ਹੈਲਥ ਡੈਸਕ- ਅਕਸਰ ਲੋਕ ਸਿਰਦਰਦ, ਜ਼ੁਕਾਮ, ਪੇਟ ਦਰਦ ਜਾਂ ਗੈਸ ਵਰਗੀਆਂ ਆਮ ਬੀਮਾਰੀਆਂ 'ਚ ਬਿਨਾਂ ਡਾਕਟਰ ਨੂੰ ਵਿਖਾਏ ਸਿੱਧਾ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾ ਲੈਂਦੇ ਹਨ। ਪਰ ਹਾਲ ਹੀ 'ਚ ਸਾਹਮਣੇ ਆਇਆ ਇਕ ਮਾਮਲਾ ਇਹ ਦਰਸਾਉਂਦਾ ਹੈ ਕਿ ਇਹ ਆਦਤ ਕਿੰਨੀ ਖਤਰਨਾਕ ਹੋ ਸਕਦੀ ਹੈ।
ਦਵਾਈ ਖਾਣ ਤੋਂ ਬਾਅਦ ਅਟਕ ਗਈ ਗਰਦਨ
ਇਕ ਨਿਊਰੋਲੋਜਿਸਟ ਡਾਕਟਰ ਨੇ ਸੋਸ਼ਲ ਮੀਡੀਆ 'ਤੇ ਇਕ ਮਾਮਲਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਕ ਮਰੀਜ਼ ਨੇ ਭਾਰੀ ਖਾਣਾ ਖਾਣ ਤੋਂ ਬਾਅਦ ਪੇਟ 'ਚ ਤਕਲੀਫ਼ ਮਹਿਸੂਸ ਕੀਤੀ। ਬਿਨਾਂ ਡਾਕਟਰ ਨਾਲ ਸਲਾਹ ਕੀਤੇ, ਉਸ ਨੇ ਮੈਡੀਕਲ ਸ਼ਾਪ ਤੋਂ ਉਲਟੀ ਰੋਕਣ ਦੀ ਦਵਾਈ ਖਾ ਲਈ। ਕੁਝ ਘੰਟਿਆਂ ਬਾਅਦ ਉਸ ਦੀ ਗਰਦਨ ਇਕ ਪਾਸੇ ਮੁੜ ਕੇ ਅਟਕ ਗਈ ਅਤੇ ਉਸ ਤੇਜ਼ ਦਰਦ ਹੋਣ ਲੱਗਾ। ਘਰਵਾਲਿਆਂ ਨੂੰ ਲੱਗਾ ਕਿ ਸ਼ਾਇਦ ਉਸ ਨੂੰ ਸਟ੍ਰੋਕ ਆ ਗਿਆ ਹੈ ਅਤੇ ਉਹ ਘਬਰਾ ਗਏ ਪਰ ਡਾਕਟਰਾਂ ਨੇ ਜਾਂਚ ਕਰ ਕੇ ਦੱਸਿਆ ਕਿ ਇਹ ਸਟ੍ਰੋਕ ਨਹੀਂ, ਸਗੋਂ ਐਕਿਊਟ ਡਿਸਟੋਨੀਆ (Acute Dystonia) ਨਾਂ ਦੀ ਗੰਭੀਰ ਦਵਾਈ-ਪ੍ਰਤੀਕਿਰਿਆ ਸੀ।
ਐਕਿਊਟ ਡਿਸਟੋਨੀਆ ਕੀ ਹੈ?
ਐਕਿਊਟ ਡਿਸਟੋਨੀਆ ਇਕ ਅਜਿਹੀ ਸਥਿਤੀ ਹੈ ਜਿਸ 'ਚ ਦਿਮਾਗ ਨਾਲ ਜੁੜੀਆਂ ਮਾਸਪੇਸ਼ੀਆਂ ਅਚਾਨਕ ਸਖ਼ਤ ਹੋ ਜਾਂਦੀਆਂ ਹਨ ਅਤੇ ਸਰੀਰ ਦਾ ਕੋਈ ਹਿੱਸਾ ਅਣਜਾਣੇ 'ਚ ਮੁੜ ਜਾਂਦਾ ਹੈ। ਇਹ ਕੁਝ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਹੁੰਦਾ ਹੈ। ਇਸ ਦੌਰਾਨ ਗਰਦਨ, ਅੱਖਾਂ, ਜਬੜਾ ਜਾਂ ਹੱਥ-ਪੈਰ ਅਚਾਨਕ ਟੇਢੇ ਹੋ ਸਕਦੇ ਹਨ ਅਤੇ ਦਰਦ ਬਹੁਤ ਜ਼ਿਆਦਾ ਹੁੰਦਾ ਹੈ।
ਡਿਸਟੋਨੀਆ ਦੇ ਲੱਛਣ
- ਗਰਦਨ ਇਕ ਪਾਸੇ ਮੁੜ ਕੇ ਅਟਕ ਜਾਣਾ
- ਅੱਖਾਂ ਦੀ ਪਲਕ ਨਾ ਖੁੱਲਣਾ
- ਜਬੜੇ ਜਾਂ ਜੀਭ ਹਿਲਾਉਣ 'ਚ ਤਕਲੀਫ਼
- ਗਲੇ ਤੋਂ ਆਵਾਜ਼ ਨਾ ਨਿਕਲਣਾ
- ਹੱਥਾਂ-ਪੈਰਾਂ ਦੀ ਗਤੀ 'ਤੇ ਕੰਟਰੋਲ ਨਾ ਰਹਿਣਾ
- ਮਾਸਪੇਸ਼ੀਆਂ 'ਚ ਖਿਚਾਅ ਅਤੇ ਤੇਜ਼ ਦਰਦ
ਕਿਵੇਂ ਪੈਂਦਾ ਹੈ ਦਿਮਾਗ 'ਤੇ ਅਸਰ
ਡਾਕਟਰਾਂ ਦੇ ਮੁਤਾਬਕ, ਉਲਟੀ ਰੋਕਣ ਜਾਂ ਗੈਸ ਦੀਆਂ ਕੁਝ ਓਵਰ ਦ ਕਾਊਂਟਰ (OTC) ਦਵਾਈਆਂ ਦਿਮਾਗ ਦੇ ਕੈਮੀਕਲ 'ਤੇ ਅਸਰ ਪਾਉਂਦੀਆਂ ਹਨ। ਇਹ ਕੈਮੀਕਲ ਸਰੀਰ ਦੀ ਮੂਵਮੈਂਟ ਕੰਟਰੋਲ ਕਰਦੇ ਹਨ। ਜਦੋਂ ਇਨ੍ਹਾਂ 'ਤੇ ਦਵਾਈ ਦਾ ਅਸਰ ਪੈਂਦਾ ਹੈ ਤਾਂ ਮਾਸਪੇਸ਼ੀਆਂ ਅਚਾਨਕ ਸਖ਼ਤ ਹੋ ਜਾਂਦੀਆਂ ਹਨ ਅਤੇ ਡਿਸਟੋਨੀਆ ਵਰਗੀ ਹਾਲਤ ਬਣ ਜਾਂਦੀ ਹੈ।
ਡਾਕਟਰਾਂ ਦੀ ਸਲਾਹ
- ਕੋਈ ਵੀ ਦਵਾਈ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਲਓ।
- ਮੈਡੀਕਲ ਸਟੋਰ ਤੋਂ ਮਿਲਣ ਵਾਲੀਆਂ ਆਮ ਦਵਾਈਆਂ ਵੀ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੀਆਂ ਹਨ।
- ਜੇ ਦਵਾਈ ਖਾਣ ਤੋਂ ਬਾਅਦ ਗਰਦਨ ਅਟਕਣਾ, ਹੱਥ-ਪੈਰਾਂ ਦਾ ਆਕੜ ਜਾਣਾ, ਚੱਕਰ ਜਾਂ ਕੋਈ ਅਜਿਹਾ ਲੱਛਣ ਦਿੱਸੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5 ਸਬਜ਼ੀਆਂ
NEXT STORY