ਜਲੰਧਰ (ਬਿਊਰੋ) - ਗਰਮੀ ਦੇ ਪੈ ਰਹੇ ਕਹਿਰ ਤੋਂ ਲੋਕ ਬੇਹਾਲ ਹੋਏ ਪਏ ਹਨ। ਕੜਾਕੇ ਦੀ ਇਸ ਗਰਮੀ ਵਿੱਚ ਸਾਡੀਆਂ ਅੱਖਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ, ਜਿਸ ਕਾਰਨ ਅੱਖਾਂ 'ਚ ਖੁਸ਼ਕੀ, ਜਲਣ, ਖੁਜਲੀ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਜਿਸ ਕਾਰਨ ਤੇਜ਼ ਧੁੱਪ, ਪ੍ਰਦੂਸ਼ਣ ਅਤੇ ਗਰਮੀ ਨਾਲ ਭਰੀਆਂ ਹਵਾਵਾਂ ਦਾ ਅਸਰ ਸਿੱਧਾ ਅੱਖਾਂ 'ਤੇ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਘੰਟਿਆਂ ਬੱਧੀ ਮੋਬਾਈਲ ਅਤੇ ਲੈਪਟਾਪ 'ਤੇ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਤਾਂ ਵੀ ਤੁਹਾਨੂੰ ਅੱਖਾਂ 'ਚ ਜਲਨ, ਖੁਜਲੀ, ਲਾਲੀ ਅਤੇ ਥਕਾਵਟ ਦੀ ਸਮੱਸਿਆ ਰਹੇਗੀ। ਕਈ ਵਾਰ ਅੱਖਾਂ 'ਚ ਦਰਦ ਹੋਣ ਕਾਰਨ ਸਿਰ 'ਚ ਦਰਦ ਵੀ ਹੁੰਦਾ ਹੈ। ਗਰਮੀਆਂ ’ਚ ਅੱਖਾਂ ਨੂੰ ਆਰਾਮ ਕਿਵੇਂ ਦਿੱਤਾ ਜਾ ਸਕਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ....
ਅੱਖਾਂ ਦੀ ਥਕਾਵਟ, ਖੁਜਲੀ ਅਤੇ ਜਲਣ ਨੂੰ ਦੂਰ ਕਰਨ ਲਈ ਅਪਣਾਓ ਇਹ ਤਰੀਕੇ
ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਵੋ
ਗਰਮੀ 'ਚ ਤੇਜ਼ ਧੁੱਪ ਅਤੇ ਧੂੜ-ਮਿੱਟੀ ਕਾਰਨ ਅੱਖਾਂ ਵਿਚ ਜਲਨ ਅਤੇ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਨੂੰ ਕੁਝ ਰਾਹਚ ਮਿਲੇਗੀ।
ਗੁਲਾਬ ਜਲ ਦੀ ਕਰੋ ਵਰਤੋਂ
ਅੱਖਾਂ ਵਿਚ ਹੋਣ ਵਾਲੀ ਖੁਜਲੀ ਅਤੇ ਜਲਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਗੁਲਾਬ ਜਲ ਦੀ ਵਰਤੋਂ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਅੱਖਾਂ ਨੂੰ ਸਾਫ਼ ਤੇ ਸੁੰਦਰ ਬਣਾਉਣ ਲਈ ਕਈ ਲੋਕ ਗੁਲਾਬ ਜਲ ਦੀ ਵਰਤੋਂ ਕਰਦੇ ਹਨ। ਜੇਕਰ ਤੁਹਾਨੂੰ ਮੋਬਾਇਲ, ਲੈਪਟਾਪ ਆਦਿ 'ਤੇ ਕੰਮ ਕਰਨ ਕਾਰਨ ਅੱਖਾਂ 'ਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਗੁਲਾਬ ਜਲ ਦੀਆਂ 2 ਬੂੰਦਾਂ ਅੱਖਾਂ 'ਚ ਪਾਉਣ ਨਾਲ ਇਸ ਤੋਂ ਰਾਹਤ ਮਿਲਦੀ ਹੈ।
ਅੱਖਾਂ ਨੂੰ ਦਿਓ ਗਰਮ ਸੇਕ
ਅੱਖਾਂ ਨੂੰ ਠੀਕ ਰੱਖਣ ਲਈ ਆਪਣੀਆਂ ਅੱਖਾਂ ਨੂੰ ਹਲਕਾ ਸੇਕ ਦਿਓ। ਸੇਕ ਦੇਣ ਲਈ ਇਕ ਕੱਪੜਾ ਲਓ ਅਤੇ ਉਸ ਨੂੰ ਗਰਮ ਪਾਣੀ 'ਚ ਭਿਓ ਕੇ ਨਿਚੋੜ ਲਓ। ਇਸ ਕੱਪੜੇ ਨੂੰ ਅੱਖਾਂ 'ਤੇ ਰੱਖੋ। ਇਸ ਨੁਸਖ਼ੇ ਨੂੰ ਦਿਨ ਵਿੱਚ 3-4 ਵਾਰ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਆਲੂ ਦੀ ਵਰਤੋਂ
ਆਲੂ ਦੀ ਮਦਦ ਨਾਲ ਤੁਸੀਂ ਅੱਖਾਂ ਵਿਚੋਂ ਪਾਣੀ ਆਉਣ ਦੀ ਸਮੱਸਿਆ ਦੇ ਨਾਲ-ਨਾਲ ਜਲਨ ਅਤੇ ਖੁਜਲੀ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦੇ ਹੋ। ਆਲੂ ਇਕ ਐਸਟ੍ਰੀਜੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਅੱਖਾਂ ਦੀ ਖਾਰਸ਼ ਦੂਰ ਹੁੰਦੀ ਹੈ। ਜੇ ਤੁਹਾਡੀਆਂ ਅੱਖਾਂ ਵਿਚੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਤਾਂ ਆਲੂ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਆਲੂ ਨੂੰ ਕੱਟ ਕੇ ਫਰਿੱਜ ਵਿਚ ਰੱਖੋ ਅਤੇ ਬਾਅਦ ਵਿਚ ਆਪਣੀਆਂ ਅੱਖਾਂ 'ਤੇ ਕੁਝ ਸਮਾਂ ਰੱਖੋ।
ਟੀ-ਬੈਗ ਦੀ ਕਰੋ ਵਰਤੋਂ
ਚਾਹ ਦੀਆਂ ਪੱਤੀਆਂ ਵਿੱਚ ਟੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਅੱਖਾਂ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਕੋਈ ਵੀ ਟੀ-ਬੈਗ ਲਓ ਅਤੇ ਉਸ ਨੂੰ ਠੰਡੇ ਪਾਣੀ ਵਿਚ ਰੱਖ ਦਿਓ। ਫਿਰ ਉਸ ਨੂੰ ਆਪਣੀਆਂ ਅੱਖਾਂ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਅਰਾਮ ਮਿਲੇਗਾ। ਗ੍ਰੀਨ-ਟੀ ਬੈਗ ਦੇ ਇਸਤੇਮਾਲ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੁੰਦੇ ਹਨ।
ਅੱਖਾਂ 'ਤੇ ਰੱਖੋ ਖੀਰਾ
ਅੱਖਾਂ ਦੀ ਜਲਣ ਅਤੇ ਸੋਜ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਟੋਟਕਾ ਪੁਰਾਣੇ ਟੋਟਕਿਆਂ ਵਿੱਚੋਂ ਇੱਕ ਹੈ ਅਤੇ ਲਾਭਦਾਇਕ ਵੀ ਹੈ। ਇਸ ਲਈ ਖੀਰੇ ਦੇ ਦੋ ਪਤਲੇ ਟੁਕੜੇ ਕੱਟ ਕੇ ਫਰਿੱਜ ਵਿਚ ਠੰਡਾ ਹੋਣ ਲਈ 15-20 ਮਿੰਟ ਰੱਖੋ। ਠੰਢਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਰੱਖੋ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਤੁਲਸੀ ਦੇ ਪੱਤਿਆਂ ਦੀ ਵਰਤੋਂ
ਅੱਖਾਂ 'ਚ ਇੰਫੈਕਸ਼ਨ ਜਾਂ ਧੂੜ ਹੋਣ ਕਾਰਨ ਹੋਣ ਵਾਲੇ ਦਰਦ ਤੇ ਜਲਣ 'ਚ ਤੁਲਸੀ ਦੀ ਵਰਤੋਂ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਅਜਿਹੀ ਸਮੱਸਿਆ ਹੋਣ 'ਤੇ ਤੁਲਸੀ ਦੇ ਪੱਤਿਆਂ ਨੂੰ ਸਾਫ਼ ਪਾਣੀ 'ਚ ਭਿਓਂ ਕੇ ਕਰੀਬ 8 ਘੰਟੇ ਤੱਕ ਪਾਣੀ 'ਚ ਰਹਿਣ ਦਿਓ। ਇਸ ਤੋਂ ਬਾਅਦ ਇਸ ਪਾਣੀ ਨਾਲ ਅੱਖਾਂ ਧੋ ਲਓ, ਜਿਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।
ਦਿਲ ਲਈ ਬੇਹੱਦ ਫ਼ਾਇਦੇਮੰਦ ਨੇ ਚੈਰੀ ਟਮਾਟਰ, ਜਾਣੋ ਕਿਵੇਂ ਕਰੀਏ ਵਰਤੋਂ
NEXT STORY