ਨਵੀਂ ਦਿੱਲੀ (ਬਿਊਰੋ)- ਭਾਰ ਘਟਾਉਣ ਲਈ ਕੁਝ ਲੋਕ ਖੁਰਾਕ ਅਤੇ ਸਰੀਰਕ ਗਤੀਵਿਧੀਆਂ 'ਤੇ ਧਿਆਨ ਦਿੰਦੇ ਹਨ। ਹਾਲਾਂਕਿ, ਖੁਰਾਕ ਭਾਰ ਘਟਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਭਾਰ ਘਟਾਉਣ ਲਈ ਕਸਰਤ ਵੀ ਉਦੋਂ ਹੀ ਫਾਇਦੇਮੰਦ ਹੁੰਦੀ ਹੈ ਜਦੋਂ ਸਹੀ ਖੁਰਾਕ ਦੀ ਵਰਤੋਂ ਕੀਤੀ ਜਾਵੇ। ਮੌਜੂਦਾ ਸਮੇਂ 'ਚ ਬਾਜ਼ਾਰ 'ਚ ਅਜਿਹੇ ਕਈ ਫੂਡਸ ਮੌਜੂਦ ਹਨ, ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਆਂਡੇ ਹੈ। ਤੁਹਾਨੂੰ ਦੱਸ ਦਈਏ ਕਿ ਆਂਡੇ ਭਾਰ ਘਟਾਉਣ ਅਤੇ ਭਾਰ ਵਧਾਉਣ ਦੋਵਾਂ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਭਾਰ ਵਧਾਉਣ ਅਤੇ ਘਟਾਉਣ ਲਈ ਇਸ ਦਾ ਸੇਵਨ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਂਡੇ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਧਿਆਨ ਯੋਗ ਹੈ ਕਿ ਆਂਡੇ ਇੱਕ ਅਜਿਹਾ ਭੋਜਨ ਹੈ, ਜਿਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਇਸ ਵਿੱਚ ਵੱਡੀ ਮਾਤਰਾ ਵਿੱਚ ਫਾਈਬਰ ਅਤੇ ਚਰਬੀ ਪਾਈ ਜਾਂਦੀ ਹੈ। ਇਸ ਦੇ ਨਾਲ ਹੀ, ਆਂਡੇ 'ਚ ਕੈਲੋਰੀ ਦੀ ਮਾਤਰਾ ਵੀ ਘੱਟ ਹੁੰਦੀ ਹੈ।
ਉਬਾਲੇ ਹੋਏ ਆਂਡੇ ਖਾਓ: ਆਂਡੇ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ, ਫਿਰ ਵੀ ਤੁਹਾਨੂੰ ਤਲੇ ਹੋਏ ਆਂਡੇ ਦੀ ਬਜਾਏ ਉਬਲੇ ਹੋਏ ਆਂਡੇ ਖਾਣੇ ਚਾਹੀਦੇ ਹਨ। ਉਬਲੇ ਹੋਏ ਆਂਡੇ ਖਾਣ ਨਾਲ ਪ੍ਰੋਟੀਨ ਅਤੇ ਪੌਸ਼ਟਿਕ ਤੱਤ ਬਰਕਰਾਰ ਰਹਿੰਦੇ ਹਨ।
ਤੁਸੀਂ ਆਂਡੇ ਦਾ ਸੇਵਨ ਕਿਵੇਂ ਕਰ ਸਕਦੇ ਹੋ?: ਸਲਾਦ ਵਿੱਚ ਪ੍ਰੋਟੀਨ ਅਤੇ ਸਵਾਦ ਵਧਾਉਣ ਲਈ ਤੁਸੀਂ ਉਬਲੇ ਹੋਏ ਆਂਡੇ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਵੇਰੇ ਨਾਸ਼ਤੇ 'ਚ ਆਂਡੇ ਖਾ ਸਕਦੇ ਹੋ। ਆਂਡੇ ਦੀ ਵਰਤੋਂ ਸਬਜ਼ੀਆਂ ਜਿਵੇਂ ਪਾਲਕ ਅਤੇ ਮਸ਼ਰੂਮ ਦੇ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਟਮਾਟਰ, ਪਿਆਜ਼ ਅਤੇ ਹੋਰ ਮਸਾਲੇ ਪਾ ਕੇ ਵੀ ਆਮਲੇਟ ਬਣਾ ਸਕਦੇ ਹੋ।
ਭਾਵੇਂ ਆਂਡੇ ਸਿਹਤਮੰਦ ਹਨ, ਫਿਰ ਵੀ ਇਨ੍ਹਾਂ ਨੂੰ ਖਾਂਦੇ ਸਮੇਂ ਕੈਲੋਰੀ ਦਾ ਧਿਆਨ ਰੱਖੋ। ਤੁਸੀਂ ਘੱਟ ਮਾਤਰਾ 'ਚ ਆਂਡੇ ਖਾ ਕੇ ਕੈਲੋਰੀ ਨੂੰ ਕੰਟਰੋਲ ਕਰ ਸਕਦੇ ਹੋ। ਆਂਡੇ ਬਣਾਉਂਦੇ ਸਮੇਂ ਜਿੰਨਾ ਹੋ ਸਕੇ ਮੱਖਣ, ਤੇਲ ਜਾਂ ਜ਼ਿਆਦਾ ਕੈਲੋਰੀ ਵਾਲੇ ਮਸਾਲਿਆਂ ਦੀ ਵਰਤੋਂ ਕਰੋ।
ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਆਂਡੇ : ਆਂਡੇ ਵਿੱਚ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਪਾਏ ਜਾਂਦੇ ਹਨ। ਪ੍ਰੋਟੀਨ ਭਾਰ ਘਟਾਉਣ ਦੇ ਦੌਰਾਨ ਮਾਸਪੇਸ਼ੀ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਜਲਦੀ ਭੁੱਖ ਲੱਗਣ ਤੋਂ ਰੋਕਦੇ ਹਨ। ਆਂਡੇ ਵਿਟਾਮਿਨ ਡੀ, ਵਿਟਾਮਿਨ ਬੀ12, ਕੋਲੀਨ ਅਤੇ ਸੇਲੇਨਿਅਮ ਵਰਗੇ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।
ਸਿਹਤ ਮਾਹਰਾਂ ਅਨੁਸਾਰ ਆਂਡੇ 'ਚ ਪ੍ਰੋਟੀਨ ਦੀ ਵੱਡੀ ਮਾਤਰਾ ਹੁੰਦੀ ਹੈ ਪਰ ਕੁਝ ਲੋਕਾਂ ਨੂੰ ਇਹ ਡਰ ਹੁੰਦਾ ਹੈ ਕਿ ਜ਼ਰਦੀ ਖਾਣ ਨਾਲ ਉਨ੍ਹਾਂ ਦਾ ਕੋਲੈਸਟ੍ਰੋਲ ਵੱਧ ਸਕਦਾ ਹੈ, ਪਰ ਇਹ ਸੱਚ ਨਹੀਂ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਆਂਡੇ ਵਿੱਚ ਕੋਲੈਸਟ੍ਰੋਲ ਹੁੰਦਾ ਹੈ, ਪਰ ਇਹ ਖੁਰਾਕੀ ਕੋਲੈਸਟ੍ਰੋਲ ਹੁੰਦਾ ਹੈ, ਜਿਸ ਨਾਲ ਖੂਨ ਦਾ ਕੋਲੈਸਟ੍ਰੋਲ ਨਹੀਂ ਵਧਦਾ।
ਰਿਪੋਰਟਾਂ ਅਨੁਸਾਰ, ਜੇ ਤੁਹਾਡੀ ਖੁਰਾਕ ਵਿੱਚ ਕੋਲੈਸਟ੍ਰੋਲ ਘੱਟ ਹੈ, ਤਾਂ ਤੁਹਾਡੇ ਕੋਲ੍ਹ ਆਂਡੇ ਲਈ ਵਧੇਰੇ ਥਾਂ ਹੋ ਸਕਦੀ ਹੈ। ਹਾਲਾਂਕਿ, ਜੇਕਰ ਤੁਹਾਡੀ ਖੁਰਾਕ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੈ, ਤਾਂ ਤੁਹਾਡੇ ਲਈ ਆਂਡੇ ਦੇ ਸੇਵਨ ਨੂੰ ਸੀਮਿਤ ਕਰਨਾ ਸਭ ਤੋਂ ਵਧੀਆ ਹੈ। ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਤੀ ਦਿਨ 1-2 ਅੰਡੇ ਖਾਣਾ ਸੁਰੱਖਿਅਤ ਹੈ ਅਤੇ ਤੁਹਾਡੇ ਦਿਲ ਦੀ ਸਿਹਤ ਨੂੰ ਲਾਭ ਪਹੁੰਚਾ ਸਕਦਾ ਹੈ।
Health Tips : ਰੋਜ਼ਾਨਾ ਸਵੇਰੇ ਖਾਓ ਇਕ ਸੇਬ, ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮਿਲੇਗੀ ਜਲਦ ਨਿਜ਼ਾਤ
NEXT STORY