ਜਲੰਧਰ: ਕਹਿੰਦੇ ਹਨ ਕਿ ਮੂੰਗਫਲੀ 'ਚ ਸਿਹਤ ਦਾ ਖ਼ਜ਼ਾਨਾ ਲੁਕਿਆ ਹੁੰਦਾ ਹੈ। ਇਸ 'ਚ ਪ੍ਰੋਟੀਨ ਤੋਂ ਲੈ ਕੇ ਤੇਲ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਤੋਂ ਇਲਾਵਾ ਮੂੰਗਫਲੀ 'ਚ ਪੋਲੀਫੇਨੌਲ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਪੌਸ਼ਟਿਕ ਤੱਤਾਂ ਦੇ ਕਾਰਨ ਹੀ ਇਸ ਨੂੰ 'ਸਸਤਾ ਬਦਾਮ' ਵੀ ਕਿਹਾ ਜਾਂਦਾ ਹੈ। ਇਸ ਦਾ ਸੁਆਦ ਲੋਕਾਂ ਨੂੰ ਬੇਹੱਦ ਪਸੰਦ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਲੋਕ ਇਸ ਨੂੰ ਸਰਦੀਆਂ 'ਚ ਖਾਣਾ ਬਹੁਤ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਸਰਦੀਆਂ ਦੇ ਮੌਸਮ 'ਚ ਮੂੰਗਫਲੀ ਦੇ ਫ਼ਾਇਦਿਆਂ ਦੇ ਬਾਰੇ 'ਚ...…
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਭਾਰ ਘਟਾਉਣ 'ਚ ਮਦਦਗਾਰ: ਮੂੰਗਫਲੀ ਦੀ ਵਰਤੋਂ ਭਾਰ ਘਟਾਉਣ 'ਚ ਵੀ ਮਦਦ ਕਰਦੀ ਹੈ। ਦਰਅਸਲ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਜਿਸ ਕਾਰਨ ਤੁਸੀਂ ਖਾਣਾ ਘੱਟ ਖਾਂਦੇ ਹੋ ਤਾਂ ਇਹ ਭਾਰ ਘਟਾਉਣ 'ਚ ਮਦਦ ਕਰਦੀ ਹੈ। ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਮੂੰਗਫਲੀ ਦੀ ਵਰਤੋਂ ਕਰੋ।
ਮੂੰਗਫਲੀ ਜ਼ੁਕਾਮ 'ਚ ਫ਼ਾਇਦੇਮੰਦ: ਸਰਦੀ-ਜ਼ੁਕਾਮ 'ਚ ਮੂੰਗਫਲੀ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਇਸ ਦੀ ਵਰਤੋਂ ਕਰੋਗੇ ਤਾਂ ਇਹ ਤੁਹਾਡੇ ਸਰੀਰ ਨੂੰ ਗਰਮ ਰੱਖੇਗੀ ਅਤੇ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਮੂੰਗਫਲੀ ਦੀ ਵਰਤੋਂ ਸ਼ੂਗਰ 'ਚ ਵੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਮੌਜੂਦ ਖਣਿਜ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦੇ ਹਨ। ਇਕ ਅਧਿਐਨ ਅਨੁਸਾਰ ਮੂੰਗਫਲੀ ਦੀ ਵਰਤੋਂ ਸ਼ੂਗਰ ਦੇ ਖ਼ਤਰੇ ਨੂੰ 21 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।
ਇਹ ਵੀ ਪੜ੍ਹੋ:Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
ਦਿਲ ਦੀਆਂ ਬੀਮਾਰੀਆਂ ਨੂੰ ਕਰੇ ਘੱਟ: ਮੂੰਗਫਲੀ 'ਚ ਮੋਨੋਸੈਚੁਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਖ਼ਰਾਬ ਕੋਲੈਸਟਰਾਲ ਨੂੰ ਘਟਾ ਕੇ ਚੰਗੇ ਕੋਲੈਸਟਰਾਲ ਨੂੰ ਵਧਾਉਂਦੇ ਹਨ। ਦਰਅਸਲ ਚੰਗੇ ਕੋਲੈਸਟਰਾਲ ਦਾ ਹਾਈ ਲੈਵਲ ਤੁਹਾਡੇ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਬਹੁਤ ਸਾਰੇ ਅਧਿਐਨਾਂ ਅਨੁਸਾਰ ਜੇ ਸਰੀਰ 'ਚ ਚੰਗਾ ਕੋਲੈਸਟਰਾਲ ਹੁੰਦਾ ਹੈ ਤਾਂ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਸਰੀਰ ਲਈ ਬੇਹੱਦ ਲਾਭਕਾਰੀ ਹੈ ਸੁੱਕਾ ਨਾਰੀਅਲ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
NEXT STORY