੀ ਕਈ ਵਾਰ ਦੰਦ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ।
ਉਪਾਅ- ਦੰਦਾਂ 'ਚ ਦਰਦ ਹੋਣ ਅਤੇ ਕੀੜਾ ਲੱਗਣ 'ਤੇ ਨਿੰਮ ਦੀਆਂ ਪੱਤੀਆਂ ਨੂੰ ਜ਼ਰੂਰ ਚਬਾਓ ਜਾਂ ਫਿਰ ਨਿੰਮ ਦੀ ਦਾਤਣ ਕਰੋ। ਨਿੰਮ ਦੀ ਵਰਤੋਂ ਕਰਨ ਨਾਲ ਮੂੰਹ 'ਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ।
ਮਸੂੜਿਆਂ 'ਚੋਂ ਖੂਨ ਆਉਣਾ
ਮਸੂੜਿਆਂ 'ਚੋਂ ਖੂਨ ਆਉਣ ਦੀ ਸਮੱਸਿਆ ਵਿਟਾਮਿਨ-ਸੀ ਦੀ ਸਮੱਸਿਆ ਕਾਰਨ ਹੁੰਦੀ ਹੈ। ਮਸੂੜਿਆਂ ਦਾ ਰੰਗ ਗੁਲਾਬੀ ਹੁੰਦਾ ਹੈ। ਜੇਕਰ ਮਸੂੜਿਆਂ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਇਹ ਲਾਲ ਹੋ ਜਾਂਦਾ ਹੈ ਅਤੇ ਇਸ 'ਚੋਂ ਖੂਨ ਆਉਣ ਸ਼ੁਰੂ ਹੋ ਜਾਂਦਾ ਹੈ।
ਉਪਾਅ- ਮਸੂੜਿਆਂ ਦੀ ਸੋਜ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੌਂਗ ਬਹੁਤ ਫਾਇਦੇਮੰਦ ਹੈ । ਲੌਂਗ 'ਚ ਐਂਟੀਆਕਸੀਡੈਂਟ ਅਤੇ ਸੋਜ ਨੂੰ ਦੂਰ ਕਰਨ ਦੇ ਗੁਣ ਹੁੰਦੇ ਹਨ, ਜਿਸ ਨਾਲ ਜਲਦੀ ਆਰਾਮ ਮਿਲਦਾ ਹੈ ।
ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਂਦਾ ਹੈ 'ਲਸਣ', ਇੰਝ ਕਰੋ ਇਸਤੇਮਾਲ
NEXT STORY