ਜਲੰਧਰ (ਬਿਊਰੋ)– ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਕਈ ਵਾਰ ਅਸੀਂ ਅਜਿਹੀਆਂ ਬੀਮਾਰੀਆਂ ਨੂੰ ਆਪਣੀ ਲਪੇਟ ’ਚ ਲੈ ਲੈਂਦੇ ਹਾਂ, ਜੋ ਬਾਅਦ ’ਚ ਸਾਡੇ ਲਈ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀਆਂ ਸਮੱਸਿਆਵਾਂ ’ਚੋਂ ਇਕ ਹੈ ਸਰਵਾਈਕਲ ਯਾਨੀ ਗਰਦਨ ਦਾ ਦਰਦ। ਆਓ ਜਾਣਦੇ ਹਾਂ ਕਿ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕੀ ਕਰਨਾ ਹੈ–
ਲਸਣ
ਇਕ ਛੋਟੇ ਪੈਨ ’ਚ ਥੋੜ੍ਹਾ ਜਿਹਾ ਤੇਲ ਲਓ ਤੇ ਇਸ ’ਚ 8-10 ਲਸਣ ਦੀਆਂ ਤੁਰੀਆਂ ਪਾਓ। ਇਸ ਨੂੰ ਭੂਰਾ ਹੋਣ ਤੱਕ ਗਰਮ ਕਰੋ। ਇਸ ਤੋਂ ਬਾਅਦ ਇਸ ਨਾਲ ਆਪਣੀ ਗਰਦਨ ਤੇ ਮੋਢਿਆਂ ਦੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਨਹਾਓ।
ਤਿਲ ਦਾ ਤੇਲ
ਤਿਲ ਦਾ ਤੇਲ ਦਰਦ ਨੂੰ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ’ਤੇ 10 ਮਿੰਟ ਤੱਕ ਮਾਲਸ਼ ਕਰੋ। ਇਸ ਪ੍ਰਕਿਰਿਆ ਨੂੰ ਦਿਨ ’ਚ 3-4 ਵਾਰ ਦੁਹਰਾਉਣ ਨਾਲ ਦਰਦ ਤੋਂ ਰਾਹਤ ਮਿਲੇਗੀ।
ਹਰੜ
ਤੁਸੀਂ ਖਾਣੇ ਤੋਂ ਬਾਅਦ ਹਰੜ ਦਾ ਸੇਵਨ ਵੀ ਕਰ ਸਕਦੇ ਹੋ, ਇਸ ਨਾਲ ਕਾਫੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਾਜਰ, ਮੂਲੀ, ਖੀਰਾ, ਟਮਾਟਰ ਤੇ ਬੰਦ ਗੋਭੀ ਭੋਜਨ ’ਚ ਬਹੁਤ ਫ਼ਾਇਦੇਮੰਦ ਹੈ। ਤੁਸੀਂ ਫਲਾਂ ’ਚ ਕੁਝ ਵੀ ਖਾ ਸਕਦੇ ਹੋ ਪਰ ਇਸ ’ਚ ਡਾਕਟਰ ਦੀ ਸਲਾਹ ਵੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਸ਼ਰਾਬ, ਸਿਗਰਟਨੋਸ਼ੀ, ਤੰਬਾਕੂ ਨੂੰ ਪੂਰੀ ਤਰ੍ਹਾਂ ਛੱਡ ਦਿਓ। ਚਾਹ, ਕੌਫੀ, ਮਿੱਠੇ, ਖੱਟੇ ਤੇ ਤਲੇ ਹੋਏ ਭੋਜਨ ਖਾਣ ਤੋਂ ਪ੍ਰਹੇਜ਼ ਕਰੋ। ਦੱਸੇ ਹੋਏ ਨੁਸਖ਼ੇ ਅਪਣਾਉਂਦੇ ਰਹੋ ਤੇ ਡਾਕਟਰ ਵਲੋਂ ਦੱਸੀਆਂ ਗਈਆਂ ਕਸਰਤਾਂ ਕਰਦੇ ਰਹੋ। ਇਸ ਨਾਲ ਸਰਵਾਈਕਲ ’ਚ ਬਹੁਤ ਰਾਹਤ ਮਿਲਦੀ ਹੈ।
Health Tips: ਭਾਰ ਘੱਟ ਕਰਨ ਲਈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ, ਹੋਣਗੇ ਕਈ ਫ਼ਾਇਦੇ
NEXT STORY