ਨਵੀਂ ਦਿੱਲੀ- ਨਿੰਬੂ ਸਹਿਤ ਲਈ ਬਹੁਤ ਹੀ ਫਾਇਦੇਮਦ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਪਾਣੀ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਨਿੰਬੂ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚਮੜੀ ਬਣਾਏ ਸਵਸਥ ਤੇ ਸੁੰਦਰ
ਨਿੰਬੂ ਪਾਣੀ ਪੀਣ ਨਾਲ ਚਿਹਰੇ ਦੀ ਚਮੜੀ ਸਵਸਥ ਰਹਿੰਦੀ ਹੈ। ਇਸ ਨਾਲ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਚਮਕਦਾਰ ਚਮੜੀ ਲਈ ਵੀ ਨਿੰਬੂ ਪਾਣੀ ਪੀਣਾ ਮਦਦਗਾਰ ਸਾਬਿਤ ਹੁੰਦਾ ਹੈ।
![PunjabKesari](https://static.jagbani.com/multimedia/16_56_541656803skin care-ll.jpg)
ਇਹ ਵੀ ਪੜ੍ਹੋ : ਰੋਜ਼ਾਨਾ ਬਦਾਮ ਖਾਣ ਨਾਲ ਸਰੀਰ ’ਤੇ ਕੀ ਅਸਰ ਪੈਂਦਾ ਹੈ? ਹੈਰਾਨ ਕਰਨਗੇ ਫ਼ਾਇਦੇ
ਸਰੀਰ 'ਚ ਊਰਜਾ ਨੂੰ ਬਣਾਈ ਰੱਖੇ
ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ। ਇਸ ਨਾਲ ਸਰੀਰ ਤਰੋਤਾਜ਼ਾ ਵੀ ਰਹਿੰਦਾ ਹੈ। ਸਿੱਟੇ ਵਜੋਂ ਸਰੀਰ ਨੂੰ ਤਣਾਅ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।
![PunjabKesari](https://static.jagbani.com/multimedia/16_59_341380909instan energy-ll.jpg)
ਪਾਚਨ ਰੱਖੇ ਦਰੁਸਤ
ਇਸ ਨਾਲ ਸਰੀਰ ਦੀ ਪਾਚਨਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਨ ਸੀ, ਪੋਟਾਸ਼ਿਅਮ ਅਤੇ ਫਾਈਬਰ ਮਿਲਦਾ ਹੈ ਜੋ ਪਾਚਨ ਨੂੰ ਦਰੁਸਤ ਰਖਦੇ ਹਨ। ਨਿੰਬੂ-ਪਾਣੀ ਨਾਲ ਐਸਿਡੀਟੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।
![PunjabKesari](https://static.jagbani.com/multimedia/17_00_194506033digetion-1-ll.jpg)
ਵਜ਼ਨ ਘਟਾਏ
ਨਿੰਬੂ ਪਾਣੀ ਵਜ਼ਨ ਘੱਟ ਕਰਨ 'ਚ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ। ਨਿੰਬੂ ਵਿਚ ਪਾਏ ਜਾਣ ਵਾਲੇ ਪੇਕਟਿਨ ਫਾਈਬਰ ਸਰੀਰ ਨੂੰ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ। ਨਿੰਬੂ ਸਰੀਰ ਵਿਚੋਂ ਜ਼ਹਿਰੀਲੇ ਤੱਤ ਕੱਢ ਕੇ ਵਜ਼ਨ ਘੱਟ ਕਰਨ ਵਿਚ ਮਦਦਗਾਰ ਸਾਬਿਤ ਹੁੰਦਾ ਹੈ।
![PunjabKesari](https://static.jagbani.com/multimedia/17_00_434166991weight lose-ll.jpg)
ਇਹ ਵੀ ਪੜ੍ਹੋ : ਐਸਿਡਿਟੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਰੋਜ਼ ਨਾ ਕਰਨ ਪਪੀਤੇ ਦਾ ਸੇਵਨ, ਵਧ ਸਕਦੈ ਖਤਰਾ
ਮੂੰਹ ਦੀ ਬਦਬੂ ਕਰੇ ਦੂਰ
ਨਿੰਬੂ ਪਾਣੀ ਪੀਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੁੰਦੀ ਹੈ। 2 ਚਮਚ ਨਿੰਬੂ ਦੇ ਰਸ 'ਚ 1 ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ 'ਚ ਘਟ ਤੋਂ ਘਟ 2 ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋਵੇਗਾ, ਮੂੰਹ ਦੀ ਬਦਬੂ ਦੂਰ ਹੋਵੇਗੀ ਅਤੇ ਬੈਕਟੀਰੀਆ ਵੀ ਘਟ ਹੋਣਗੇ।
ਇਮਿਊਨ ਸਿਸਟਮ ਹੁੰਦੈ ਮਜ਼ਬੂਤ
ਨਿੰਬੂ ਵਿਚ ਵਿਟਾਮਨ ਸੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਵਿਟਾਮਿਨ ਸੀ ਸਰੀਰ ਲਈ ਇਕ ਬਹੁਤ ਫਾਇਦੇਮੰਦ ਪੌਸ਼ਟਿਕ ਤੱਤ ਹੁੰਦਾ ਹੈ। ਇਸਦੇ ਕਾਰਨ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
![PunjabKesari](https://static.jagbani.com/multimedia/17_01_197824595rog pratirodhak smatha-2-ll.jpg)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਕਿਡਨੀ ਸਟੋਨ' ਤੋਂ ਰਾਹਤ ਦਿਵਾਉਣਗੇ ਨਿੰਬੂ ਪਾਣੀ ਸਣੇ ਇਹ ਘਰੇਲੂ ਨੁਸਖ਼ੇ, ਤੁਰੰਤ ਕਰੋ ਖੁਰਾਕ 'ਚ ਸ਼ਾਮਲ
NEXT STORY