ਜਲੰਧਰ— ਭੱਜਦੌੜ ਭਰੀ ਜ਼ਿੰਦਗੀ 'ਚ ਪ੍ਰਦੂਸ਼ਣ ਕਾਰਨ ਅਸਥਮਾ ਦੀ ਬੀਮਾਰੀ ਹੋਣਾ ਆਮ ਹੈ। ਇਸ ਨਾਲ ਸਾਹ ਲੈਣ 'ਚ ਬੇਹੱਦ ਤਕਲੀਫ ਹੁੰਦੀ ਹੈ। ਅਜਿਹੇ 'ਚ ਸ਼ੁਰੂਆਤ ਤੋਂ ਹੀ ਇਸ ਦਾ ਇਲਾਜ ਕਰ ਲਿਆ ਜਾਵੇ ਤਾਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜੇ ਇਹ ਤਕਲੀਫ ਜ਼ਿਆਦਾ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬਿਮਾਰੀ ਭਾਵ ਅਸਥਮਾ ਕਿਹਾ ਜਾਂਦਾ ਹੈ। ਇਹ ਰੋਗ ਅਲਰਜੀ ਕਾਰਨ ਪੈਦਾ ਹੁੰਦਾ ਹੈ। ਇਸ ਕਾਰਨ ਸਾਹ ਨਾਲੀਆਂ ਵਾਰ-ਵਾਰ ਸੁੰਗੜਦੀਆਂ ਰਹਿੰਦੀਆਂ ਹਨ। ਦਮੇ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਘਿਓ ਅਤੇ ਅਦਰਕ ਨਾਲ ਬਣੇ ਘਰੇਲੂ ਨੁਸਖੇ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਅਦਰਕ ਅਤੇ ਦੇਸੀ ਘਿਓ ਨਾਲ ਬਣੇ ਘੇਰਲੂ ਨੁਸਖੇ ਬਾਰੇ ਹੀ ਦੱਸਣ ਜਾ ਰਹੇ ਜਾਂ ਜਿਸ ਦੇ ਜ਼ਰੀਏ ਤੁਸੀਂ ਦਮੇ ਦੀ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਘਰੇਲੂ ਇਲਾਜ ਨਾਲ ਸਾਹ ਨਲੀਆਂ 'ਚ ਫਸਿਆ ਹੋਇਆ ਕਫ ਬਾਹਰ ਨਿਕਲ ਜਾਵੇਗਾ ਅਤੇ ਸਾਹ ਦੀ ਸਮੱਸਿਆ ਖਤਮ ਹੋ ਜਾਵੇਗੀ।

ਘਰੇਲੂ ਇਲਾਜ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
2 ਤਾਂਬੇ ਦੇ ਬਰਤਨ, 200 ਗ੍ਰਾਮ ਅਦਰਕ ਦਾ ਰਸ ਅਤੇ 200 ਗ੍ਰਾਮ ਦੇਸੀ ਘਿਓ।

ਇੰਝ ਬਣਾਓ ਦੇਸੀ ਘਿਓ ਤੇ ਅਦਰਕ ਦੀ ਦਵਾਈ
ਸਭ ਤੋਂ ਪਹਿਲਾਂ ਤੁਸੀਂ ਦੇਸੀ ਘਿਓ ਅਤੇ ਅਦਰਕ ਦੇ ਰਸ ਨੂੰ ਵੱਖ-ਵੱਖ ਤਾਂਬੇ ਦੇ ਭਾਂਡਿਆਂ ਵਿਚ ਪਾ ਕੇ ਘੱਟ ਅੱਗ 'ਤੇ ਗਰਮ ਕਰੋ। ਜਦੋਂ ਦੋਹਾਂ ਨੂੰ ਉਬਾਲਾ ਆ ਜਾਵੇ ਤਾਂ ਅਦਰਕ ਦੇ ਰਸ ਨੂੰ ਗਾਂ ਦੇ ਘਿਓ 'ਚ ਮਿਲਾ ਦਿਉ। ਫਿਰ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵੋ। ਗਰਮ ਹੋਣ ਤੋਂ ਬਾਅਦ ਹੁਣ ਇਸ ਮਿਸ਼ਰਣ ਨੂੰ ਇਕ ਤਾਂਬੇ ਥਾਲੀ 'ਚ ਕੱਢ ਲਵੋ ਅਤੇ ਜਿਵੇਂ ਹੀ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਕੱਚ ਦੀ ਬੋਤਲ 'ਚ ਭਰ ਲਵੋ।

ਫਿਰ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਗਾਂ ਦੇ ਦੁੱਧ 'ਚ ਇਕ ਚਮਚ ਸ਼ਹਿਦ ਮਿਲਾ ਲਵੋ ਅਤੇ ਇਸ ਦੇ ਨਾਲ ਵਿਚ ਇਸ ਵਿਚ ਦੋ ਚਮਚ ਦੇਸੀ ਘਿਓ ਅਤੇ ਅਦਰਕ ਦਾ ਬਣਾਇਆ ਹੋਇਆ ਮਿਸ਼ਰਣ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਰੀਰ ਵਿਚ ਜਮਾਂ ਕਫ ਨਿਕਲ ਜਾਵੇਗਾ ਅਤੇ ਦਮੇ ਦਾ ਦੌਰਾ ਜੇਕਰ ਆਇਆ ਹੋਇਆ ਹੈ ਦਮੇ ਦੀ ਬੀਮਾਰੀ ਤੋਂ ਰਾਹਤ ਮਿਲੇਗੀ।
ਦਿਲ ਦੀਆਂ ਧੜਕਣਾਂ ’ਤੇ ਭਾਰੀ ਪੈਂਦਾ ਹੈ ਅਰਥਮੀਆ
NEXT STORY