ਰਾਜਸਥਾਨ : ਜੈਪੁਰ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਲੈ ਕੇ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਲੋਕਾਂ ਨੂੰ ਨਕਲੀ ਘਿਓ ਤਿਆਰ ਕਰਕੇ ਵੇਚ ਰਿਹਾ ਸੀ। ਪੁਲਸ ਦੀ ਵਿਸ਼ੇਸ਼ ਟੀਮ ਅਤੇ ਖੋਰਾਬੀਸਲ ਥਾਣੇ ਦੀ ਪੁਲਸ ਨੇ ਸਰਨਾ ਡੂੰਗਰ ਇੰਡਸਟਰੀਅਲ ਏਰੀਆ ਵਿੱਚ ਚੱਲ ਰਹੀ ਨਕਲੀ ਘਿਓ ਬਣਾਉਣ ਵਾਲੀ ਇੱਕ ਫੈਕਟਰੀ 'ਤੇ ਛਾਪਾ ਮਾਰਿਆ ਅਤੇ ਲਗਭਗ 7,500 ਲੀਟਰ ਨਕਲੀ ਘਿਓ ਬਰਾਮਦ ਕੀਤਾ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਸੂਤਰਾਂ ਮੁਤਾਬਾਕ ਇਸ ਕੰਮ ਦੇ ਮਾਸਟਰਮਾਈਂਡ ਨੇ ਯੂਟਿਊਬ ਦੇਖਣ ਤੋਂ ਬਾਅਦ ਨਕਲੀ ਘਿਓ ਬਣਾਉਣ ਲਈ ਮਸ਼ੀਨਾਂ ਖਰੀਦੀਆਂ। ਇਸ ਫੈਕਟਰੀ ਵਿਚ 120 ਰੁਪਏ ਵਿੱਚ ਨਕਲੀ ਘਿਓ ਬਣਾਇਆ ਜਾਂਦਾ ਅਤੇ ਬਾਜ਼ਾਰ ਵਿੱਚ ਇਸ ਨੂੰ 450 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ। 16 ਘੰਟਿਆਂ ਵਿੱਚ ਹਰ ਰੋਜ਼ ਦੋ ਹਜ਼ਾਰ ਲੀਟਰ ਘਿਓ ਤਿਆਰ ਕੀਤਾ ਜਾਂਦਾ ਸੀ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਕਲੀ ਘਿਓ ਨੂੰ ਸਰਸ, ਅਮੂਲ, ਲੋਟਸ, ਕ੍ਰਿਸ਼ਨਾ ਅਤੇ ਮਹਾਨ ਵਰਗੇ ਬ੍ਰਾਂਡਾਂ ਦੇ ਨਾਮ 'ਤੇ 15 ਕਿਲੋ, 1 ਕਿਲੋ ਅਤੇ 500 ਗ੍ਰਾਮ ਦੇ ਪੈਕ ਵਿੱਚ ਭਰਦੇ ਸੀ ਅਤੇ ਫਿਰ ਬਾਜ਼ਾਰ ਵਿੱਚ ਵੇਚ ਰਹੇ ਸਨ।
ਪੜ੍ਹੋ ਇਹ ਵੀ - ਸਵਾਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼, ਕਈ ਲੋਕਾਂ ਦੀ ਮੌਤ
ਕਾਰਵਾਈ ਦੌਰਾਨ ਪੁਲਸ ਨੇ ਘਿਓ ਦੀ ਫੈਕਟਰੀ ਤੋਂ ਡਾਲਡਾ ਅਤੇ ਹੋਰ ਕੱਚੇ ਮਾਲ ਨਾਲ ਭਰੇ ਲਗਭਗ 10 ਪੀਪੇ, ਲਗਭਗ 6000 ਨਕਲੀ ਰੈਪਰ, ਇਲੈਕਟ੍ਰਾਨਿਕ ਤੋਲਣ ਵਾਲੇ ਸਕੇਲ ਅਤੇ ਨਕਲੀ ਘਿਓ ਬਣਾਉਣ ਵਾਲੀਆਂ ਮਸ਼ੀਨਾਂ ਜ਼ਬਤ ਕਰ ਲਈਆਂ ਹਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਬਨਸਪਤੀ ਘਿਓ ਅਤੇ ਰਿਫਾਇੰਡ ਸੋਇਆਬੀਨ ਤੇਲ ਵਿਚ ਖ਼ਤਰਨਾਕ ਅਸੈਂਸ ਮਿਲਾਉਂਦੇ ਸਨ ਅਤੇ ਇਸਨੂੰ ਸ਼ੁੱਧ ਘਿਓ ਵਰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਲੰਡਨ ਤੋਂ ਭਾਰਤ ਆਉਂਦੇ ਜਹਾਜ਼ 'ਚ ਬੰਬ ! ਧਮਕੀ ਮਿਲਣ ਮਗਰੋਂ ਏਅਰਪੋਰਟ 'ਤੇ ਮਚ ਗਈ ਹਫੜਾ-ਦਫੜੀ
NEXT STORY