ਜਲੰਧਰ- ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਰੀਰ ਦੀ ਲਗਾਤਾਰ ਵੱਧ ਰਹੀ ਚਰਬੀ ਤੋਂ ਬਹੁਤ ਪਰੇਸ਼ਾਨ ਹਨ। ਢਿੱਡ ਅਤੇ ਸਰੀਰ ਦੇ ਬਾਕੀ ਹਿੱਸਿਆ ਦੀ ਚਰਬੀ ਘਟਾਉਣਾ ਸੌਖਾ ਨਹੀਂ ਹੈ। ਜਦੋਂ ਤੁਸੀਂ ਭਾਰ ਘਟਾਉਣ ਲਈ ਕਸਰਤ, ਸੈਰ ਅਤੇ ਖੁਰਾਕ ਖਾਣੀ ਸ਼ੁਰੂ ਕਰਦੇ ਹੋ, ਤਾਂ ਢਿੱਡ ਅਤੇ ਹੱਥਾਂ ਦੀ ਲਟਕ ਰਹੀ ਚਰਬੀ ਕਈ ਦਿਨਾਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਸਰਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਰੋਜ਼ਾਨਾ ਕਰਕੇ ਤੁਸੀਂ ਆਪਣੇ ਹੱਥਾਂ 'ਚ ਲਟਕ ਰਹੀ ਚਰਬੀ ਦੇ ਨਾਲ-ਨਾਲ ਸਰੀਰ ਦੀ ਚਰਬੀ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਕਸਰਤ ਦੇ ਨਾਲ-ਨਾਲ ਆਪਣੀ ਖੁਰਾਕ ਦਾ ਵੀ ਖ਼ਾਸ ਧਿਆਨ ਰੱਖਣਾ ਪਵੇਗਾ.....
ਇਹ ਵੀ ਪੜ੍ਹੋ-18 ਸੂਬਿਆਂ 'ਚ ਤੂਫ਼ਾਨ ਅਤੇ ਮੀਂਹ ਦਾ ਅਲਰਟ ਜਾਰੀ
1. ਟ੍ਰਾਈਸਪੀ ਪੁਸ਼ਪ
ਇਹ ਕਸਰਤ ਪੁਸ਼ਅਪ ਦਾ ਐਕਸਟੈਂਸ਼ਨ ਹੈ, ਜਿਸ 'ਚ ਪਲੈਂਕ ਦੀ ਸਥਿਤੀ ਵੀ ਸ਼ਾਮਲ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਹਥੇਲੀਆਂ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਤੁਹਾਡੇ ਹੱਥ ਤੁਹਾਡੇ ਵੱਲ ਹੁੰਦੇ ਹਨ। ਜਿਸ ਨਾਲ ਦੋਵਾਂ ‘ਤੇ ਦਬਾਅ ਪੈਂਦਾ ਹੈ। ਫੇਰ ਛਾਤੀ ਨੂੰ ਹੇਠਾਂ ਕਰਦਿਆਂ ਨਾਰਮਲ ਪਲੈਂਕ ਕਰੋ।
ਇਹ ਵੀ ਪੜ੍ਹੋ- ਤਾਰਕ ਮਹਿਤਾ ਦੀ 'ਬਬੀਤਾ ਜੀ' ਨੇ ਕਰਵਾਇਆ ਹੌਟ ਫੋਟੋਸ਼ੂਟ, ਤਸਵੀਰਾਂ ਦੇਖ ਕੇ ਫੈਨਜ਼ ਦੇ ਛੁੱਟੇ ਪਸੀਨੇ
2. ਐਲਬੋ ਸਟੈਚ ਕਰੋ
ਇਸ ਦੇ ਲਈ ਤੁਸੀਂ ਯੋਗਾ ਮੈਟ ‘ਤੇ ਖੜੇ ਹੋ ਜਾਵੋ ਅਤੇ ਆਪਣੇ ਹੱਥ ਅੱਗੇ ਨੂੰ ਫੈਲਾਓ। ਫਿਰ ਆਪਣੀ ਮੁੱਠੀ ਨੂੰ ਬੰਦ ਕਰੋ ਅਤੇ ਆਪਣੀਆਂ ਕੂਹਣੀਆਂ ਨੂੰ 90 ਡਿਗਰੀ ‘ਤੇ ਝੁਕਾਅ ਲਓ। ਹੁਣ ਆਪਣੇ ਮੋੜੀ ਹੋਈ ਕੂਹਣੀ ਨੂੰ ਆਪਣੇ ਚਿਹਰੇ ਦੇ ਨੇੜੇ ਲਿਆ ਕੇ ਲੁਕੋਵੋ। ਇਸ ਨੂੰ 10-15 ਵਾਰ ਦੁਹਰਾਓ।
ਇਹ ਵੀ ਪੜ੍ਹੋ- ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਸ਼ਹੂਰ ਡਾਂਸਰ ਨੇ ਕਰ ਲਈ ਖੁਦਕੁਸ਼ੀ
3. ਹਾਫ ਕੋਬਰਾ ਪੁਸ਼ਪ
ਅਜਿਹਾ ਕਰਨ ਲਈ ਆਪਣੇ ਪੇਟ ‘ਤੇ ਲੇਟ ਜਾਓ। ਫਿਰ ਆਪਣੇ ਹੱਥਾਂ ਨੂੰ ਸਾਈਡ ‘ਤੇ ਰੱਖੋ ਤਾਂ ਜੋ ਤੁਹਾਡੀਆਂ ਹਥੇਲੀਆਂ ਤੁਹਾਡੀ ਬਾਂਹ ਅੱਗੇ ਵੱਲ 'ਚ ਜ਼ਮੀਨ 'ਚ ਦਬੀਆਂ ਜਾਣ। ਇਸ ਤੋਂ ਬਾਅਦ ਆਪਣੇ ਕੂਹਣੀਆਂ ਨੂੰ ਸਿੱਧਾ ਰੱਖ ਕੇ ਅਤੇ ਕਮਰ ‘ਤੇ ਹੌਲੀ ਹੌਲੀ ਦਬਾ ਕੇ ਆਪਣੇ ਸਰੀਰ ਦੇ ਉੱਪਰਲੇ ਅੱਧੇ ਹਿੱਸੇ ਨੂੰ ਚੁੱਕੋ। ਤੁਹਾਨੂੰ ਇਹ ਐਕਸਰਸਾਈੜ ਘੱਟੋ ਘੱਟ 10-15 ਵਾਰ ਦੁਹਰਾਉਣੀ ਚਾਹੀਦੀ ਹੈ।
4. ਪ੍ਰਅਰਸ ਪਲੇਸਸ ਕਰੋ
ਇਸ ਦੌਰਾਨ ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਤੁਹਾਡੀਆਂ ਕੂਹਣੀਆਂ ਹਰ ਸਮੇਂ ਇੱਕ ਦੂਜੇ ਨੂੰ ਛੂਹਦੀਆਂ ਹਨ। ਇਸ ਤੋਂ ਬਾਅਦ ਤੁਸੀਂ ਆਪਣੀਆਂ ਹਥੇਲੀਆਂ ਨੂੰ ਨਮਸਤੇ ਦੀ ਆਸ 'ਚ ਮਿਲਾਓ ਪਰ ਯਾਦ ਰੱਖੋ ਕਿ ਉਹ ਤੁਹਾਡੀ ਛਾਤੀ ਦੇ ਪੱਧਰ ‘ਤੇ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
NEXT STORY