ਜਲੰਧਰ—ਦਿਨ ਭਰ ਤਾਜ਼ਾ ਰਹਿਣ ਲਈ ਸਵੇਰੇ ਦੇ ਸਮੇਂ 'ਤੇ ਉੱਠਣਾ ਬਹੁਤ ਜ਼ਰੂਰੀ ਹੈ। ਕਈ ਲੋਕ ਸਵੇਰੇ ਉੱਠਦੇ ਹੀ ਚਾਹ ਪੀਂਦੇ ਹਨ ਅਤੇ ਕੁਝ ਉੱਠਦੇ ਹੀ ਫੋਨ 'ਤੇ ਲੱਗ ਜਾਂਦੇ ਹਨ। ਇਹ ਗਲਤ ਆਦਤਾਂ ਸਿਹਤ ਦੇ ਲਈ ਹਾਨੀਕਾਰਕ ਹੁੰਦੀਆਂ ਹਨ। ਇਸ ਦੇ ਇਲਾਵਾ ਇਨ੍ਹਾਂ ਨਾਲ ਤੁਹਾਡਾ ਮੂਡ ਵੀ ਖਰਾਬ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਗਲਤੀਆਂ ਜੋ ਕਈ ਲੋਕ ਕਰਦੇ ਹਨ।
1. ਕੰਮ 'ਤੇ ਲੱਗਣਾ
ਕੁਝ ਲੋਕ ਸਵੇਰੇ ਉੱਠਦੇ ਹੀ ਕੰਮ ਕਰਨ ਲੱਗ ਜਾਂਦੇ ਹਨ ਜਿਵੇ ਕਿ ਮੇਲ ਚੈਕ ਕਰਨਾ, ਇਸ ਤਰ੍ਹਾਂ ਬਿਲਕੁਲ ਨਾ ਕਰੋ । ਆਪਣੀ ਐਨਰਜੀ ਸਹੀ ਅਤੇ ਸਭ ਤੋਂ ਮਹੱਤਵਪੂਰਨ ਜਗ੍ਹਾਂ 'ਤੇ ਲਗਾਓ।
2. ਨਾਸ਼ਤਾ ਨਾ ਕਰਨਾ
ਜਲਦੀ 'ਚ ਨਾਸ਼ਤਾ ਨਾ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀ ਸਵੇਰੇ ਨਾਸ਼ਤਾ ਨਹੀ ਕਰਦੇ ਤਾਂ ਦਿਨ ਭਰ ਅਣਹੇਲਦੀ ਚੀਜ਼ਾਂ ਖਾਂਦੇ ਹੋ ਤਾਂ ਜ਼ਰੂਰੀ ਹੈ ਕਿ ਸਵੇਰੇ ਘਰੋਂ ਨਾਸ਼ਤਾ ਕਰ ਕੇ ਹੀ ਨਿਕਲੋ।
3. ਸਵੇਰੇ ਉੱਠਦੇ ਹੀ ਜਿਮ ਜਾਣਾ
ਕਈ ਲੋਕ ਸਵੇਰੇ ਉੱਠ ਦੇ ਹੀ ਜਿਮ ਜਾਂਦੇ ਹਨ। ਇਸ ਤਰ੍ਹਾਂ ਬਿਲਕੁਲ ਨਾ ਕਰੋ। ਸਵੇਰੇ ਉੱਠ ਕੇ ਆਪਣੀਆਂ ਮਾਸਪੇਸ਼ੀਆਂ ਨੂੰ ਹੋਲੀ-ਹੋਲੀ ਹਿਲਾਓ । ਇਸ ਨਾਲ ਉੂਰਜਾ ਦਾ ਪੱਧਰ ਸਹੀ ਰਹੇਗਾ।
4. ਦਿਨ ਦੀ ਪਲੈਨਿੰਗ ਪਹਿਲਾਂ ਤੋਂ ਨਾ ਕਰਨਾ
ਕੁਝ ਲੋਕ ਆਪਣੇ ਅਗਲੇ ਦਿਨ ਦੀ ਪਲੈਨਿੰਗ ਪਹਿਲਾਂ ਤੋਂ ਨਹੀ ਕਰਦੇ। ਆਪਣੇ ਭੋਜਨ ਅਤੇ ਕੱਪੜਿਆਂ ਦੇ ਬਾਰੇ 'ਚ ਪਹਿਲਾਂ ਤੋਂ ਪਲੈਨ ਕਰੋ
5. ਚਾਹ ਪੀਣਾ
ਸਵੇਰੇ ਚਾਹ ਨਹੀ, ਬਲਕਿ 2-3 ਗਲਾਸ ਪਾਣੀ ਪੀਣਾ ਚਾਹੀਦਾ ਹੈ । ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵੀ ਪੀ ਸਕਦੇ ਹੋ।
ਕੀ ਤੁਸੀਂ ਵੀ ਭਾਰ ਘੱਟ ਕਰਨ ਦੇ ਲਈ ਖਾਂਦੇ ਹੋ ਸਲਾਦ
NEXT STORY