ਜਲੰਧਰ— ਦੇਸੀ ਘਿਓ 'ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹਨ। ਖਾਣ ਪੀਣ ਦੇ ਵਿੱਚ ਘਿਓ ਦਾ ਪ੍ਰਯੋਗ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਦੇਸੀ ਘਿਉ ਖਾਣਾ ਘੱਟ ਪਸੰਦ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਉ ਖਾਣ ਨਾਲ ਫੈਟ ਵਧਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਇਸ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸਿਰਫ ਸਿਹਤ ਲਈ ਹੀ ਨਹੀਂ ਸਗੋਂ ਇਹ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਚਮਚ ਘਿਉ ਖਾਣ ਨਾਲ ਸਰੀਰ ਨੂੰ ਅਣਗਿਣਤ ਫਾਇਦੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਦੇਸੀ ਘਿਉ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ
1. ਚਮੜੀ ਨੂੰ ਕਰੇ ਮੁਲਾਇਮ
ਘਿਓ 'ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਚਿਹਰੇ 'ਤੇ ਦੇਸੀ ਘਿਓ ਲਗਾ ਕੇ ਮਸਾਜ਼ ਕਰਨ ਨਾਲ ਇਸ ਨਾਲ ਚਮੜੀ ਨਰਮ ਹੁੰਦੀ ਹੈ।
2. ਅੱਖਾਂ ਲਈ ਫਾਇਦੇਮੰਦ
ਇਕ ਚਮਚ ਦੇਸੀ ਘਿਓ 'ਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ। ਬੱਚਿਆਂ ਲਈ ਤਾਂ ਇਹ ਬੇਹੱਦ ਫਾਇਦੇਮੰਦ ਹੁੰਦਾ ਹੈ।
3. ਥਕਾਵਟ ਅਤੇ ਕਮਜ਼ੋਰੀ ਨੂੰ ਕਰੇ ਦੂਰ
ਇਕ ਗਿਲਾਸ 'ਚ ਕੋਸੇ ਦੁੱਧ 'ਚ ਘਿਓ ਮਿਲਾਕੇ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਰਹਿੰਦੀ।
4. ਗਰਭ ਅਵਸਥਾ 'ਚ ਫਾਇਦੇਮੰਦ
ਗਰਭਵਤੀ ਔਰਤਾਂ ਦੇ ਸਰੀਰ ਨੂੰ ਜ਼ਿਆਦਾ ਤਾਕਤ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਦੇਸੀ ਘਿਓ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ‘ਹਲਦੀ ਵਾਲਾ ਦੁੱਧ’ ਪੀਣ ਨਾਲ ਮਜ਼ਬੂਤ ਹੁੰਦੀਆਂ ਹਨ ਹੱਡੀਆਂ, ਚਿਹਰੇ ’ਤੇ ਵੀ ਆਵੇ ਚਮਕ
5. ਜੋੜਾਂ ਦਾ ਦਰਦ ਦੂਰ ਕਰੇ
ਦੇਸੀ ਘਿਓ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੇ ਗੋਡਿਆਂ 'ਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਹੈ।
6. ਕੈਂਸਰ ਨਾਲ ਲੜਣ 'ਚ ਕਰਦਾ ਹੈ ਮਦਦ
ਖਾਣੇ ਦਾ ਸੁਆਦ ਵਧਾਉਣ ਦੇ ਨਾਲ ਹੀ ਦੇਸੀ ਘਿਓ ਕੈਂਸਰ ਸੈੱਲਸ ਨਾਲ ਲੜਣ 'ਚ ਵੀ ਮਦਦ ਕਰਦਾ ਹੈ। ਇਸ 'ਚ ਲਿਨੋਲਿਕ ਐਸਿਡ ਹੁੰਦਾ ਹੈ ਜੋ ਕੈਂਸਰ ਦੀ ਗੰਢ ਨੂੰ ਵਧਣ ਤੋਂ ਰੋਕਦਾ ਹੈ।
7. ਦਿਲ ਲਈ ਫਾਇਦੇਮੰਦ
ਦੇਸੀ ਘਿਓ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ ‘ਚਿੱਟੇ ਛੋਲੇ’, ਜਾਣੋ ਹੋਰ ਵੀ ਫਾਇਦੇ
8. ਪਾਚਨ ਸ਼ਕਤੀ ਵਧਾਏ
ਦੇਸੀ ਘਿਓ ਦਾ ਸੇਵਨ ਕਰਨ ਨਾਲ ਸਰੀਰ ਦਾ ਮੈਟਾਬਾਲੀਜ਼ਮ ਠੀਕ ਰਹਿੰਦਾ ਹੈ ਅਤੇ ਇਸ 'ਚ ਫੈਟ ਐਸਿਡ ਘੱਟ ਹੁੰਦਾ ਹੈ, ਜਿਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਦੇਸੀ ਘਿਓ ਦਾ ਸੇਵਨ ਕਰਨ ਨਾਲ ਪੇਟ ਦੀਆਂ ਕਈ ਬੀਮਾਰੀਆਂ ਜਿਵੇਂ ਕਬਜ਼ ਅਤੇ ਅਲਸਰ ਠੀਕ ਹੁੰਦੀਆਂ ਹਨ।
9. ਭਾਰ ਘੱਟ ਕਰੇ
ਇਸ 'ਚ ਕਾਫੀ ਮਾਤਰਾ 'ਚ ਸੀ. ਐੱਲ. ਏ. ਹੁੰਦਾ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਸੀ. ਐੱਲ. ਏ. ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਘੱਟ ਰੱਖਦਾ ਹੈ, ਜਿਸ ਨਾਲ ਭਾਰ ਦੇ ਨਾਲ-ਨਾਲ ਡਾਇਬਟੀਜ਼ ਵੀ ਕੰਟਰੋਲ 'ਚ ਰਹਿੰਦੀ ਹੈ।
10. ਦਿਮਾਗ ਲਈ ਫਾਇਦੇਮੰਦ
ਦੇਸੀ ਘਿਓ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ। ਘਿਓ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਦੇਸੀ ਘਿਓ ਸਾਡੇ ਸਰੀਰ 'ਚ ਅਜਿਹੀਆਂ ਕੋਸ਼ਿਕਾਵਾਂ ਨੂੰ ਪੈਦਾ ਕਰਦਾ ਹੈ ਜੋ ਤਣਾਅ ਨੂੰ ਦੂਰ ਕਰਦੀਆਂ ਹਨ।
World Milk Day : ਜਾਣੋ ਮਨੁੱਖੀ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਦੁੱਧ
NEXT STORY