ਨਵੀਂ ਦਿੱਲੀ— ਕਈ ਵਾਰ ਲਗਾਤਾਰ ਖੜੇ ਰਹਿਣ ਨਾਲ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਸਰੀਰਕ ਕਮਜ਼ੋਰੀ ਦੇ ਕਾਰਨ ਵੀ ਹੋ ਸਕਦਾ ਹੈ। ਇਸ ਦਾ ਕਾਰਨ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦਾ ਹੋਣਾ ਹੈ, ਜੇ ਤੁਸੀਂ ਵੀ ਇਸ ਦਰਦ ਨਾਲ ਪ੍ਰੇਸ਼ਾਨ ਹੋ ਤਾਂ ਕੁਝ ਘਰੇਲੂ ਨੁਸਖੇ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹੋ ਪਰ ਗਠੀਆ , ਡਾਈਬੀਟੀਜ਼ ਵਰਗੇ ਰੋਗਾਂ ਵਿਚ ਇਸ ਤਰ੍ਹਾਂ ਦਾ ਦਰਦ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
1. ਬਰਫ ਨਾਲ ਸੇਕ ਦੇਣਾ
ਲੱਤਾਂ ਵਿਚ ਦਰਦ ਹੋਣ 'ਤੇ ਬਰਫ ਨਾਲ ਸਿਕਾਈ ਕਰੋ। ਆਈਸ ਪੈਕ ਨਾਲ 15-20 ਮਿੰਟ ਲਈ ਸਿਕਾਈ ਕਰਨ ਨਾਲ ਫਾਇਦਾ ਹੁੰਦਾ ਹੈ। ਆਈਸ ਪੈਕ ਦੀ ਥਾਂ 'ਤੇ ਬਰਫ ਨੂੰ ਤੋਲਿਏ ਵਿਚ ਪਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸੋਜ ਦੂਰ ਹੋ ਜਾਵੇਗੀ।
2. ਮਸਾਜ
ਮਾਲਿਸ਼ ਕਰਨ ਨਾਲ ਵੀ ਲੱਤਾਂ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਨਾਲ ਡੈਮੇਜ ਹੋਏ ਮਸਲਸ ਦੁਬਾਰਾ ਐਕਟਿਵ ਹੋ ਜਾਂਦੇ ਹਨ ਅਤੇ ਬਲੱਡ ਸਰਕੁਲੇਸ਼ਨ ਵੀ ਬਹਿਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਸ ਲਈ ਸਰੋਂ ਦੇ ਤੇਲ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰੋ ਸਕਦੇ ਹੋ।
3. ਹਲਦੀ
ਹਲਦੀ ਕੁਦਰਤੀ ਐਂਟੀਸੈਪਟਿਕ ਹੈ। ਇਹ ਦਰਦ ਅਤੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਬੇਹੱਦ ਕਾਰਗਾਰ ਹੈ। ਸਰੋਂ ਦੇ ਤੇਲ ਵਿਚ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ। 30 ਮਿੰਟ ਬਾਅਦ ਇਸ ਨੂੰ ਸਾਫ ਕਰ ਲਓ। ਰੋਜ਼ਾਨਾ ਦਿਨ ਵਿਚ 2 ਵਾਰ ਇਸ ਲੇਪ ਨੂੰ ਲਗਾਉਣ ਨਾਲ ਫਾਇਦਾ ਹੁੰਦਾ ਹੈ।
4. ਐਪਲ ਸਾਈਡਰ ਵਿਨੇਗਰ
ਐਪਲ ਸਾਈਡਰ ਵਿਨੇਗਰ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ। ਇਸ ਤੋਂ ਇਲਾਵਾ ਇਹ ਸਿਹਤ ਨਾਲ ਜੁੜੀ ਬਹੁਤ ਸਾਰੀਆਂ ਦਿੱਕਤਾਂ ਦੂਰ ਕਰਨ ਵਿਚ ਮਦਦਗਾਰ ਹੈ। ਇਹ ਗਠੀਆ ਅਤੇ ਯੂਰਿਕ ਐਸਿਡ ਲਈ ਵੀ ਲਾਭਕਾਰੀ ਹੈ। ਰੋਜ਼ਾਨਾ ਕੋਸੇ ਪਾਣੀ ਵਿਚ ਇਕ ਚਮੱਚ ਸੇਬ ਦਾ ਸਿਰਕਾ ਪਾ ਕੇ 15 ਮਿੰਟ ਲਈ ਪੈਰ ਇਸ ਵਿਚ ਡੁੱਬੋ ਕੇ ਰੱਖੋ।
ਮਿਠਾਸ ਨਾਲ ਭਰੇ ਇਹ ਫਲ ਸਿਹਤ ਲਈ ਹੁੰਦੇ ਹਨ ਫਾਇਦੇਮੰਦ
NEXT STORY