ਕੇਸਰ ਦੀ ਵਰਤੋਂ ਹਮੇਸ਼ਾ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦਾ ਹੈ। ਕੇਸਰ ਦੀ ਵਰਤੋਂ ਬਿਊਟੀ ਪ੍ਰੋਡਕਟਸ ਅਤੇ ਮੈਡੀਸਨ 'ਚ ਵੀ ਕੀਤਾ ਜਾਂਦਾ ਹੈ। ਇਸ ਦੇ ਸਿਹਤਮੰਦ ਫਾਇਦਿਆਂ ਦੇ ਬਾਰੇ 'ਚ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ।
1. ਪਾਚਨ ਕਿਰਿਆ ਨੂੰ ਬਣਾਏ ਵਧੀਆ—ਕੇਸਰ ਪੇਟ ਸੰਬੰੰਧੀ ਬੀਮਾਰੀਆਂ ਦੇ ਇਲਾਜ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਬਦਹਜ਼ਮੀ, ਪੇਟ ਦਰਦ ਅਤੇ ਪੇਟ ਦੇ ਮਰੋੜ, ਗੈਸ, ਐਸਡਿਟੀ ਆਦਿ ਬੀਮਾਰੀਆਂ ਤੋਂ ਪ੍ਰੇਸ਼ਾਨ ਹੋ ਤਾਂ ਕੇਸਰ ਤੁਹਾਨੂੰ ਇਸ ਤੋਂ ਰਾਹਤ ਦਿਵਾ ਸਕਦਾ ਹੈ।
2. ਪੀਰੀਅਡਜ਼—ਕੇਸਰ ਦੀ ਨਿਯਮਿਤ ਵਰਤੋਂ ਕਰਨ ਨਾਲ ਮਹਿਲਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਵੀ ਹੁੰਦਾ ਹੈ। ਪੀਰੀਅਡਜ਼ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਬੱਚੇਦਾਨੀ 'ਚ ਸੋਜ, ਪੇਟ ਅਤੇ ਸਰੀਰ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ।
3. ਦਿਮਾਗ ਕਰੇ ਤੇਜ਼—ਕੇਸਰ ਨੂੰ ਚੰਦਨ ਦੇ ਨਾਲ ਪੀਸ ਕੇ ਇਸ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ ਨੂੰ ਠੰਡਕ ਪਹੁੰਚਦੀ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ।
4. ਸਿਰ ਦਰਦ ਤੋਂ ਰਾਹਤ—ਜੇਕਰ ਤੁਸੀਂ ਹਮੇਸ਼ਾ ਹੀ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਚੰਦਨ ਅਤੇ ਕੇਸਰ ਨੂੰ ਮਿਲਾ ਕੇ ਸਿਰ 'ਤੇ ਇਸ ਦਾ ਲੇਪ ਲਗਾਉਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
5. ਅੱਖਾਂ ਦੀ ਰੋਸ਼ਨੀ ਵਧਾਉਣ 'ਚ ਲਾਭਕਾਰੀ—ਕੇਸਰ ਅੱਖਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਹਾਲ ਹੀ 'ਚ ਹੋਈ ਇਕ ਖੋਜ 'ਚ ਇਸ ਗੱਲ ਨੂੰ ਸਾਬਤ ਕੀਤਾ ਗਿਆ ਹੈ ਕਿ ਕੇਸਰ ਦੀ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਅਤੇ ਮੋਤੀਆਬਿੰਦ ਠੀਕ ਕਰਨ 'ਚ ਵੀ ਮਦਦ ਮਿਲਦੀ ਹੈ।
ਖਾਣ ਦੀਆਂ ਇਹ ਆਦਤਾਂ ਬਣਾਉਂਦੀਆਂ ਹਨ ਬੱਚਿਆਂ ਨੂੰ ਸਮਾਰਟ
NEXT STORY