ਨਵੀਂ ਦਿੱਲੀ: ਹਰ ਇਕ ਸਬਜ਼ੀ ’ਚ ਖ਼ਾਸ ਤੌਰ ’ਤੇ ਧਨੀਏ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਬਜ਼ੀ ਨੂੰ ਸੁੰਦਰ ਦਿਖਾਉਣ ਦੇ ਨਾਲ ਸੁਆਦ ਨੂੰ ਵਧਾਉਣ ਦਾ ਕੰਮ ਵੀ ਕਰਦਾ ਹੈ। ਨਾਲ ਹੀ ਇਸ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨੂੰ ਖਾਣ ਨਾਲ ਭਾਰ ਕੰਟਰੋਲ ਰਹਿਣ ਦੇ ਨਾਲ ਹੋਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖ਼ਾਸ ਤੌਰ ’ਤੇ ਸ਼ੂੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ ਵਿਸਤਾਰ ਨਾਲ...
ਸ਼ੂਗਰ ਦੀ ਬੀਮਾਰੀ ਲਈ ਲਾਹੇਵੰਦ ਹੈ ਧਨੀਆ
ਸਰੀਰ ’ਚ ਇੰਸੁਲਿਨ ਦੀ ਮਾਤਰਾ ਅੰਸਤੁਲਿਤ ਹੋਣ ਨਾਲ ਸ਼ੂਗਰ ਦੇ ਵਧਣ ਅਤੇ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਬਚਣ ਲਈ ਇਨ੍ਹਾਂ ਲੋਕਾਂ ਨੂੰ ਆਪਣੀ ਰੋਜ਼ ਦੀ ਖੁਰਾਕ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ’ਚ ਔਸ਼ਦੀ ਅਤੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਧਨੀਏ ਦੀ ਵਰਤੋਂ ਕਰਨੀ ਬਿਹਤਰ ਆਪਸ਼ਨ ਹੈ। ਧਨੀਆ ’ਚ ਗਲਾਈਸੇਮਿਕ ਇੰਡੈਕਸ 33 ਫੀਸਦੀ ਪਾਇਆ ਜਾਂਦਾ ਹੈ। ਅਸਲ ’ਚ ਇਹ ਇੰਡੈਕਸ ਖਾਣ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਨੂੰ ਮਾਪਨ ਦਾ ਇਕ ਪੈਮਾਨਾ ਹੈ। ਇਸ ਨਾਲ ਹੀ ਸਰੀਰ ’ਚ ਸ਼ੂਗਰ ਲੈਵਲ ਦੀ ਮਾਤਰਾ ਅਤੇ ਅਸਰ ਦਾ ਪਤਾ ਚੱਲਦਾ ਹੈ। ਨਾਲ ਹੀ ਘੱਟ ਜੀ.ਆਈ. ਲੈਵਲ ਵਾਲੀਆਂ ਚੀਜ਼ਾਂ ਖਾਣ ਨਾਲ ਜਲਦੀ ਪਚਣ ਦੇ ਨਾਲ ਭਾਰ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਇੰਝ ਕਰੋ ਵਰਤੋਂ
ਇਸ ਲਈ 10 ਗ੍ਰਾਮ ਸਾਬਤ ਧਨੀਏ ਨੂੰ 2 ਲੀਟਰ ਪਾਣੀ ’ਚ ਭਿਓ ਕੇ ਪੂਰੀ ਰਾਤ ਰੱਖੋ। ਸਵੇਰੇ ਇਸ ਪਾਣੀ ਨੂੰ ਛਾਣਨੀ ਨਾਲ ਛਾਣ ਕੇ ਖਾਲੀ ਢਿੱਡ ਪੀਓ। ਤੁਸੀਂ ਚਾਹੋ ਤਾਂ ਪੂਰਾ ਦਿਨ ਇਸ ਪਾਣੀ ਦੀ ਵਰਤੋਂ ਕਰ ਸਕਦੇ ਹੋ। ਧਨੀਏ ’ਚ ਮੌਜੂਦ ਫਲੇਵੋਨੋਈਡ, ਪਾਲੀਫੇਨੋਲ, ਬੀ-ਕੈਰੋਟੀਨੋਇਡ ਵਰਗੇ ਕੰਪਾਊਂਡ ਖ਼ੂਨ ’ਚ ਐਂਟੀ-ਹਾਈਪਰਗਲਾਈਕੇਮਿਕ, ਇੰਸੁਲਿਨ ਡਿਸਚਾਰਜਿੰਗ ਅਤੇ ਇੰਸੁਲਿਨ ਪ੍ਰੋਡਿਊਸ ਕਰਨ ’ਚ ਮਦਦ ਕਰਦੇ ਹਨ। ਇਸ ਦੇ ਕਾਰਨ ਬਲੱਡ ’ਚ ਗਲੂਕੋਜ਼ ਲੈਵਲ ਕੰਟਰੋਲ ਰਹਿੰਦਾ ਹੈ।
ਦਿਲ ਰੱਖੇ ਸਿਹਤਮੰਦ
ਇਸ ਨਾਲ ਚਰਬੀ ਅਤੇ ਕੈਲੋਸਟਰਾਲ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਪਾਚਨ ਤੰਤਰ ਕਰੇ ਮਜ਼ਬੂਤ
ਧਨੀਏ ਦੇ ਪੱਤਿਆਂ ਨੂੰ ਲੱਸੀ ’ਚ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਤੋਂ ਇਲਾਵਾ ਬਦਹਜ਼ਮੀ, ਗੈਸ ਆਦਿ ਤੋਂ ਆਰਾਮ ਮਿਲਦਾ ਹੈ।
ਭਾਰ ਘਟਾਏ
ਇਕ ਗਿਲਾਸ ਪਾਣੀ ’ਚ ਧਨੀਏ ਦੇ ਬੀਜ਼ਾਂ ਨੂੰ 2 ਘੰਟੇ ਜਾਂ ਪੂਰੀ ਰਾਤ ਭਿਓ ਕੇ ਰੱਖੋ। ਫਿਰ ਇਸ ਨੂੰ ਗੈਸ ਦੀ ਹੌਲੀ ਅੱਗ ’ਤੇ ਮਿਸ਼ਰਨ ਨੂੰ ਅੱਧਾ ਹੋਣ ਤੱਕ ਉਬਾਲੋ। ਤਿਆਰ ਪਾਣੀ ਨੂੰ ਦਿਨ ’ਚ 2 ਵਾਰ ਪੀਓ। ਇਸ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹੇਗਾ। ਅਜਿਹੇ ’ਚ ਭੁੱਖ ਘੱਟ ਲੱਗਣ ਨਾਲ ਭਾਰ ਕੰਟਰੋਲ ਰਹਿਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਮੂੰਹ ਦੇ ਛਾਲਿਆਂ ਤੋਂ ਦਿਵਾਏ ਆਰਾਮ
ਹਮੇਸ਼ਾ ਕਈ ਲੋਕ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਰਾਹਤ ਪਾਉਣ ਲਈ 250 ਮਿਲੀਲੀਟਰ ਪਾਣੀ ’ਚ 1 ਵੱਡਾ ਚਮਚਾ ਧਨੀਆ ਪਾਊਡਰ ਪਾ ਕੇ ਮਿਲਾਓ। ਇਸ ਨੂੰ ਛਾਣ ਕੇ ਤਿਆਰ ਪਾਣੀ ਨਾਲ ਦਿਨ ’ਚ 2-3 ਵਾਰ ਕੁਰਲੀ ਕਰੋ। ਅਜਿਹਾ ਕਰਨ ਨਾਲ ਛਾਲਿਆਂ ਤੋਂ ਜਲਦ ਹੀ ਛੁਟਕਾਰਾ ਮਿਲ ਜਾਵੇਗਾ।
ਚਮੜੀ ਬਣੇਗੀ ਚਮਕਦਾਰ
ਚਿਹਰੇ ’ਤੇ ਪਏ ਦਾਗ ਧੱਬੇ, ਪਿੰਪਲਸ, ਝੁਰੜੀਆਂ, ਸਨਟੈਨ ਆਦਿ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਧਨੀਆ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ’ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਇੰਫਲੈਮੇਟਰੀ ਗੁਣ ਚਮੜੀ ਨੂੰ ਡੂੰਘਾਈ ਤੋਂ ਪੋਸ਼ਿਤ ਕਰਦੇ ਹਨ। ਅਜਿਹੇ ’ਚ ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਕੇ ਚਿਹਰਾ ਇਕਦਮ ਸਾਫ, ਨਿਖਰਿਆ ਅਤੇ ਜਵਾਨ ਨਜ਼ਰ ਆਉਂਦਾ ਹੈ। ਇਸ ਨੂੰ ਵਰਤੋਂ ਕਰਨ ਲਈ 1 ਵੱਡਾ ਚਮਚਾ ਧਨੀਆ ਦੇ ਬੀਜਾਂ ਨੂੰ 1 ਕੱਪ ਪਾਣੀ ’ਚ ਰਾਤ ਭਰ ਭਿਓ ਦਿਓ। ਫਿਰ ਸਵੇਰੇ ਇਸ ਪਾਣੀ ਨੂੰ ਟੋਨਰ ਦੇ ਰੂਪ ’ਚ ਰੂੰ ਦੀ ਮਦਦ ਨਾਲ ਚਿਹਰੇ ’ਤੇ ਲਗਾਓ। ਅਜਿਹਾ ਲਗਾਤਾਰ ਕੁਝ ਦਿਨਾਂ ਤੱਕ ਕਰਨ ਨਾਲ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਕਸਰਤ ਕਰਨ ਤੋਂ 1 ਘੰਟੇ ਬਾਅਦ ਜ਼ਰੂਰ ਖਾਓ ‘ਕੱਚਾ ਪਨੀਰ’, ਹੋਣਗੇ ਬੇਮਿਸਾਲ ਫ਼ਾਇਦੇ
NEXT STORY