ਨਵੀਂ ਦਿੱਲੀ— ਮਿਨਰਲਸ ਅਤੇ ਵਿਟਾਮਿਨ ਨਾਲ ਭਰਪੂਰ ਫਲਾਂ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਕੁਝ ਲੋਕ ਫਲਾਂ ਨੂੰ ਇਸ ਲਈ ਨਹੀਂ ਖਾਂਦੇ ਕਿਉਂਕਿ ਇਨ੍ਹਾਂ ਵਿਚ ਮਿਠਾਸ ਬਹੁਤ ਜ਼ਿਆਦਾ ਹੁੰਦੀ ਹੈ ਪਰ ਐਂਟੀ-ਆਕਸੀਡੈਂਟ ਦੇ ਗੁਣਾਂ ਕਾਰਨ ਸਿਹਤ ਲਈ ਇਹ ਬਹੁਤ ਜ਼ਰੂਰੀ ਹੁੰਦੇ ਹਨ। ਉਂਝ ਹੀ ਕੁਝ ਫਲ ਅਜਿਹੇ ਵੀ ਹਨ ਜਿਨ੍ਹਾਂ ਵਿਚ ਮਿਠਾਸ ਥੋੜ੍ਹੀ ਘੱਟ ਹੁੰਦੀ ਹੈ ਪਰ ਇਹ ਗੁਣਾਂ ਨਾਲ ਭਰਪੂਰ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਕਿਸ ਤਰ੍ਹਾਂ ਖਾ ਸਕਦੇ ਹਾਂ ਘੱਟ ਅਤੇ ਜ਼ਿਆਦਾ ਮਿਠਾਸ ਵਾਲੇ ਫਲ।
1. ਸੰਤਰਾ
ਸੰਤਰਾ ਵਿਟਾਮਿਸ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਦਾ ਜੂਸ ਪੀਣ ਦੀ ਬਜਾਏ ਇਸ ਨੂੰ ਇੰਝ ਹੀ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਇਸ ਵਿਚ 11 ਗ੍ਰਾਮ ਖੰਡ ਦੀ ਮਾਤਰਾ ਹੁੰਦੀ ਹੈ।
2. ਸੇਬ
ਸੇਬ ਕਈ ਬੀਮਾਰੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਫਾਈਬਰ ਪੇਟ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਕੱਟ ਕੇ ਹੀ ਖਾਓ।
3. ਐਵੋਕਾਡੋ
ਇਸ ਵਿਚ ਮੌਜੂਦ ਫਾਈਬਰ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਵਿਚ ਖੰਡ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ।
4. ਲੀਚੀ
ਲੀਚੀ ਵਿਚ ਮਿਠਾਸ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਸ ਵਿਚ ਕੈਲਸ਼ੀਅਮ ਵੀ ਬਹੁਤ ਮਾਤਰਾ ਵਿਚ ਹੁੰਦਾ ਹੈ, ਜੋ ਹੱਡੀਆਂ ਅਤੇ ਦੰਦਾਂ ਲਈ ਬਹੁਤ ਜ਼ਰੂਰੀ ਹੈ। ਇਹ 136 ਮਿਲੀ ਗ੍ਰਾਮ ਕੈਲਸ਼ੀਅਮ ਦਿੰਦੀ ਹੈ।
5. ਅੰਜੀਰ
ਅੰਜੀਰ ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਹੀ ਇਸ ਵਿਚ ਮਿਠਾਸ ਵੀ ਹੁੰਦੀ ਹੈ। ਇਸ ਦੇ ਇਕ ਕੱਪ ਵਿਚ 27 ਗ੍ਰਾਮ ਦੇ ਕਰੀਬ ਖੰਡ ਹੁੰਦੀ ਹੈ।
6. ਅੰਬ
ਅੰਬ ਨੂੰ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਮਿਠਾਸ ਨਾਲ ਭਰਪੂਰ ਇਸ ਫਲ ਵਿਚ ਵਿਟਾਮਿਨ-ਏ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
7. ਚੈਰੀ
ਲਾਲ ਰੰਗ ਦਾ ਇਹ ਫਲ ਖਾਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਪਰ 1 ਕੱਪ ਚੈਰੀ ਵਿਚ 18 ਗ੍ਰਾਮ ਖੰਡ ਹੁੰਦੀ ਹੈ।
ਭੁੰਨੀ ਹੋਈ ਲੌਂਗ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ
NEXT STORY