ਜਲੰਧਰ (ਬਿਊਰੋ) - ਗਰਮੀ ਹੋਵੇ ਜਾਂ ਸਰਦੀ, ਅਦਰਕ ਦੀ ਚਾਹ ਪੀਣ ਦਾ ਸੁਆਦ ਵਖਰਾ ਹੀ ਹੁੰਦਾ ਹੈ। ਅਦਰਕ ਦੀ ਚਾਹ ਪੀਣੀ ਹਰ ਕੋਈ ਪਸੰਦ ਕਰਦਾ ਹੈ। ਇਹ ਚਾਹ ਜਿੰਨੀ ਪੀਣ 'ਚ ਸੁਆਦ ਲੱਗਦੀ ਹੈ, ਉਨੀ ਹੀ ਇਹ ਸਿਹਤ ਨੂੰ ਬੇਹੱਦ ਫ਼ਾਇਦੇ ਪਹੁੰਚਾਉਂਦੀ ਹੈ। ਇਸ ਵਿੱਚ ਵਿਟਾਮਿਨ, ਖਣਿਜ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਇਸ ਬਾਰੇ ਵਿਸਥਾਰ ਨਾਲ ਜਾਨਣ ਲਈ ਅੱਜ ਅਸੀਂ ਇਸ ਦੇ ਬਾਰੇ ਗੱਲ ਕਰਦੇ ਹਾਂ....
ਜਾਣੋ ਕਿੰਨੀ ਕਰਨੀ ਚਾਹੀਦੀ ਹੈ ਅਦਰਕ ਦੀ ਵਰਤੋਂ
ਆਮ ਆਦਮੀ ਲਈ ਰੋਜ਼ਾਨਾ 5 ਗ੍ਰਾਮ ਅਦਰਕ ਲੈਣਾ ਠੀਕ ਹੁੰਦਾ ਹੈ। 1 ਕੱਪ ਚਾਹ ਵਿੱਚ ਜ਼ਿਆਦਾ ਤੋਂ ਜ਼ਿਆਦਾ 1 ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ। ਗਰਭਵਤੀ ਜਨਾਨੀਆਂ ਨੂੰ 1 ਦਿਨ ਵਿੱਚ ਢਾਈ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਹਾਜ਼ਮਾ ਖ਼ਰਾਬ ਰਹਿਣ ’ਤੇ ਡੇਢ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਵਜ਼ਨ ਘਟਾਉਣ ਲਈ ਰੋਜ਼ਾਨਾ 1 ਗ੍ਰਾਮ ਤੋਂ ਜ਼ਿਆਦਾ ਅਦਰਕ ਨਹੀਂ ਲੈਣੀਾ ਚਾਹੀਦਾ।
ਅਦਰਕ ਦੀ ਚਾਹ ਪੀਣ ਦੇ ਨੁਕਸਾਨ
ਅਦਰਕ ਨਾਲ ਢਿੱਡ ’ਚ ਹੋ ਸਕਦੀ ਹੈ ਜਲਨ
ਜਨਾਨੀਆਂ ਅਤੇ ਖ਼ਾਸ ਕਰ ਬਜ਼ੁਰਗ ਵਿਅਕਤੀਆਂ ਨੂੰ ਆਮ ਤੌਰ ’ਤੇ ਚਾਹ ਵਿੱਚ ਬਹੁਤ ਜ਼ਿਆਦਾ ਅਦਰਕ ਪਾ ਕੇ ਪੀਣ ਦੀ ਆਦਤ ਹੁੰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੀਆਂ ਜਨਾਨੀਆਂ ਨੂੰ ਢਿੱਡ ਦੀ ਜਲਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਈ ਰੋਗ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ
![PunjabKesari](https://static.jagbani.com/multimedia/11_45_389591037ginger tea 3-ll.jpg)
ਰਾਤ ਨੂੰ ਨੀਂਦ ਆਉਣ ਵਿੱਚ ਹੋ ਸਕਦੀ ਹੈ ਮੁਸ਼ਕਲ
ਜੇਕਰ ਤੁਹਾਨੂੰ ਰਾਤ ਨੂੰ ਅਦਰਕ ਦੀ ਚਾਹ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਰਾਤ ਨੂੰ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੇ ਲੋਕ ਰਾਤ ਨੂੰ ਸੌਂ ਨਹੀਂ ਪਾਉਂਦੇ। ਇਸੇ ਕਰਕੇ ਨੀਂਦ ਦੀ ਕਮੀ ਨਾਲ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ
ਬਲੱਡ ਸ਼ੂਗਰ ਦੇ ਪੱਧਰ ਵਿੱਚ ਆ ਸਕਦੀ ਹੈ ਘਾਟ
ਅਦਰਕ ਦਾ ਜਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਘਾਟ ਆ ਸਕਦੀ ਹੈ। ਘੱਟ ਸ਼ੂਗਰ ਦੇ ਪੀੜਤ ਲੋਕਾਂ ਨੂੰ ਜਿੰਨਾ ਹੋ ਸਕੇ, ਘੱਟ ਮਾਤਰਾ ਵਿੱਚ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਕਾਬੂ ’ਚ ਰਹੇਗੀ।
ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ
![PunjabKesari](https://static.jagbani.com/multimedia/11_45_388653315ginger tea 2-ll.jpg)
ਦਸਤ ਅਤੇ ਐਸੀਡਿਟੀ
ਅਦਰਕ ਦਾ ਬਹੁਤ ਜਿਆਦਾ ਸੇਵਨ ਕਰਨ ਨਾਲ ਦਸਤ ਅਤੇ ਐਸੀਡਿਟੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਅਦਰਕ ਦੀ ਚਾਹ ਢਿੱਡ ਵਿੱਚ ਐਸਿਡ ਬਣਾਉਣ ਦਾ ਕੰਮ ਕਰਦੀ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਗਰਭਵਤੀ ਜਨਾਨੀਆਂ ਅਦਰਕ ਵਾਲੀ ਚਾਹ ਨਾ ਪੀਣ
ਗਰਭਵਤੀ ਜਨਾਨੀਆਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣਾ ਹਾਨੀਕਾਰਕ ਹੋ ਸਕਦਾ ਹੈ। ਅਦਰਕ ਦੇ ਜ਼ਿਆਦਾ ਵਰਤੋਂ ਨਾਲ ਗਰਭਵਤੀ ਜਨਾਨੀਆਂ ਦੇ ਢਿੱਡ ਵਿੱਚ ਦਰਦ ਵੀ ਹੋ ਸਕਦਾ ਹੈ।
ਅਦਰਕ ਵਾਲੀ ਚਾਹ ਜ਼ਿਆਦਾ ਪੀਣ ਨਾਲ ਹੋਣ ਵਾਲੀਆਂ ਬੀਮਾਰੀਆਂ
. ਬਲੱਡ ਸ਼ੂਗਰ
. ਢਿੱਡ ਵਿੱਚ ਜਲਣ ਦੀ ਸਮੱਸਿਆ
. ਢਿੱਡ ਵਿੱਚ ਜ਼ਿਆਦਾ ਗੈਸ ਬਣਨੀ
. ਐਸੀਡਿਟੀ
. ਨੀਂਦ ਨਾ ਆਉਣ ਦੀ ਸਮੱਸਿਆ
ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ
![PunjabKesari](https://static.jagbani.com/multimedia/11_45_386778557ginger tea 1-ll.jpg)
ਨੋਟ - Health Tips : ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ‘ਮਿੱਠਾ ਜ਼ਹਿਰ’, ਹੋ ਸਕਦੀਆਂ ਨੇ ਇਹ ਸਮੱਸਿਆਵਾਂ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ...
ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਲਾਹੇਵੰਦ ਹੈ ਧਨੀਆ, ਜਾਣੋ ਵਰਤੋਂ ਕਰਨ ਦੇ ਢੰਗ ਅਤੇ ਹੋਰ ਵੀ ਲਾਭ
NEXT STORY