ਅਮਰੀਕਾ : ਦੁਨੀਆਭਰ ਵਿਚ ਅੱਜ ਯਾਨੀ 1 ਜੂਨ ਨੂੰ World Milk Day ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਵੱਲੋਂ 20 ਸਾਲ ਪਹਿਲਾਂ ਦੁਨੀਆਭਰ ਵਿਚ ਲੋਕਾਂ ਨੂੰ ਦੁੱਧ ਦੇ ਫਾਇਦੇ ਦੱਸਣ ਲਈ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਦਿਨ ਦਾ ਇਕ ਮੁੱਖ ਉਦੇਸ਼ ਡੇਅਰੀ ਸੈਕਟਰ ਨੂੰ ਵਧਾਵਾ ਦੇਣਾ ਸੀ। ਦੁੱਧ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਪਰ ਦੁੱਧ ਪੀਣ ਦਾ ਵੀ ਇਕ ਠੀਕ ਸਮਾਂ ਹੁੰਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੁੱਧ ਪੀਣ ਦਾ ਠੀਕ ਸਮਾਂ ਅਤੇ ਦੁੱਧ ਪੀਣ ਦੇ ਫਾਇਦੇ ਦੱਸਦੇ ਹਾਂ...
ਦੁੱਧ ਪੀਣ ਦੇ ਫਾਇਦੇ
ਭਾਰ ਘੱਟ ਕਰਨ 'ਚ ਮਦਦਗਾਰ
ਭਾਰ ਘੱਟ ਕਰਨ ਲਈ ਸਵੇਰੇ ਦੇ ਸਮੇਂ ਠੰਡੇ ਦੁੱਧ ਦਾ ਸੇਵਨ ਕਰੋ। ਇਸ ਨਾਲ ਸਰੀਰ ਵਿਚ ਤਾਪਮਾਨ ਘੱਟ ਹੋ ਜਾਂਦਾ ਹੈ ਅਤੇ ਭੁੱਖ ਵੀ ਕੰਟਰੋਲ ਵਿਚ ਰਹਿੰਦੀ ਹੈ। ਇਸ ਨਾਲ ਕਲੋਰੀ ਅਤੇ ਫੈਟ ਬਰਨ ਹੁੰਦੀ ਹੈ, ਜਿਸ ਨਾਲ ਭਾਰ ਹੌਲੀ-ਹੌਲੀ ਘੱਟ ਹੋ ਜਾਂਦਾ ਹੈ।
ਐਸੀਡਿਟੀ
ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਇਕ ਗਿਲਾਸ ਠੰਡਾ ਦੁੱਧ ਪਿਓ। ਇਸ ਨਾਲ ਪਾਚਣ ਕਿਰਿਆ ਵੀ ਮਜਬੂਤ ਹੋਵੇਗੀ।
ਡੀਹਾਈਡ੍ਰੇਸ਼ਨ
ਗਰਮੀਆਂ ਵਿਚ ਰੋਜ਼ਾਨਾ ਸਵੇਰੇ 1 ਗਿਲਾਸ ਠੰਡਾ ਦੁੱਧ ਜ਼ਰੂਰ ਪਿਓ। ਇਸ ਵਿਚ ਇਲੈਕਟ੍ਰਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਉਂਦੇ ਹਨ।
ਮਜਬੂਤ ਹੱਡੀਆਂ
ਮਜਬੂਤ ਦੰਦਾਂ ਅਤੇ ਹੱਡੀਆਂ ਲਈ ਸਰੀਰ ਨੂੰ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਜੋ ਰੋਜ਼ਾਨਾ 1 ਗਿਲਾਸ ਦੁੱਧ ਪੀਣ ਨਾਲ ਪੂਰੀ ਹੋ ਜਾਂਦੀ ਹੈ।
ਨੀਂਦ ਨਾ ਆਉਣਾ
ਦੁੱਧ ਵਿਚ ਮੌਜੂਦ ਟ੍ਰਿਪਟੋਫਾਨ ਅਤੇ ਸਟਾਰਚ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਲਈ ਸੋਣ ਤੋਂ ਪਹਿਲਾਂ ਬਦਾਮ ਜਾਂ ਹਲਦੀ ਵਾਲਾ ਦੁੱਧ ਪੀਓ।
ਤਣਾਅ ਨੂੰ ਕਰੇ ਦੂਰ
ਹਲਕਾ ਗਰਮ ਦੁੱਧ ਪੀਣ ਨਾਲ ਤਣਾਅ ਦੂਰ ਰਹਿੰਦਾ ਹੈ। ਇਸ ਨਾਲ ਤੁਸੀਂ ਤਣਾਅ ਵਰਗੀਆਂ ਸਮਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਦਿਲ ਨੂੰ ਰੱਖੇ ਤੰਦਰੁਸਤ
ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਵਿਚ ਕੋਲੇਸਟਰੋਲ ਲੈਵਲ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਗਲੇ ਦੀ ਸਮੱਸਿਆ
ਗਲੇ ਵਿਚ ਤਕਲੀਫ ਹੈ ਤਾਂ ਇਕ ਕੱਪ ਦੁੱਧ ਵਿਚ ਚੁੱਟਕੀਭਰ ਕਾਲੀ ਮਿਰਚ ਮਿਲਾ ਕੇ ਪਿਓ। ਇਸ ਨਾਲ ਗਲੇ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ।
ਅੱਖਾਂ ਦੀ ਰੋਸ਼ਨੀ ਵਧਾਏ
ਦੁੱਧ ਵਿਚ ਬਦਾਮ, ਹਲਦੀ, ਖਸਖਸ ਜਾਂ ਅਸ਼ਵਗੰਧਾ ਮਿਲਾ ਕੇ ਸ਼ਾਮ ਦੇ ਸਮੇਂ ਪੀਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
ਦੁੱਧ ਪੀਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
- ਕਮਜ਼ੋਰ ਪਾਚਣ, ਚਮੜੀ ਸਬੰਧੀ ਸਮੱਸਿਆਵਾਂ, ਖਾਂਸੀ, ਬਦਹਜ਼ਮੀ ਅਤੇ ਪੇਟ ਵਿਚ ਕੀੜੇ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕਾਂ ਨੂੰ ਦੁੱਧ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
- ਦੁੱਧ ਨੂੰ ਕਦੇ ਵੀ ਭੋਜਨ ਦੇ ਨਾਲ ਨਹੀਂ ਪੀਣਾ ਚਾਹੀਦਾ ਹੈ, ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੋ ਪਾਉਂਦਾ।
- ਆਯੁਰਵੇਦ ਅਨੁਸਾਰ ਰਾਤ ਦੇ ਭੋਜਨ ਦੇ 2 ਘੰਟੇ ਬਾਅਦ ਹੀ ਦੁੱਧ ਪੀਣਾ ਚਾਹੀਦਾ ਹੈ।
ਯੂਨਾਨ ਨੇ ਹੋਟਲ, ਸਵੀਮਿੰਗ ਪੂਲ ਤੇ ਗੋਲਫ ਕੋਰਸਾਂ ਤੋਂ ਹਟਾਈ ਪਾਬੰਦੀ
NEXT STORY